ਫਿਰੋਜ਼ਪੁਰ: ਪੰਜਾਬ ਸਰਕਾਰ(Government of Punjab) 'ਚ ਟ੍ਰਾਂਸਪੋਰਟ ਮਹਿਕਮਾ(Department of Transport) ਮਿਲਦੇ ਸਾਰ ਹੀ ਕੈਬਨਿਟ ਮੰਤਰੀ ਰਾਜਾ ਵੜਿੰਗ(Cabinet Minister Raja Waring) ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਲਗਾਤਾਰ ਸੂਬੇ 'ਚ ਟ੍ਰਾਂਸਪੋਰਟ ਮਾਫੀਆ(Transport mafia) ਖ਼ਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਰਾਜਾ ਵੜਿੰਗ ਵਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਬੱਸ ਅੱਡਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਰਾਜਾ ਵੜਿੰਗ(Cabinet Minister Raja Waring) ਦੇ ਐਕਸ਼ਨ ਨੂੰ ਦੇਖਦਿਆਂ ਕਈ ਥਾਵਾਂ 'ਤੇ ਬੱਸ ਅੱਡਿਆਂ ਦੇ ਡਿਪੂਆਂ 'ਚ ਸਟਾਫ਼ ਹਰਕਤ 'ਚ ਵੀ ਆਇਆ ਅਤੇ ਖੁਦ ਹੀ ਅੱਡਿਆਂ ਦੀ ਸਫ਼ਾਈ ਵੀ ਕੀਤੀ ਗਈ। ਇਸ ਦੇ ਨਾਲ ਹੀ ਪਿਛਲੇ ਦਿਨੀਂ ਲੁਧਿਆਣਾ 'ਚ ਰਾਜਾ ਵੜਿੰਗ ਵਲੋਂ ਮਾਫੀਆ 'ਤੇ ਨੱਥ ਪਾਊਣ ਦੀ ਗੱਲ ਕਰਦਿਆਂ ਕਈ ਬੱਸਾਂ ਇੰਪਾਊਂਡ ਵੀ ਕੀਤੀਆਂ ਗਈਆਂ ਸੀ। ਇਸ ਦੇ ਨਾਲ ਹੀ ਰਾਜਾ ਵੜਿੰਗ ਵਲੋਂ ਹੈਲਪਲਾਈਨ ਨੰਬਰ ਜਾਰੀ ਵੀ ਕੀਤਾ, ਜਿਸ 'ਚ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਦੀ ਗੱਲ ਆਖੀ। ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਵਲੋਂ 9478454701ਵ੍ਹੱਟਸਐਪ ਨੰਬਰ ਜਾਰੀ ਕੀਤਾ ਗਿਆ। ਜਿਸ ਦੇ ਤੱਥ ਪਰਖਣ ਲਈ ਈਟੀਵੀ ਬਾਰਤ ਦੀ ਟੀਮ ਵਲੋਂ ਬੱਸ ਅੱਡਾ ਜ਼ੀਰਾ ਦਾ ਦੌਰਾ ਕਰਕੇ ਸਥਾਨਕ ਵਾਸੀ ਨਾਲ ਗੱਲ ਵੀ ਕੀਤੀ ਗਈ।
ਇਹ ਵੀ ਪੜ੍ਹੋ:ਛੋਟੇ ਬੱਸ ਆਪ੍ਰੇਟਰਾਂ ਨੂੰ ਰਾਹਤ, ਵੜਿੰਗ ਵੱਲੋਂ ਪਾਰਦਰਸ਼ੀ ਸਮਾਂ ਸਾਰਣੀ ਦਾ ਭਰੋਸਾ
ਇਸ ਸਬੰਧੀ ਸਥਾਨਕ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਜੋ ਸ਼ਿਕਾਇਤਾਂ ਵ੍ਹੱਟਸਐਪ 'ਤੇ ਪਾਈਆਂ ਗਈਆਂ ਸਨ, ਉਸ 'ਤੇ ਹੁਣ ਤੱਕ ਕੋਈ ਵੀ ਰਿਪਲਾਈ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਨੰਬਰ ਕਈ ਵਾਰ ਜਾਰੀ ਕੀਤੇ ਗਏ ਹਨ ਪਰ ਉਨ੍ਹਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ, ਕਿਉਂਕਿ ਜਦ ਕੋਈ ਸਰਕਾਰ ਬਣਦੀ ਹੈ ਤਾਂ ਨਵਾਂ ਅਹੁਦੇਦਾਰ ਆਪਣੇ ਨੰਬਰ ਬਣਾਉਣ ਵਾਸਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ:ਰਾਜਾ ਵੜਿੰਗ ਵੱਲੋਂਂ ਜਾਰੀ ਹੈਲਪਲਾਈਨ ਨੰਬਰ ਦੇ ਦਾਅਵਿਆਂ ਦੀ ਨਿੱਕਲੀ ਫੂਕ !
ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਬੇਵਕੂਫ ਬਣਾਉਂਣ ਦੇ ਗ਼ਤਨ ਕਰਦੀਆਂ ਹਨ ਤੇ ਹੁਣ ਵੀ ਇਹੀ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਸਿਰੇ ਨਹੀਂ ਚੜ੍ਹੇਗੀ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਵੀ ਹੱਲ ਨਹੀਂ ਕੱਢਿਆ ਜਾਵੇਗਾ।