ਫਿਰੋਜ਼ਪੁਰ:ਸਰਕਾਰ ਵੱਲੋਂ ਜੋ ਟੂ ਵੀਲਰਾਂ (Two wheelers)ਉਪਰ ਐਕਸੀਡੈਂਟ ਹੋ ਰਹੇ ਹਨ ਉਸ ਨੂੰ ਵੇਖਦੇ ਹੋਏ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।ਜਿਸ ਬਾਰੇ ਜਦੋਂ ਆਮ ਨਾਗਰਿਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਬੇਤੁਕੇ ਕਾਨੂੰਨ ਨਾ ਬਣਾਓ।
ਮਜ਼ਦੂਰਾਂ ਨੇ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਬੇਤੁਕੇ ਕਾਨੂੰਨ ਨਾ ਬਣਾਉਣ।ਕਾਨੂੰਨ (Law)ਮਜ਼ਦੂਰਾਂ ਦੇ ਹਿੱਤ ਵਾਸਤੇ ਬਣਾਏ ਜਾਣ।ਉਨ੍ਹਾਂ ਕਿਹਾ ਕਿ ਜੋ ਮੋਟਰਸਾਈਕਲ ਦੇ ਸਾਈਡ ਤੇ ਟਾਪੇ ਲਗਾਉਣ ਵਾਲੀ ਗੱਲ ਹੈ ਉਹ ਠੀਕ ਹੈ ਪਰ ਇਕ ਮੋਟਰਸਾਈਕਲ ਉਪਰ ਦੋ ਵਿਅਕਤੀਆਂ ਦੇ ਜਾਣ ਵਾਲੀ ਗੱਲ ਝੂਠ ਹੈ ਕਿਉਂਕਿ ਤੇਲ ਦੇ ਰੇਟ ਵੀ ਇੱਕ ਸੌ ਪੰਜ ਰੁਪਏ ਲਿਟਰ ਹੋ ਚੁੱਕੇ ਹਨ ਤੇ ਜੋ ਮਜ਼ਦੂਰ ਤਿੱਨ ਸੌ ਰੁਪਏ ਦਿਹਾੜੀ ਲੈਂਦਾ ਹੈ ਉਹ ਕਿਵੇਂ ਤੇਲ ਪਾ ਸਕਦਾ ਹੈ ਅਤੇ ਕਿਵੇਂ ਨਵਾਂ ਮੋਟਰਸਾਈਕਲ ਲੈ ਸਕਦਾ ਹੈ।
ਮਜ਼ਦੂਰ ਦਾ ਕਹਿਣਾ ਹੈ ਕਿ ਮੋਟਰਸਾਇਕਲ 80 ਤੋਂ 90 ਹਜ਼ਾਰ ਰੁਪਏ ਦੇ ਵਿਚ ਆਉਂਦਾ ਹੈ।ਉਨ੍ਹਾਂ ਨੇ ਦੱਸਿਆ ਕਿ ਜਦ ਇੱਕ ਮਿਸਤਰੀ ਨੂੰ ਤਿੰਨ ਵਿਅਕਤੀਆਂ ਦੀ ਲੋੜ ਹੈ ਤਾਂ ਉਹ ਆਪਣੇ ਨਾਲ ਇੱਕ ਵਿਅਕਤੀ ਨੂੰ ਹੀ ਲਿਜਾਏਗਾ ਅਤੇ ਦੂਸਰੇ ਕਿਸ ਤਰ੍ਹਾਂ ਪਹੁੰਚਣਗੇ ਸਰਕਾਰ ਨੂੰ ਮਜ਼ਦੂਰਾਂ ਦੀ ਸਹੂਲਤ ਵਾਸਤੇ ਕੰਮ ਕਰਨੇ ਚਾਹੀਦੇ ਹਨ ਨਾ ਕਿ ਕਾਨੂੰਨ ਬਣਾਉਣੇ ਚਾਹੀਦੇ ਹਨ।
ਇਹ ਵੀ ਪੜੋ:ਤਲਵੰਡੀ ਸਾਬੋਂ 'ਚ ਅਕਾਲੀ ਬਸਪਾ ਉਮੀਦਵਾਰ ਨੇ ਰਾਜਸੀ ਸਰਗਰਮੀਆਂ ਕੀਤੀਆਂ ਤੇਜ਼