ETV Bharat / state

ਅਕਾਲੀ ਆਗੂ ਨੂੰ ਕਿਸਾਨਾਂ ਨੇ ਪਾਈਆ ਭਾਜੜਾਂ

ਫਿਰੋਜ਼ਪੁਰ ਸ਼ਹਿਰ ਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਮਾਂਟੂ ਵੋਹਰਾ (Mantu Vohra) ਦਾ ਕਿਸਾਨਾਂ ਵੱਲੋ ਜਬਰਦਸਤ ਵਿਰੋਧ ਕੀਤਾ ਗਿਆ।

ਅਕਾਲੀ ਆਗੂ ਨੂੰ ਕਿਸਾਨਾਂ ਨੇ ਪਾਈਆ ਭਾਜੜਾਂ
ਅਕਾਲੀ ਆਗੂ ਨੂੰ ਕਿਸਾਨਾਂ ਨੇ ਪਾਈਆ ਭਾਜੜਾਂ
author img

By

Published : Oct 1, 2021, 6:56 PM IST

ਫਿਰੋਜ਼ਪੁਰ: ਜਿੱਥੇ ਪੰਜਾਬ ਵਿਧਾਨ ਸਭਾ ਚੋਣਾਂ (Assembly elections) ਦਾ ਸਿਆਸੀ ਦੰਗਲ ਸੂਰ ਹੋ ਚੁੱਕਾ ਹੈ। ਜਿਸ ਕਾਰਨ ਪਿੰਡਾਂ ਵਿੱਚ ਵੀ ਕਿਸਾਨਾਂ ਵੱਲੋਂ ਸਿਆਸੀ ਲੀਡਰਾਂ ਦਾ ਵਿਰੋਧ ਜਾਰੀ ਹੈ। ਉੱਥੇ ਹੀ ਫਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਪਹਿਲਾਂ ਆਪਣਿਆਂ ਦਾ ਜਬਰਦਸਤ ਵਿਰੋਧ ਦਾ ਸਾਹਮਣਾ ਕਰ ਰਹੇ, ਹਲਕਾ ਇੰਚਾਰਜ ਮਾਂਟੂ ਵੋਹਰਾ (Mantu Vohra) ਦਾ ਪਿੰਡ ਕਿਲਚੇ ਪਹੁੰਚਣ 'ਤੇ ਜਬਰਦਸਤ ਵਿਰੋਧ ਕੀਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਸਰਕਲ ਪੱਲਾ ਮੇਘਾ ਦੇ ਪਿੰਡਾਂ ਵਿੱਚ ਜਿਉ ਹੀ ਮਾਂਟੂ ਵੋਹਰਾ (Mantu Vohra) ਵੱਲੋ ਆਪਣੇ ਲਾਮ ਲਸ਼ਕਰ ਦੇ ਨਾਲ ਸਿਆਸੀ ਸਮਾਗਮ ਸ਼ੁਰੂ ਕੀਤੇ ਗਏ ਤਾਂ ਇਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਲੱਗ ਗਈ। ਜਿੱਥੇ ਕਿ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਇਹਨਾਂ ਸਮਾਗਮਾਂ ਨੂੰ ਰੋਕਣ ਲਈ ਕਿਸਾਨੀ ਝੰਡੇ ਚੁੱਕ ਕੇ ਪਿੰਡ ਕਿਲਚੇ ਵਿਖੇ ਪਹੁੰਚ ਗਏ।

ਅਕਾਲੀ ਆਗੂ ਨੂੰ ਕਿਸਾਨਾਂ ਨੇ ਪਾਈਆ ਭਾਜੜਾਂ

ਜਿੱਥੇ ਕਿਸਾਨਾਂ ਵੱਲੋ ਮਾਂਟੂ ਵੋਹਰਾ (Mantu Vohra) ਨਾਲ ਆਏ ਅਕਾਲੀ ਆਗੂਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਇਸ ਮੌਕੇ 'ਤੇ ਦੋਹਾਂ ਧਿਰਾਂ ਵਿੱਚ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ। ਜੋ ਕਿ ਭਿਆਨਕ ਲੜਾਈ ਦਾ ਰੂਪ ਧਾਰਨ ਕਰ ਗਈ। ਜਿਸ ਵਿੱਚ ਆਪਸੀ ਡਾਗਾਂ ਸੋਟੇ ਅਤੇ ਇੱਟ ਰੋੜੇ ਚੁੱਕੇ ਗਏ, ਸਥਿਤੀ ਨੂੰ ਭਾਂਪਦਿਆਂ ਅਕਾਲੀ ਆਗੂਆਂ ਵੱਲੋ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ ਗਿਆ।

ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨ੍ਹਾਂ ਚਿਰ ਕਿਸਾਨੀ ਸ਼ੰਘਰਸ਼ ਚੱਲ ਰਿਹਾ ਹੈ ਅਤੇ ਕੇਂਦਰ ਸਰਕਾਰ (Central Government) ਵੱਲੋ ਖੇਤੀਬਾੜੀ ਸਬੰਧੀ ਬਣਾਏ ਕਾਲੇ ਕਨੂੰਨ ਰੱਦ ਨਹੀ ਹੋ ਜਾਂਦੇ, ਉਹਨਾਂ ਸਮੇਂ ਇਲਾਕੇ ਵਿੱਚ ਕਿਸੇ ਵੀ ਪਾਰਟੀ ਨੂੰ ਕੋਈ ਵੀ ਸਮਾਗਮ ਨਹੀ ਕਰਨ ਦਿੱਤਾ ਜਾਵੇਗਾ। ਇਹਨਾਂ ਆਗੂਆਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਕਿਸੇ ਵੀ ਸਿਆਸੀ ਆਗੂ ਵੱਲੋ ਕੋਈ ਵੀ ਸਮਾਗਮ ਕੀਤਾ ਗਿਆ ਤਾਂ ਉਸ ਦਾ ਡੱਟਵਾ ਵਿਰੋਧ ਹੋਵੇਗਾ ਅਤੇ ਸਾਡੇ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਖਤਰੇ ਵਿੱਚ ਪਾਉਣ ਲਈ ਇਸ ਵਿੱਚ ਹੋਏ ਨੁਕਸਾਨ ਦਾ ਖੁਦ ਪਾਰਟੀ ਆਗੂ ਜਿੰਮੇਵਾਰ ਹੋਵੇਗਾ।

ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਝੋਨੇ ਦੀ ਖਰੀਦ ਸਬੰਧੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਵੀ ਕਰਨਗੇ। ਉਥੇ ਹੀ ਬੀਤੇ ਦਿਨ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਮੰਗ ਕੀਤੀ ਸੀ ਕਿ ਪੰਜਾਬ ਲਈ ਸਾਉਣੀ ਮੰਡੀਕਰਨ ਸੀਜਨ 2021-22 ਵਾਸਤੇ ਝੋਨੇ ਦੀ ਖਰੀਦ ਮੁਲਤਵੀ ਕਰਨ ਬਾਰੇ ਪ੍ਰਧਾਨ ਮੰਤਰੀ (Prime Minister) ਦੇ ਨਿੱਜੀ ਦਖਲ ਦੇਣ ਤੇ ਕਿਹਾ ਸੀ ਕਿ ਨਰੇਂਦਰ ਮੋਦੀ ਕੇਂਦਰੀ ਮੰਤਰਾਲੇ ਨੂੰ ਆਪਣਾ ਪੱਤਰ ਤੁਰੰਤ ਵਾਪਸ ਲੈਣ ਦੀ ਸਲਾਹ ਦੇ ਕੇ ਸੂਬੇ ਨੂੰ ਝੋਨੇ ਦੀ ਖਰੀਦ (Procurement of paddy) 11 ਅਕਤੂਬਰ ਦੀ ਬਜਾਏ 1 ਅਕਤੂਬਰ ਤੋਂ ਸ਼ੁਰੂ ਕਰਨ ਦੀ ਆਗਿਆ ਦੇਣ।

ਇਹ ਵੀ ਪੜ੍ਹੋ:- ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਪਾਈ ਝਾੜ, ਕਿਹਾ ਧਰਨੇ...

ETV Bharat Logo

Copyright © 2024 Ushodaya Enterprises Pvt. Ltd., All Rights Reserved.