ਫਿਰੋਜ਼ਪੁਰ:ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਚਚੇਰੇ ਭਰਾ ਕੰਵਰ ਨਰੇਸ਼ ਸੋਢੀ ਨੇ ਪ੍ਰੈਸ ਕਾਨਫਰੰਸ (Press conference)ਕੀਤੀ ਹੈ।ਜਿਸ ਵਿਚ ਉਸਨੇ ਆਪਣੇ ਭਰਾ ਜੋ ਕੈਬਨਿਟ ਮੰਤਰੀ (Cabinet Minister) ਰਾਣਾ ਗੁਰਮੀਤ ਸਿੰਘ ਸੋਢੀ ਉਤੇ ਇਲਜ਼ਾਮ ਲਗਾਏ ਹਨ ਕਿ ਉਸਨੇ ਤੀਜੀ ਵਾਰ ਆਪਣੀ ਪੁਰਾਣੀ ਜ਼ਮੀਨ ਤੇ ਪੰਜਾਬ ਸਰਕਾਰ ਤੋਂ ਕਰੋੜਾਂ ਰੁਪਏ ਦਾ ਮੁਆਵਜ਼ਾ ਲੈ ਲਿਆ ਹੈ।
ਰਾਣਾ ਗੁਰਮੀਤ ਸਿੰਘ ਸੋਢੀ ਨੇ 80 ਕਰੋੜ ਰੁਪਏ ਮੁਆਵਜ਼ਾ ਲਿਆ-ਕੰਵਰ ਨਾਰੇਸ਼
ਕੰਵਰ ਨਰੇਸ਼ ਸੋਢੀ ਨੇ ਕਿਹਾ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਰਕਾਰ ਉਤੇ ਦਬਾਓ ਬਣਾ ਕੇ 80 ਕਰੋੜ ਰੁਪਏ ਤੋਂ ਵੱਧ ਰਾਸ਼ੀ ਲੈ ਲਈ ਹੈ।ਉਨ੍ਹਾਂ ਨੇ ਕਿਹਾ ਇਸ ਨੇ ਸਰਕਾਰ ਤੋਂ ਤੀਜੀ ਵਾਰੀ ਫਿਰ ਮੁਆਵਜ਼ਾ ਲਿਆ ਹੈ।
ਹਾਈਕੋਰਟ ਵਿਚੋਂ ਜਿੱਤਿਆ ਕੇਸ
ਕੰਵਰ ਨਰੇਸ਼ ਸੋਢੀ ਦਾ ਕਹਿਣਾ ਹੈ ਕਿ ਰਾਣਾ ਸੋਢੀ ਦੀ ਜ਼ਮੀਨ 67 ਕਨਾਲ ਹੈ ਅਤੇ ਮੇਰੇ ਕੋਲ 45 ਏਕੜ ਜ਼ਮੀਨ ਹੈ।ਉਨ੍ਹਾਂ ਨੇ ਕਿਹਾ ਹੈ ਕਿ ਮੈਂ ਹਾਈਕੋਰਟ ਤੋਂ ਵੀ ਕੇਸ ਜਿੱਤਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਹੇਠਲੀ ਅਦਾਲਤ ਤੋਂ ਹਾਈਕਰੋਟ ਤੱਕ ਜਿੱਤਣ ਦੇ ਬਾਅਦ ਵੀ ਮੇਰੀ ਕੋਈ ਸੁਣਵਾਈ ਨਹੀਂ ਹੈ।
ਮੇਰੀ ਨਹੀਂ ਹੋ ਰਹੀ ਸੁਣਵਾਈ
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਰਾਣਾ ਸੋਢੀ ਨੂੰ ਮੁਆਵਜ਼ਾ ਮਿਲ ਸਕਦਾ ਹੈ ਤਾਂ ਫਿਰ ਮੈਨੂੰ ਕਿਉਂ ਨਹੀਂ ਮਿਲ ਸਕਦਾ। ਉਨ੍ਹਾਂ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਹੈ ਇਸ ਕਰਕੇ ਉਸਦੀ ਸੁਣਵਾਈ ਹੈ ਅਤੇ ਮੇਰੀ ਸਰਕਾਰ ਦੁਆਰੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਇਹ ਵੀ ਪੜੋ:ਨਗਰ ਪੰਚਾਇਤ ਅਜਨਾਲਾ ਦੀ ਦੂਜੀ ਮੀਟਿੰਗ ਵੀ ਕਿਉਂ ਹੋਈ ਰੱਦ ?