ਫਿਰੋਜ਼ਪੁਰ : ਪੰਜਾਬ ਵਿੱਚੋਂ ਵੀਆਈਪੀ ਕਲਚਰ (VIP culture) ਨੂੰ ਖ਼ਤਮ ਕਰਨ ਦੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਤਹਿਤ ਕਾਰਵਾਈ ਕਰਦਿਆਂ ਗੁਰੂਹਰਸਹਾਏ ਪੁਲਿਸ ਨੇ ਰਾਸ਼ਟਰੀ ਫਲੈਗ (National flag) ਲਗਾਕੇ ਅਤੇ ਆਪਣੀ ਕਾਰ ਤੇ ਹੂਟਰ ਲਗਾਕੇ ਘੁੰਮਣ ਵਾਲੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ (Cabinet Minister Fauja Singh Sarari) ਦੇ ਕਰੀਬੀ ਜੋਨੀ ਕਪੂਰ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੋਨੀ ਕਪੂਰ ਕਾਨੂੰਨ ਦੀ ਉਲੰਘਣਾ ਕਰਦਾ ਹੋਇਆ ਆਪਣੀ ਕਾਰ ਉੱਪਰ ਰਾਸ਼ਟਰੀ ਫਲੈਗ ਅਤੇ ਹੂਟਰ ਲਗਾਕੇ ਘੁੰਮ ਰਿਹਾ ਹੈ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਨਾਕੇਬੰਦੀ ਦੌਰਾਨ ਜੋਨੀ ਕਪੂਰ ਨੂੰ ਰਾਸ਼ਟਰੀ ਫਲੈਗ ਅਤੇ ਹੂਟਰ ਲੱਗੀ ਕਾਰ ਸਮੇਤ ਕਾਬੂ ਕਰ ਲਿਆ।ਡੀਐਸਪੀ ਨੇ ਦੱਸਿਆ ਕਿ ਜੋਨੀ ਕਪੂਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ VIP ਕਲਚਰ ਦਾ ਵਿਰੋਧ ਕਰਦਾ ਹੈ। ਇਹ ਪਾਰਟੀ VIP ਕਲਚਰ ਖ਼ਤਮ ਕਰਨ ਨੂੰ ਲਾ ਕੇ ਸੱਤਾ ਵਿੱਚ ਆਈ ਸੀ ਪਰ ਹੁਣ ਇਸ ਪਾਰਟੀਆਂ ਦੇ ਵਰਕਰਾਂ ਦੇ ਸਾਹੀ ਠਾਟ ਹਨ। ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ (Aam Aadmi Party Cabinet Minister Fauja Singh Sarari) ਦੇ ਰਿਸ਼ਤੇਦਾਰ ਨੂੰ ਸ਼ਹਿਰ ਵਿੱਚ ਗੱਡੀ 'ਤੇ ਹੁਟਰ ਲਗਾ ਕੇ ਘੁਮ ਰਹੇ ਨੂੰ ਪੁਲਿਸ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ:- ਹੋਲੀ ਸਿਟੀ ਵਿਚ ਕਤਲ, ਸੁਰੱਖਿਆ ਨੂੰ ਲੈ ਕੇ ਸਥਾਨਕ ਵਾਸੀਆਂ ਨੇ ਕੀਤਾ ਪ੍ਰਦਰਸ਼ਨ