ਫਿਰੋਜ਼ਪੁਰ: ਕੇਂਦਰੀ ਜੇਲ੍ਹ ਦੇ ਬਾਹਰੀ ਗਲਿਆਰੇ ਵਿੱਚ ਲਗਾਤਾਰ 2 ਦਿਨ ਤੋ ਸੁੱਟੀ ਇੱਕ ਗੇਂਦ ਵਿੱਚ 30 ਗ੍ਰਾਮ ਅਫੀਮ ਅਤੇ ਹੈੱਡਫੋਨ ਅਤੇ ਦੂਜੇ ਦਿਨ ਪਲਾਸਟਿਕ ਦੀ ਬੋਤਲ ਵਿੱਚ 5 ਮੋਬਾਈਲ ਫੋਨ ਬਰਾਮਦ ਕੀਤੇ।ਜੇਲ੍ਹ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਦੀ ਤਾਲਾਸ਼ੀ ਦੌਰਾਨ ਮੋਬਾਈਲ ਫੋਨ ਫੜੇ ਗਏ ਅਤੇ ਜੇਲ੍ਹ ਦੇ ਬਾਹਰੀ ਗਲਿਆਰੇ ਵਿੱਚ ਮੋਬਾਈਲ ਫੋਨ ਸੁੱਟਣ ਅਤੇ ਬਾਹਰੋਂ ਨਸ਼ਾ ਆਣ ਦੀਆਂ ਘਟਨਾਵਾਂ ਵੀ ਆਮ ਹਨ।
ਇਸ ਮੌਕੇ ਪੁਲਿਸ ਅਧਿਕਾਰੀ ਮਨੋਜ ਕੁਮਾਰ ਨੇ ਕਿਹਾ ਹੈ ਕਿ ਸਾਡੇ ਕੋਲ ਸੈਂਟਰਲ ਜੇਲ੍ਹ ਦੇ 2 ਪੱਤਰ ਆਏ ਹਨ। ਜਿਸ ਵਿਚ ਇਕ ਗੇਂਦ ਵਿਚ 30 ਗ੍ਰਾਮ ਅਫੀਮ ਅਤੇ ਹੈੱਡਫੋਨ ਸਨ ਅਤੇ ਦੂਸਰੇ ਵਿਚ ਇਕ ਬੋਤਲ ਵਿਚੋਂ 5 ਮੋਬਾਈਲ ਫੋਨ ਅਤੇ ਹੋਰ ਚੀਜ਼ਾਂ ਬਰਾਮਦ ਹੋਈਆਂ ਸਨ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:ਪੰਜਾਬ ’ਚ ਆਗਾਮੀ ਦਿਨਾਂ ’ਚ ਹੋਰ ਵੈਕਸੀਨਾਂ ਆਉਣਗੀਆਂ: ਮੁੱਖ ਸਕੱਤਰ