ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੰਜਾਬ ਯੋਗਾ ਐਸੋਸੀਏਸ਼ਨ ਦੇ ਪ੍ਰਧਾਨ ਡਾ.ਅਨਿਰੁਧ ਗੁਪਤਾ ਨੇ ਦੱਸਿਆ ਕਿ ਦੇਸ਼ ਦੇ ਭਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯੋਗਾ ਪ੍ਰੇਮੀਆਂ ਦਾ ਇਤਿਹਾਸਕ ਮਹਾਕੁੰਭ (Historic Mahakumbh of Yoga Lovers in Ferozepur) ਅੰਤਰਰਾਸ਼ਟਰੀ ਭਾਰਤ-ਪਾਕਿਸਤਾਨਮ ਸਰਹੱਦ ਤੋਂ ਕੁਝ ਦੂਰੀ ਉੱਤੇ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਮਹਾਕੁੰਭ ਯੋਗਾ ਫੈਡਰੇਸ਼ਨ ਆਫ਼ ਇੰਡੀਆ ਦੀ ਸਰਪ੍ਰਸਤੀ ਹੇਠ ਪੰਜਾਬ ਯੋਗਾ ਐਸੋਸੀਏਸ਼ਨ ਵੱਲੋਂ 28 ਤੋਂ 31 ਅਕਤੂਬਰ ਤੱਕ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ 47ਵੀਂ ਸਬ-ਜੂਨੀਅਰ ਅਤੇ ਜੂਨੀਅਰ ਨੈਸ਼ਨਲ ਯੋਗਾਸਨ ਸਪੋਰਟਸ ਚੈਂਪੀਅਨਸ਼ਿਪ (Junior National Yogasana Sports Championship) ਕਰਵਾਈ ਜਾ ਰਹੀ ਹੈ, ਜਿਸ ਵਿੱਚ 1200 ਤੋਂ ਵੱਧ ਵਿਦਿਆਰਥੀ ਅਤੇ 400 ਤੋਂ ਵੱਧ ਯੋਗਾ ਵਿਦਿਆਰਥੀ ਅਤੇ ਅਧਿਕਾਰੀ ਹਿੱਸਾ ਲੈਣਗੇ। ਐਸਡੀਐਮ ਰਣਜੀਤ ਸਿੰਘ ਭੁੱਲਰ ਨੇ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਡਾ.ਅਨਿਰੁਧ ਗੁਪਤਾ ਨੇ ਅੱਗੇ ਕਿਹਾ ਕਿ ਇਹ ਫ਼ਿਰੋਜ਼ਪੁਰ ਦੀ ਖੁਸ਼ਕਿਸਮਤੀ ਹੈ ਕਿ ਦੇਸ਼ ਭਰ ਵਿੱਚੋਂ ਇੰਨੀ ਵੱਡੀ ਗਿਣਤੀ ਵਿੱਚ ਯੋਗੀ ਇੱਕ ਮੰਚ ਉੱਤੇ ਇਕੱਠੇ ਹੋਣਗੇ। ਉਨ੍ਹਾਂ ਕਿਹਾ ਕਿ ਹਰ ਰਾਜ ਤੋਂ ਪੁੱਜਣ ਵਾਲੇ ਵਿਦਿਆਰਥੀਆਂ ਅਤੇ ਯੋਗਾ ਰੈਫਰੀ ਦੇ ਰਹਿਣ-ਸਹਿਣ ਅਤੇ ਖਾਣੇ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਡਾ: ਗੁਪਤਾ ਨੇ ਕਿਹਾ ਕਿ ਬੇਸ਼ੱਕ ਫਿਰੋਜ਼ਪੁਰ ਉਦਯੋਗਿਕ ਤੌਰ ਉੱਤੇ ਪਛੜਿਆ ਹੋਇਆ ਹੈ ਪਰ ਸਿੱਖਿਆ ਅਤੇ ਖੇਡਾਂ ਵਿੱਚ ਜ਼ਿਲ੍ਹੇ ਦਾ ਨਾਂਅ ਦੁਨੀਆ ਦੇ ਨਕਸ਼ੇ 'ਤੇ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿੱਚ ਦੇਸ਼ ਭਰ ਤੋਂ ਯੋਗਾ ਪ੍ਰੇਮੀਆਂ ਦੇ ਆਉਣ ਨਾਲ ਜਿੱਥੇ ਫਿਰੋਜ਼ਪੁਰ ਵਿੱਚ ਸੈਰ ਸਪਾਟੇ ਪ੍ਰਫੁੱਲਤ (Tourism will flourish in Ferozepur) ਹੋਵੇਗਾ, ਉੱਥੇ ਹੀ ਇੱਥੇ ਵਪਾਰ ਦੇ ਸਾਧਨ ਵੀ ਵਧਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਫ਼ਿਰੋਜ਼ਪੁਰ ਦੇ ਇਤਿਹਾਸ ਤੋਂ ਇਲਾਵਾ ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਵੀ ਸੈਰ ਕਰਵਾਈ ਜਾਵੇਗੀ ਤਾਂ ਜੋ ਵਾਪਸੀ ਸਮੇਂ ਉਹ ਫ਼ਿਰੋਜ਼ਪੁਰ ਅਤੇ ਵਿਸ਼ੇਸ਼ ਤੌਰ ਉੱਤੇ ਸਾਰੇ ਯੋਗਾ ਪ੍ਰੇਮੀਆਂ ਉੱਤੇ ਪੰਜਾਬ ਦੀ ਵਿਲੱਖਣ ਛਾਪ ਛੱਡ ਸਕਣ।
ਡਾ, ਅਨਿਰੁਧ ਗੁਪਤਾ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ 28 ਅਕਤੂਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ, ਜਿਸ ਵਿਚ ਸਾਰੇ ਰਾਜਾਂ ਦੇ ਯੋਗਾ ਖਿਡਾਰੀ ਆਪਣੀ ਟੀਮ ਨਾਲ ਫਲੈਗ ਮਾਰਚ ਕਰਨਗੇ | 29 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਅੰਡਰ-8 ਤੋਂ 10, ਅੰਡਰ-10 ਤੋਂ 12 ਅਤੇ ਅੰਡਰ-12 ਤੋਂ 14 ਉਮਰ ਵਰਗ ਦੇ ਪੁਰਸ਼-ਮਹਿਲਾ ਯੋਗੀਆਂ ਵਿਚਕਾਰ ਯੋਗਾਸਨ ਮੁਕਾਬਲੇ ਹੋਣਗੇ। ਇਸ ਦੌਰਾਨ ਕਲਾਤਮਕ ਸੋਲੋ ਯੋਗਾਸਨ ਮੁਕਾਬਲਾ ਹੋਵੇਗਾ
30 ਅਕਤੂਬਰ ਨੂੰ ਅੰਡਰ-14 ਤੋਂ 16, ਅੰਡਰ-16 ਤੋਂ 18 ਪੁਰਸ਼-ਮਹਿਲਾ ਯੋਗੀਆਂ ਦੀ ਚੈਂਪੀਅਨਸ਼ਿਪ ਤੋਂ ਇਲਾਵਾ 21 ਤੋਂ 30 ਅਤੇ 30 ਮਹਿਲਾ ਯੋਗਾ ਦੇ ਯੋਗਾ ਮੁਕਾਬਲੇ ਹੋਣਗੇ। ਇਸ ਕਲਾਤਮਕ ਜੋੜੀ ਦੌਰਾਨ ਮਰਦ-ਔਰਤ ਦੇ ਵਿਚਕਾਰ ਰਿਧਮਿਕ ਯੋਗਾਸਨ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 31 ਅਕਤੂਬਰ ਨੂੰ ਸਾਰੇ ਰਾਜਾਂ ਦੇ ਯੋਗਾ ਵਿਦਿਆਰਥੀਆਂ ਵੱਲੋਂ ਮਾਸ ਯੋਗਾਸਨ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਜਾਣਗੇ।
ਇਹ ਵੀ ਪੜ੍ਹੋ: AAP ਆਗੂ ਸੰਜੇ ਸਿੰਘ ਅੰਮ੍ਰਿਤਸਰ ਅਦਾਲਤ ਵਿੱਚ ਹੋਏ ਪੇਸ਼, ਇਹ ਹੈ ਮਾਮਲਾ