ਫ਼ਿਰੋਜ਼ਪੁਰ: ਜ਼ੀਰਾ ਡਿਵੀਜ਼ਨ ਵਿੱਚ ਬੀਤੀ ਰਾਤ ਮੀਂਹ ਤੇ ਤੇਜ਼ ਹਨ੍ਹੇਰੀ ਨਾਲ ਕਿਸਾਨਾਂ ਦੀਆਂ ਪੱਕਣ ਕਿਨਾਰੇ ਖੜ੍ਹੀਆਂ ਫ਼ਸਲਾਂ ਦਾ ਢਾਡਾ ਨੁਕਸਾਨ ਹੋ ਗਿਆ ਜਿਸ ਕਾਰਨ ਕਿਸਾਨ ਕਾਫ਼ੀ ਖ਼ਫ਼ਾ ਹਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਈਟੀਵੀ ਭਾਰਤ ਦੀ ਟੀਮ ਜਦੋਂ ਪਿੰਡ ਫੇਰੋਕੇ ਵਿੱਚ ਫਸਲਾਂ ਦੀ ਤਬਾਹੀ ਦੀ ਜਾਣਕਾਰੀ ਲੈਣ ਲਈ ਪਹੁੰਚੀ ਤਾਂ ਕਿਸਾਨਾਂ ਨੇ ਦੱਸਿਆ ਕਿ ਰਾਤੀ ਤੇਜ਼ ਤੂਫ਼ਾਨ ਨੇ ਸਾਡੀ ਪੁੱਤਾਂ ਵਾਂਗੂ ਪਾਲੀ ਫ਼ਸਲ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ 'ਤੇ ਵੀ ਗੁੱਸਾ ਜ਼ਾਹਰ ਕੀਤਾ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਿਆਂ 'ਤੇ ਬੈਠੇ ਹਨ ਪਰ ਮੋਦੀ ਸਰਕਾਰ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ।
ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰ ਤੇਲ ਦੇ ਰੇਟਾਂ ਵਿੱਚ ਵੀ ਵਾਧਾ ਕਰੀ ਜਾ ਰਹੀ ਹੈ। ਇਸ ਤਰ੍ਹਾਂ ਕਿਸਾਨਾਂ ਨਾਲ ਸਰਕਾਰਾਂ ਦਾ ਵਿਤਕਰਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਕਰਜ਼ੇ ਦੇ ਬੋਝ ਥਲਿਓਂ ਨਾ ਨਿਕਲ ਸਕੇ ਤੇ ਖ਼ੁਦਕੁਸ਼ੀਆਂ ਦੀ ਰਾਹ ਤੇ ਪੈਂਦਾ ਰਹੇ।