ਫਿਰੋਜ਼ਪੁਰ/ਰੋਪੜ: ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਹੇਠ ਬੀਤੇ ਮੰਗਲਵਾਰ ਨੂੰ ਫ਼ਿਰੋਜ਼ਪੁਰ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜ਼ੀਰਾ ਦੀ ਰਿਹਾਈ ਫਿਲਹਾਲ ਟਲ ਗਈ ਹੈ। ਉਨ੍ਹਾਂ ਉੱਤੇ ਹੋਰ 2 ਧਾਰਾਵਾਂ ਜੋੜੀਆਂ ਗਈਆਂ ਹਨ। 7/51 ਦੇ ਮਾਮਲੇ ਵਿੱਚ ਕੁਲਬੀਰ ਜ਼ੀਰਾ ਦੀ ਰਿਹਾਈ ਟਲ ਚੁੱਕੀ ਹੈ। ਸਾਬਕਾ ਵਿਧਾਇਕ ਜ਼ੀਰਾ ਰੋਪੜ ਜੇਲ੍ਹ ਵਿੱਚ ਬੰਦ ਹਨ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਇਸ ਮਾਮਲੇ ਵਿੱਚ ਪਹਿਲਾਂ ਜ਼ੀਰਾ ਨੂੰ ਰਾਹਤ ਮਿਲ ਗਈ ਸੀ। ਜੀਰਾ ਅਦਾਲਤ ਨੇ ਦੂਜੇ ਦਿਨ ਯਾਨੀ 18 ਅਕਤੂਬਰ ਨੂੰ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ। ਕੁਲਬੀਰ ਜ਼ੀਰਾ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਤੜਕੇ ਸਾਢੇ ਚਾਰ ਵਜੇ ਆਪਣੇ ਘਰੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸੀ।
ਗ੍ਰਿਫਤਾਰੀ ਉੱਤੇ ਭੜਕੇ ਰਾਜਾ ਵੜਿੰਗ ਨੇ ਕੀ ਕਿਹਾ: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਾਬਕਾ ਵਿਧਾਇਕ ਜ਼ੀਰਾ ਦੀ ਗ੍ਰਿਫਤਾਰੀ ਉੱਤੇ ਸਵਾਲ ਚੁੱਕਦੇ ਹੋਏ, ਇਸ ਨੂੰ ਘਿਨਾਉਣੀ ਰਾਜਨੀਤੀ ਕਰਾਰ ਕੀਤਾ।
-
ਸਾਬਕਾ ਵਿਧਾਇਕ ਅਤੇ @INCPunjab ਜ਼ਿਲ੍ਹਾ ਪ੍ਰਧਾਨ ਸ. ਕੁਲਬੀਰ ਸਿੰਘ ਜ਼ੀਰਾ ਜੀ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਨਿੰਦਣਯੋਗ ਹੀ ਨਹੀਂ ਸਗੋਂ ਇਸ ਸਰਕਾਰ ਦੀ ਘਿਨਾਉਣੀ ਰਾਜਨੀਤੀ ਨੂੰ ਵੀ ਦਰਸਾਉਂਦੀ ਹੈ। ਸਰਕਾਰ ਦਾ ਡਰ ਸਾਫ਼ ਝਲਕ ਰਿਹਾ ਹੈ। ਜ਼ੀਰਾ ਸਾਬ 'ਤੇ ਉਹਨਾਂ ਸਰਕਾਰੀ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਮੁਕਦਮਾ ਦਰਜ ਕੀਤਾ ਗਿਆ ਹੈ…
— Amarinder Singh Raja Warring (@RajaBrar_INC) October 17, 2023 " class="align-text-top noRightClick twitterSection" data="
">ਸਾਬਕਾ ਵਿਧਾਇਕ ਅਤੇ @INCPunjab ਜ਼ਿਲ੍ਹਾ ਪ੍ਰਧਾਨ ਸ. ਕੁਲਬੀਰ ਸਿੰਘ ਜ਼ੀਰਾ ਜੀ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਨਿੰਦਣਯੋਗ ਹੀ ਨਹੀਂ ਸਗੋਂ ਇਸ ਸਰਕਾਰ ਦੀ ਘਿਨਾਉਣੀ ਰਾਜਨੀਤੀ ਨੂੰ ਵੀ ਦਰਸਾਉਂਦੀ ਹੈ। ਸਰਕਾਰ ਦਾ ਡਰ ਸਾਫ਼ ਝਲਕ ਰਿਹਾ ਹੈ। ਜ਼ੀਰਾ ਸਾਬ 'ਤੇ ਉਹਨਾਂ ਸਰਕਾਰੀ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਮੁਕਦਮਾ ਦਰਜ ਕੀਤਾ ਗਿਆ ਹੈ…
