ਫਿਰੋਜ਼ਪੁਰ: ਹਲਕਾ ਮੁੱਦਕੀ ਵਿੱਚ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਸੱਦੇ 'ਤੇ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ (Amarinder Singh Raja Waring Transport Minister) ਵੱਲੋਂ ਮੁੱਦਕੀ ਬੱਸ ਅੱਡੇ ਦਾ ਨੀਂਹ ਪੱਥਰ (cornerstone of the bus station) 3 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਬਾਦਲ ਪਰਿਵਾਰ ਵੱਲੋਂ ਚਲਾਈਆਂ ਜਾ ਰਹੀਆਂ ਨਾਜਾਇਜ਼ ਬੱਸਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਇਹਨਾਂ ਨਾਲ ਮਿਲੀ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਦੀਆਂ ਇੰਡੋ ਕੈਨੇਡੀਅਨ ਬੱਸਾਂ (Indo-Canadian buses) ਨੂੰ ਯਾਤਰੀਆਂ ਵਾਸਤੇ ਦਿੱਲੀ ਵਿੱਚ ਜਾਣ ਨਹੀਂ ਦਿੱਤਾ ਜਾਂਦਾ। ਜਿਸ ਨਾਲ ਯਾਤਰੀਆਂ ਨੂੰ ਘੱਟ ਪੈਸੇ ਖਰਚ ਕੇ ਸਫਰ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਯਾਤਰੀਆਂ ਕੋਲੋਂ ਦਿੱਲੀ ਏਅਰਪੋਰਟ ਦਾ ਤਿੰਨ ਹਜ਼ਾਰ ਰੁਪਏ ਲੈਂਦੇ ਹਾਂ। ਜਦ ਕਿ ਸਰਕਾਰ ਦੀਆਂ ਬੱਸਾਂ ਇੰਡੋ ਕਨੇਡੀਅਨ ਯਾਤਰੀਆਂ ਨੂੰ 1200 ਰੁਪਏ ਵਿਚ ਸਫ਼ਰ ਕਰਵਾ ਸਕਦੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੇਰੇ ਮੰਤਰੀ ਬਣਨ ਤੋਂ ਬਾਅਦ ਸਰਕਾਰ ਨੂੰ ਹਰ ਰੋਜ਼ 1 ਕਰੋੜ 28 ਲੱਖ ਰੁਪਏ ਦਾ ਮੁਨਾਫ਼ਾ ਹੋ ਰਿਹਾ ਹੈ।
ਇਸ ਮੌਕੇ ਜਦੋਂ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿੱਤ ਪ੍ਰਾਪਤ ਕਰਨ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਕਚਰ ਅਜੇ ਬਾਕੀ ਹੈ। ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੁਲਿਸ ਉੱਪਰ ਗ਼ਲਤ ਟਿੱਪਣੀ ਕਰਨ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਗ਼ਲਤ ਪੁਲਿਸ ਵਾਲਿਆਂ ਵਾਸਤੇ ਹੋ ਸਕਦੀ ਹੈ ਜਦਕਿ ਚੰਗੇ ਮੁਲਾਜ਼ਮਾਂ ਨੂੰ ਤਾਂ ਅਸੀਂ ਸਲਾਮ ਕਰਦੇ ਹਾਂ।
ਇਹ ਵੀ ਪੜੋ:ਕਾਂਗਰਸ ਨੂੰ ਵੱਡਾ ਝਟਕਾ: ਵਿਧਾਇਕ ਫਤਿਹਜੰਗ ਬਾਜਵਾ ਅਤੇ ਬਲਵਿੰਦਰ ਲਾਡੀ ਭਾਜਪਾ ’ਚ ਸ਼ਾਮਲ