ਫਿਰੋਜ਼ਪੁਰ: ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸਾਡੀ ਸਰਕਾਰ ਕਿਸਾਨਾਂ ਤੇ ਆੜ੍ਹਤੀਆਂ ਦੇ ਨਾਲ ਹੈ।
ਇਹ ਵੀ ਪੜੋ: ਸੜਕ ਹਾਦਸਿਆਂ ਲਈ 17 ਪ੍ਰਤੀਸ਼ਤ ਨਬਾਲਿਗ ਬੱਚੇ ਜਿੰਮੇਵਾਰ
ਇਸ ਮੌਕੇ ਉਹਨਾਂ ਨੇ ਕਿਹਾ ਕਿ 30 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਅਸੀਂ ਸਮੁੱਚੇ ਪੰਜਾਬ ਦੀਆਂ ਮੰਡੀਆਂ ਦੇ ਮੁਖੀਆਂ ਅਤੇ ਕਮਿਸ਼ਨਰਾਂ ਦੀ ਮੀਟਿੰਗ ਰੱਖੀ ਹੈ, ਜਿਸ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ ਅਤੇ ਇਸ ਤੋਂ ਬਾਅਦ ਅਸੀਂ 5 ਅਪ੍ਰੈਲ ਨੂੰ ਮੋਗਾ ਦੇ ਬਾਘਾਪੁਰਾਣਾ ਵਿੱਚ ਇੱਕ ਪ੍ਰੋਗਰਾਮ ਤੈਅ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਸਾਡੀ ਗੱਲ ਨਹੀਂ ਮੰਨਦੀ ਤਾਂ ਅਸੀਂ ਮੰਡੀਆਂ ਵਿੱਚ ਹੜਤਾਲ ਕਰਾਂਗੇ, ਇਸ ਵਿੱਚ ਕਿਸਾਨ ਜਥੇਬੰਦਿਆਂ ਵੀ ਸਾਡਾ ਪੂਰਾ ਸਮਰਥਨ ਕਰਨਗੀਆਂ। ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ 8 ਲੱਖ ਲੋਕ ਕੰਮ ਕਰਦੇ ਹਨ, ਇਹ ਸਾਰੇ ਬੇਰੁਜ਼ਗਾਰ ਹੋਣਗੇ।
ਐੱਫ਼ਸੀਆਈ ਪੰਜਾਬ ਦੇ ਆੜ੍ਹੀਆ ਦੇ 300 ਕਰੋੜ ਰੁਪਏ ਰੋਕ ਬੈਠੀ ਹੈਉਹਨਾਂ ਨੇ ਕਿਹਾ ਕਿ ਐੱਫ਼ਸੀਆਈ ਆੜ੍ਹੀਆ ਦਾ 300 ਕਰੋੜ ਰੁਪਏ ਰੋਕੀ ਬੈਠੀ ਹੈ ਜੋ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਏਪੀਐੱਮਸੀ ਐਕਟ ਇਕੱਲੇ ਪੰਜਾਬ ਵਿਚ ਲਾਗੂ ਹੈ ਜਿਥੇ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਮਿਲਦਾ ਹੈ ਤੁਸੀਂ ਰਾਜਸਥਾਨ, ਉੱਤਰ ਪ੍ਰਦੇਸ਼ ਦੇ ਐੱਮ.ਪੀ. ਬਿਹਾਰ ਨੂੰ ਦੇਖ ਸਕਦੇ ਹੋ ਜਿੱਥੇ ਫਸਲ 3-3 ਮਹੀਨਿਆਂ ਤੋਂ ਵਿਕ ਨਹੀਂ ਰਹੀ ਜੇ ਵਿਕੇ ਵੀ ਤਾਂ ਘੱਟ ਰੇਟ ’ਤੇ ਵਿਕਦੀ ਹੈ।
ਇਹ ਵੀ ਪੜੋ: ਕੋਰੋਨਾ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਦਾ ਸੰਦੇਸ਼ ਲੋਕਾਂ ਤੱਕ ਨਹੀਂ ਪਹੁੰਚਿਆ: ਸਥਾਨਕ ਵਾਸੀ