— Amarinder Singh Raja Warring (@RajaBrar_INC) October 17, 2023ਸਾਬਕਾ ਵਿਧਾਇਕ ਅਤੇ @INCPunjab ਜ਼ਿਲ੍ਹਾ ਪ੍ਰਧਾਨ ਸ. ਕੁਲਬੀਰ ਸਿੰਘ ਜ਼ੀਰਾ ਜੀ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਨਿੰਦਣਯੋਗ ਹੀ ਨਹੀਂ ਸਗੋਂ ਇਸ ਸਰਕਾਰ ਦੀ ਘਿਨਾਉਣੀ ਰਾਜਨੀਤੀ ਨੂੰ ਵੀ ਦਰਸਾਉਂਦੀ ਹੈ। ਸਰਕਾਰ ਦਾ ਡਰ ਸਾਫ਼ ਝਲਕ ਰਿਹਾ ਹੈ। ਜ਼ੀਰਾ ਸਾਬ 'ਤੇ ਉਹਨਾਂ ਸਰਕਾਰੀ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਮੁਕਦਮਾ ਦਰਜ ਕੀਤਾ ਗਿਆ ਹੈ…
— Amarinder Singh Raja Warring (@RajaBrar_INC) October 17, 2023
ਸਾਬਕਾ ਵਿਧਾਇਕ ਅਤੇ @INCPunjab ਜ਼ਿਲ੍ਹਾ ਪ੍ਰਧਾਨ ਸ. ਕੁਲਬੀਰ ਸਿੰਘ ਜ਼ੀਰਾ ਜੀ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਨਿੰਦਣਯੋਗ ਹੀ ਨਹੀਂ ਸਗੋਂ ਇਸ ਸਰਕਾਰ ਦੀ ਘਿਨਾਉਣੀ ਰਾਜਨੀਤੀ ਨੂੰ ਵੀ ਦਰਸਾਉਂਦੀ ਹੈ। ਸਰਕਾਰ ਦਾ ਡਰ ਸਾਫ਼ ਝਲਕ ਰਿਹਾ ਹੈ। ਜ਼ੀਰਾ ਸਾਬ 'ਤੇ ਉਹਨਾਂ ਸਰਕਾਰੀ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਮੁਕਦਮਾ ਦਰਜ ਕੀਤਾ ਗਿਆ ਹੈ ਜੋ ਆਪਣੀ ਡਿਊਟੀ ਨਹੀਂ ਨਿਭਾ ਰਹੇ ਸਨ। @AAPPunjab ਸਰਕਾਰ ਧੱਕੇਸ਼ਾਹੀ ਨਾਲ ਸਾਡੀ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਪਰ ਅਸੀਂ ਚੁੱਪ ਨਹੀਂ ਰਹਾਂਗੇ, ਇਸ ਬਦਲਾਖੋਰੀ ਵਿਰੁੱਧ ਪੰਜਾਬ ਕਾਂਗਰਸ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। - ਰਾਜਾ ਵੜਿੰਗ, ਪੰਜਾਬ ਕਾਂਗਰਸ ਪ੍ਰਧਾਨ
ਕੀ ਹੈ ਮਾਮਲਾ: ਕੁਲਬੀਰ ਜ਼ੀਰਾ ਨੇ ਕੁਝ ਦਿਨ ਪਹਿਲਾਂ ਜ਼ੀਰਾ ਦੇ BDPO ਦਫਤਰ ਬਾਹਰ ਲਗਾਤਾਰ ਤਿੰਨ ਦਿਨ ਧਰਨਾ ਲਾਇਆ ਸੀ। ਇਸ ਦੌਰਾਨ ਕੁਲਬੀਰ ਸਿੰਘ ਨੇ ਸਰਕਾਰੀ ਅਧਿਕਾਰੀਆਂ ਦੇ ਕਮਰਿਆਂ ਅੰਦਰ ਵੀ ਧਰਨਾ ਦਿੱਤਾ। ਇਸ ਤੋਂ ਬਾਅਦ ਪੰਚਾਇਤੀ ਅਫ਼ਸਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਗਿਆ।
ਇਸ ਸਬੰਧੀ ਥਾਣਾ ਸੀਟੀ ਜ਼ੀਰਾ ਵਿਖੇ ਇਸ ਮਹੀਨੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਬੀਤੇ 17 ਤਰੀਕ ਨੂੰ ਤੜਕਸਾਰ ਜ਼ੀਰਾ ਨੂੰ ਉਨ੍ਹਾਂ ਦੀ ਰਿਹਾਇਸ਼ ਚੋਂ ਗ੍ਰਿਫਤਾਰ ਕੀਤਾ ਗਿਆ। ਕੋਰਟ ਨੇ ਜ਼ੀਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਸੀ।