ਫਿਰੋਜ਼ਪੁਰ: ਆਰਐਸਐਸ (RSS) ਦੇ ਪ੍ਰਚਾਰਕ ਰਾਮ ਗੋਪਾਲ ਜੋ ਹਰਿਆਵਲ ਪੰਜਾਬ ਦੇ ਮੁਖੀ ਹਨ ਉਹ ਇਕ ਮੀਟਿੰਗ ਲਈ ਫਿਰੋਜ਼ਪੁਰ ਵਿਚ ਕਿਸੇ ਦੇ ਘਰ ਆਏ ਸਨ।ਜਦੋਂ ਇਸ ਬਾਰੇ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਕਿਸਾਨਾਂ (Farmers) ਨੇ ਘਰ ਨੂੰ ਘੇਰ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।ਇਸ ਦੌਰਾਨ ਭਾਰੀ ਪੁਲਿਸ ਫੋਰਸ ਨੇ ਬੜੀ ਮੁਸ਼ਕਿਲ ਨਾਲ ਰਾਮ ਗੋਪਾਲ ਦੀ ਕਾਰ ਨੂੰ ਬਾਹਰ ਕੱਢਿਆ।
ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਬਣਾਉਣ ਵਿਚ ਉਨ੍ਹਾਂ ਦਾ ਹੱਥ ਹੈ।ਅਸੀਂ ਲਗਾਤਾਰ ਭਾਜਪਾ ਅਤੇ ਆਰਐਸਐਸ ਦਾ ਵਿਰੋਧ ਕਰ ਰਹੇ ਹਾਂ ਪਰ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਬੀਜੇਪੀ ਦਾ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾਵੇਗਾ।
ਕਿਸਾਨ ਜਤਿੰਦਰ ਰੋਫੀ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਵਿਚ ਜਦੋਂ ਵੀ ਕੋਈ ਬੀਜੇਪੀ ਦਾ ਆਗੂ ਆਵੇਗਾ ਤਾਂ ਸਖ਼ਤ ਵਿਰੋਧ ਕੀਤਾ ਜਾਵੇਗਾ।ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਬੀਜੇਪੀ ਦਾ ਵਿਰੋਧ ਕੀਤਾ ਜਾਵੇਗਾ।
ਇਹ ਵੀ ਪੜੋ:ਆਂਗਨਵਾੜੀ ਭਰਤੀਆਂ 'ਚ ਭਾਈ ਭਤੀਜਾਵਾਦ ਸਣੇ ਰਿਸ਼ਵਤ ਚੱਲੇਗੀ:ਹਰਗੋਬਿੰਦ ਕੌਰ