ETV Bharat / state

ਖੇਤ ਮਜ਼ਦੂਰਾਂ ਵੱਲੋਂ ਸੰਵਿਧਾਨਕ ਹੱਕਾਂ ਲਈ ਕੀਤਾ ਗਿਆ ਰੋਸ ਮੁਜ਼ਾਹਰਾ - Mazdoor Welfare Sabha Ferozepur

ਫਿਰੋਜ਼ਪੁਰ ਵਿੱਚ ਖੇਤ ਮਜ਼ਦੂਰ ਆਪਣੇ ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਲਈ 15 ਦਿਨਾਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਦਿਨ ਰਾਤ ਦਾ ਧਰਨਾ ਲਾਈ ਬੈਠੇ ਹਨ। ਉਨ੍ਹਾਂ ਵੱਲੋਂ ਅੱਜ ਫਿਰੋਜ਼ਪੁਰ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਦੌਰਾਨ ਕਿਰਤੀ ਕਾਮਿਆਂ ਨੇ ਸੂਬਾ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਨ ਦੀ ਗੁਹਾਰ ਲਗਾਈ।

ਖੇਤ ਮਜ਼ਦੂਰਾਂ ਵੱਲੋਂ ਸੰਵਿਧਾਨਕ ਹੱਕਾਂ ਲਈ ਕੀਤਾ ਗਿਆ ਰੋਸ ਮੁਜ਼ਾਹਰਾ

author img

By

Published : Sep 21, 2021, 3:23 PM IST

ਫਿਰੋਜ਼ਪੁਰ: ਫਿਰੋਜ਼ਪੁਰ (Ferozepur) ਵਿੱਚ ਖੇਤ ਮਜ਼ਦੂਰ ਆਪਣੇ ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਲਈ 15 ਦਿਨਾਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ (Deputy Commissioner's Office) ਅੱਗੇ ਦਿਨ ਰਾਤ ਦਾ ਧਰਨਾ ਲਾਈ ਬੈਠੇ ਹਨ। ਉਨ੍ਹਾਂ ਵੱਲੋਂ ਅੱਜ ਫਿਰੋਜ਼ਪੁਰ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਦੌਰਾਨ ਕਿਰਤੀ ਕਾਮਿਆਂ ਨੇ ਸੂਬਾ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਨ ਦੀ ਗੁਹਾਰ ਲਗਾਈ।

ਰੋਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਪੰਜਾਬ ਦੇ ਖੇਤ ਮਜ਼ਦੂਰਾਂ ਵੱਲੋਂ ਮਜ਼ਦੂਰ ਵੈਲਫੇਅਰ ਸਭਾ ਫਿ਼ਰੋਜ਼ਪੁਰ (Mazdoor Welfare Sabha Ferozepur) ਅਤੇ ਲੋਕ ਅਧਿਕਾਰ ਲਹਿਰ (Lok Adkar lehar punjab) ਪੰਜਾਬ ਦੇ ਝੰਡੇ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਰੋਹ ਧਰਨਾ ਦਿੱਤਾ ਹੋਇਆ ਹੈ। ਪਰ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ।

ਖੇਤ ਮਜ਼ਦੂਰਾਂ ਵੱਲੋਂ ਸੰਵਿਧਾਨਕ ਹੱਕਾਂ ਲਈ ਕੀਤਾ ਗਿਆ ਰੋਸ ਮੁਜ਼ਾਹਰਾ

ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ 100 ਦਿਨਾਂ ਦਾ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਦਾ ਕਾਨੂੰਨ ਹੈ, ਪਰ ਮਨਰੇਗਾ ਤਹਿਤ ਮਜ਼ਦੂਰਾਂ ਨੂੰ ਮੁਸ਼ਕਲ ਨਾਲ ਮਹਿਜ਼ 20 ਦਿਨਾਂ ਦਾ ਕੰਮ ਹੀ ਦਿੱਤਾ ਜਾਂਦਾ ਹੈ। ਜੇਕਰ ਮਜ਼ਦੂਰਾਂ ਨੂੰ ਜਿਆਦਾ ਦਿਹਾੜੀਆਂ ਮਿਲਦੀਆਂ ਹਨ ਤਾਂ ਪੈਸਿਆਂ ਲਈ ਕਾਫੀ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਮਜ਼ਦੂਰ ਸ਼੍ਰੇਣੀ ਨੂੰ ਮਿਲਣ ਵਾਲੀਆਂ ਹੋਰ ਸਹੂਲਤਾਂ ਜਿਵੇਂ ਕਿ 2500 ਰੁਪਏ ਮਹੀਨਾ ਪੈਨਸ਼ਨ, ਲਾਭਪਾਤਰੀ ਕਾਰਡ ਆਦਿ ਤੋਂ ਵੀ ਉਹ ਵਾਂਝੇ ਹਨ।

ਉਨ੍ਹਾਂ ਦੱਸਿਆ ਕਿ ਸਰਕਾਰ ਸਵਿਧਾਨ ਵਿੱਚ ਦਰਜ ਉਨ੍ਹਾਂ ਦੇ ਹੱਕਾਂ ਨੂੰ ਵੀ ਪੂਰਾ ਨਹੀਂ ਕਰ ਰਹੀ। ਉਨ੍ਹਾਂ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਣਦੇ ਸੰਵਿਧਾਨਕ ਹੱਕ ਦਿੱਤੇ ਜਾਣ। ਇਸਦੇ ਨਾਲ ਹੀ ਸਰਕਾਰ ਉਨ੍ਹਾਂ ਵਾਧਿਆ ਨੂੰ ਪੂਰਾ ਕਰੇ ਜੋ ਉਸਨੇ ਮਜ਼ਦੂਰ ਸ਼੍ਰੇਣੀ ਨਾਲ ਕੀਤੇ ਸਨ।

ਉਨ੍ਹਾਂ ਕਿਹਾ ਪੰਜਾਬ ਸਰਕਾਰ ਤੁਰੰਤ ਮਜ਼ਦੂਰਾਂ ਨੂੰ 2500 ਪੈਨਸ਼ਨ, ਹਰ ਘਰ ਨੌਕਰੀ ਤਹਿਤ ਇਨ੍ਹਾਂ ਪਰਿਵਾਰਾਂ ਨੂੰ ਨੌਕਰੀਆਂ ਅਤੇ ਮਜ਼ਦੂਰਾਂ ਦੇ ਸੰਵਿਧਾਨਕ ਹੱਕਾਂ ਤਹਿਤ ਮਜ਼ਦੂਰੀ ਦੇਣ ਦਾ ਪ੍ਰਬੰਧ ਕਰੇ ਅਤੇ ਮਜ਼ਦੂਰਾਂ ਦਾ ਕਰਜ ਵੀ ਮੁਆਫ਼ ਕੀਤਾ ਜਾਵੇ। ਤਾਂ ਜੋ ਤੁਛ ਜਿਹੀ ਦਿਹਾੜੀ ਲੈਣ ਵਾਲੇ ਮਜ਼ਦੂਰਾਂ ਦੇ ਚੁੱਲੇ ਠੰਡੇ ਹੋਣ ਤੋਂ ਬਚੇ ਰਹਿਣ।
ਇਹ ਵੀ ਪੜ੍ਹੋ:- ਬੇਅਦਬੀ ਮਾਮਲਾ: ਇਨਸਾਫ ਨਾ ਮਿਲਣ 'ਤੇ ਨਿਹੰਗ ਸਿੰਘ ਫੌਜਾਂ ਟਾਵਰ ਚੜ੍ਹੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.