ਫਿਰੋਜ਼ਪੁਰ: ਸੂਬੇ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੂੰ ਬਣੇ 6 ਮਹੀਨੇ ਹੋ ਚੁੱਕੇ ਹਨ ਪਰ ਬਦਲਾਅ ਦੇ ਦ੍ਰਾਵਿੜ ਨਾਲ ਬਣੀ ਸਰਕਾਰ ਵਿੱਚ ਹੁਣ ਤਕ ਬਦਲਾਅ ਕਿਤੇ ਨਜ਼ਰ ਨਹੀਂ ਆ ਰਿਹਾ ਦਿਨ ਪ੍ਰਤੀ ਦਿਨ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਤਾਜ਼ਾ ਮਾਮਲਾ ਹੈ ਜ਼ੀਰਾ ਦੇ ਕਸਬਾ ਮੱਖੂ ਦਾ ਜਿੱਥੇ ਬੀਤੀ ਦੇਰ ਰਾਤ ਮੱਖੂ ਦੇ ਮੇਨ ਚੌਂਕ ਵਿੱਚ ਥਾਣੇ ਦੇ ਬਿਲਕੁਲ ਨਜ਼ਦੀਕ ਦੋ ਕਾਰ ਸਵਾਰਾਂ ਵਿੱਚ ਆਹਮੋ-ਸਾਹਮਣੀ ਗੋਲੀਬਾਰੀ ਹੋਈ ਖੁਸ਼ਕਿਸਮਤੀ ਇਹ ਹੈ ਕਿ ਇਸ ਗੋਲੀਬਾਰੀ ਵਿਚ ਕਿਸੇ ਦੀ ਜਾਨ ਨਹੀਂ ਗਈ ਜਦ ਕਿ ਇਕ ਰਾਹ ਜਾਂਦਾ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ ਜ਼ਰੂਰ ਹੋਇਆ ਹੈ। Crime in Punjab.
ਬੀਤੀ ਦੇਰ ਰਾਤ ਮੱਖੂ ਦਾ ਮੇਨ ਚੌਂਕ ਜਿੱਥੇ ਥਾਣਾ ਮੱਖੂ ਕੁਝ ਕਦਮਾਂ ਤੇ ਹੈ 2 ਕਾਰਾਂ ਜਿਸ ਵਿੱਚ ਇੱਕ ਕਰੇਟਾ ਅਤੇ ਇਕ ਬਰੀਜ਼ਾ ਵਿੱਚ ਆਹਮੋ-ਸਾਹਮਣੀ ਗੋਲੀਬਾਰੀ ਸ਼ੁਰੂ ਹੋ ਗਈ ਹੈ। ਲਗਾਤਾਰ 50 ਤੋਂ 60 ਫਾਇਰ ਕੀਤੇ ਗਏ। ਇਸ ਗੋਲੀਬਾਰੀ ਦੌਰਾਨ ਨਾਲ ਲੰਘਦੀ ਇੱਕ ਕਾਰ ਸਵਾਰ ਅਮਿਤ ਜੇ ਦੋ ਗੋਲੀਆਂ ਲੱਗੀਆਂ।
ਜਿਸ ਨੂੰ ਕੀ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਮੱਖੂ ਲਿਆਂਦਾ ਗਿਆ। ਜਿੱਥੋਂ ਉਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਜ਼ੀਰਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰ ਕੌਣ ਸਨ।
ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ, ਉਨ੍ਹਾਂ ਦੁਆਰਾ ਇੱਕ ਕਾਰ ਬਰੀਜ਼ਾ ਜੋ ਕਿ ਖ਼ਰਾਬ ਹੋਣ ਕਾਰਨ ਛੱਡ ਗਏ ਸਨ ਵਿਚੋਂ ਦੋ ਰਿਵਾਲਵਰ ਮਿਲੇ ਹਨ ਅਤੇ ਘਟਨਾ ਸਥਲ ਤੋਂ ਵੀ ਕਰੀਬ 25 ਖ਼ਾਲੀ ਕਾਰਤੂਸ ਮਿਲੇ ਹਨ ਬਾਕੀ ਇਲਾਕੇ ਦੇ ਵੱਖ-ਵੱਖ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਕੇ ਜਾਣਕਾਰੀ ਦੀ ਤਹਿ ਤੱਕ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ: ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਕ੍ਰਿਸ਼ਚਨ ਭਾਈਚਾਰੇ ਨਾਲ ਕੀਤਾ ਦੁੱਖ ਸਾਂਝਾ