ਫਿਰੋਜ਼ਪੁਰ: ਸੂਬੇ ਅੰਦਰ ਗਰੀਬ ਲੋਕਾਂ ਨੂੰ ਮਿਲਣ ਵਾਲੀ ਕਣਕ ਨੂੰ ਲੈ ਕੇ ਪੰਜਾਬ ਵਿੱਚ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਭਰ ਤੋਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਗਰੀਬਾਂ ਨੂੰ ਕਣਕ ਨਹੀਂ ਮਿਲ ਰਹੀ ਅਗਰ ਮਿਲ ਰਹੀ ਹੈ ਤਾਂ ਉਹ ਵੀ ਖ਼ਰਾਬ ਇਸੇ ਤਰ੍ਹਾਂ ਦਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ। ਜਿੱਥੇ ਲੋਕਾਂ ਨੂੰ ਕਣਕ 1 ਸਾਲ ਤੋਂ ਬਾਅਦ ਮਿਲੀ ਹੈ, ਪਰ ਕਣਕ ਵਿੱਚ ਸੁਸਰ ਐਨੀ ਜ਼ਿਆਦਾ ਹੈ ਕਿ ਜਾਨਵਰਾਂ ਵੀ ਇਸ ਕਣਕ ਨੂੰ ਨਹੀਂ ਖਾ ਸਕਦੇ। ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।
ਗਰੀਬਾਂ ਨਾਲ ਕੋਝਾ ਮਜ਼ਾਕ:- ਜਿੱਥੋਂ ਦੇ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪੂਰੇ ਇੱਕ ਸਾਲ ਬਾਅਦ ਡੀਪੂ ਤੋਂ ਕਣਕ ਮਿਲੀ ਹੈ, ਜੋ ਖਰਾਬ ਹੈ। ਸਾਰੀ ਦੀ ਸਾਰੀ ਕਣਕ ਨੂੰ ਸੁਸਰੀ ਲੱਗੀ ਹੋਈ ਹੈ। ਜਿਸਨੂੰ ਪਸ਼ੂ ਵੀ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਗਰੀਬਾਂ ਨੂੰ ਅਜਿਹੀ ਕਣਕ ਵੰਡ ਕੇ ਗਰੀਬਾਂ ਨਾਲ ਕੋਝਾ ਮਜਾਕ ਕਰ ਰਹੀ ਹੈ। ਉਨ੍ਹਾਂ ਕਿਹਾ ਅਗਰ ਸਰਕਾਰ ਨੇ ਗਰੀਬਾਂ ਨੂੰ ਕੋਈ ਸਹੂਲਤ ਦੇਣੀ ਹੈ ਤਾਂ ਉਹ ਪੂਰੀ ਦੇਵੇ ਅਗਰ ਗਰੀਬਾਂ ਨੂੰ ਖਾਣ ਲਈ ਕਣਕ ਦੇਣੀ ਹੈ ਤਾਂ ਉਹ ਸਾਫ ਦਵੇ ਨਹੀਂ ਸਰਕਾਰ ਇਹ ਸਕੀਮ ਬੰਦ ਕਰ ਦਵੇ।
ਫ੍ਰੀ ਵਾਲੀ ਕਣਕ ਨਹੀਂ ਦਿੱਤੀ ਜਾ ਰਹੀ:- ਇਸ ਮੌਕੇ ਹਾਊਸਿੰਗ ਬੋਰਡ ਤੋਂ ਆਈ ਬੀਬੀ ਨੇ ਗੱਲ ਕਰਦਿਆਂ ਕਿਹਾ ਕਿ ਅਮੀਰ ਲੋਕਾਂ ਨੂੰ ਤਾਂ ਕਣਕ ਦਿੱਤੀ ਜਾ ਰਹੀ ਹੈ, ਜੋ ਕਾਰਾਂ ਵਿੱਚ ਲੈ ਕੇ ਜਾਂਦੇ ਹਨ। ਪਰ ਗਰੀਬ ਲੋਕਾਂ ਨੂੰ ਜਿਨ੍ਹਾਂ ਨੇ ਮਜ਼ਦੂਰੀ ਕਰਨੀ ਹੈ ਉਹਨਾਂ ਨੂੰ ਨਹੀਂ ਟਾਇਮ ਨਾਲ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਡੀਪੂ ਵਾਲੇ ਤੇ ਅਫਸਰ ਇਹ ਕਹਿ ਦਿੰਦੇ ਹਨ ਕਿ ਸਟਾਕ ਖਤਮ ਹੋ ਗਿਆ ਹੈ, ਜਦੋਂ ਕਿ ਅਮੀਰ ਲੋਕ ਕਾਰਾਂ ਵਾਲਿਆਂ ਨੂੰ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗੋਦਾਮਾਂ ਦੇ ਕੋਲ ਜੋ ਦਫ਼ਤਰ ਹੈ, ਉਸ ਵਿੱਚ ਚੱਕਰ ਲਗਾਉਂਦੇ ਦੱਸਦੇ ਹਨ, ਪਰ ਅਫਸਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਟਾਕ ਖਤਮ ਹੋ ਚੁੱਕਾ ਹੈ ਜਦ ਆਵੇਗਾ ਦੇਵਾਂਗੇ। ਜਦੋਂ ਪੈਸੇ ਵਾਲੀ ਕਣਕ ਆਉਂਦੀ ਹੈ, ਉਸ ਵੇਲੇ ਤਾਂ ਡਿਪੂ ਹੋਲਡਰ ਸਾਨੂੰ ਘਰੋਂ ਸੱਦ ਕੇ ਲਿਆਉਂਦੇ ਹਨ ਅਤੇ ਫ੍ਰੀ ਵਾਲੀ ਕਣਕ ਨਹੀਂ ਦਿੱਤੀ ਜਾ ਰਹੀ।
ਗੰਦੀ ਕਣਕ ਨੂੰ ਭਗਵੰਤ ਮਾਨ ਆਪਣੇ ਘਰ ਰੱਖ ਲਵੇ:- ਇਸ ਮੌਕੇ ਲੋਕਾਂ ਨੇ ਦੱਸਿਆ ਕਿ ਸਾਨੂੰ ਇਕ ਸਾਲ ਬਾਅਦ ਕਣਕ ਮਿਲੀ ਹੈ। ਜਿਸ ਦਾ ਆਟਾ ਬਣਨ ਤੋਂ ਬਾਅਦ ਬੱਚੇ ਦੀ ਰੋਟੀ ਨਹੀਂ ਖਾਂਦੇ। ਅਸੀਂ ਮਿਹਨਤ ਮਜਦੂਰੀ ਕਰਨ ਵਾਲੇ ਬੰਦੇ ਹਾਂ ਅਤੇ ਹਰ ਵਾਰ ਸੁਸਰੀ ਵਾਲੀ ਅਤੇ ਗੰਦੀ ਕਣਕ ਹੀ ਮਿਲਦੀ ਹੈ। ਇਸ ਤਰ੍ਹਾਂ ਦੀ ਗੰਦੀ ਕਣਕ ਨੂੰ ਭਗਵੰਤ ਮਾਨ ਆਪਣੇ ਘਰ ਰੱਖ ਲਵੇ।
ਕਣਕ ਵਿਚੋਂ ਸੁਸਰੀ ਨੂੰ ਸਾਫ ਕਰਕੇ ਦਿੱਤੀ ਜਾਵੇ:- ਇਸ ਮੌਕੇ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉੱਥੋਂ ਦੇ ਨਿਵਾਸੀਆਂ ਨੇ ਦੱਸਿਆ ਕਿ ਕਣਕ ਬਹੁਤ ਹੀ ਮਾੜੀ ਤੇ ਸੁਸਰੀ ਵਾਲੀ ਹੈ। ਉਹਨਾਂ ਵੱਲੋਂ ਮਾਨ ਸਰਕਾਰ ਅੱਗੇ ਬੇਨਤੀ ਕੀਤੀ ਕਿ ਜਾਂ ਤਾਂ ਕਣਕ ਵਿਚੋਂ ਸੁਸਰੀ ਨੂੰ ਸਾਫ ਕਰਕੇ ਦਿੱਤੀ ਜਾਵੇ ਨਹੀਂ ਤਾਂ ਇਹ ਵੀ ਬੰਦ ਕਰ ਦਿੱਤੀ ਜਾਵੇ, ਕਿਉਂਕਿ ਇਹ ਤਾਂ ਪਸ਼ੂਆਂ ਨੇ ਵੀ ਨਹੀਂ ਖਾਣੀ।
ਸਰਕਾਰ ਵੱਲੋਂ ਗਰੀਬਾਂ ਦੇ ਹੱਕ ਵਿੱਚ ਨਹੀਂ ਸੋਚਿਆ ਜਾ ਰਿਹਾ:- ਇਸ ਦੌਰਾਨ ਡੀਪੂ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਨਕਾਮੀ ਸਰਕਾਰ ਆਉਣ ਉੱਤੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਜਿਹਨਾਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਪਹਿਲੇ ਨੰਬਰ ਉੱਤੇ ਲਿਆਂਦਾ, ਉਸ ਸਰਕਾਰ ਵੱਲੋਂ ਗਰੀਬਾਂ ਦੇ ਹੱਕ ਵਿੱਚ ਨਹੀਂ ਸੋਚਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਗਰੀਬਾਂ ਦੇ ਕਾਰਡਾਂ ਅਤੇ ਕਣਕ ਦੀ ਕਟਾਈ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਲੋਕ ਪ੍ਰੇਸ਼ਾਨ ਹਨ। ਇਸ ਵੇਲੇ ਕਣਕ ਜਿਹੜਾ ਕਿ ਜੀਰਾ, ਮੱਖੂ, ਗੁਰੂਹਰਸਾਏ, ਫਿਰੋਜ਼ਪੁਰ ਕੈਂਟ ਤੋਂ ਕਣਕ ਆ ਰਹੀ ਹੈ, ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵੱਲੋਂ ਸਾਰਾ ਦੋਸ਼ ਸਰਕਾਰ ਉੱਤੇ ਹੀ ਮੜਿਆ ਗਿਆ।
ਇਹ ਵੀ ਪੜੋ:- Laborers died due to suffocation: ਭੱਠੇ ਦੇ ਧੂੰਏਂ ਵਿੱਚ ਦਮ ਘੁੱਟਣ ਕਾਰਨ 5 ਮਜ਼ਦੂਰਾਂ ਦੀ ਮੌਤ, ਇਕ ਦੀ ਹਾਲਤ ਗੰਭੀਰ