ਫਰੀਦਕੋਟ : ਜੈਤੋਂ ਦੇ ਪਿੰਡ ਰੋੜੀ ਕਪੂਰਾ ਦੇ ਇੱਕ 65 ਸਾਲ ਦੇ ਬਜ਼ੁਰਗ ਬਾਬੂ ਸਿੰਘ ਦੀ ਕਤਲ ਕਰ ਦਿੱਤਾ ਗਿਆ ਹੈ। ਘਰ ‘ਚ ਇਕੱਲੇ ਰਹਿ ਰਹੇ ਬਜ਼ੁਰਗ ਦੇ ਸਿਰ ‘ਤੇ ਗੰਭੀਰ ਸੱਟਾਂ ਹੋਣ ਕਾਰਨ ਉਸਦੇ ਕ਼ਤਲ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਬਜ਼ੁਰਗ ਦੇ ਪੁੱਤਰ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਉਸਦਾ ਪਿਤਾ ਜੋ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦਾ ਸੀ ਉਸ ਕੋਲੋਂ ਪੈਸੇ ਦੀ ਲੁੱਟ ਦੀ ਨੀਅਤ ਨਾਲ ਕ਼ਤਲ ਕੀਤਾ ਗਿਆ ਹੈ। ਮ੍ਰਿਤਕ ਦੇ ਪੁੱਤਰ ਗੁਰਪ੍ਰੀਤ ਨੇ ਕਿਹਾ ਕੇ ਉਸਨੇ ਸਬਜ਼ੀ ਬੀਜੀ ਹੈ ਇਸ ਲਈ ਉਹ ਘਰ ਤੋਂ ਪਾਸੇ ਹੀ ਰਹਿੰਦਾ ਹੈ ਤੇ ਉਸਦੇ ਪਿਤਾ ਇਕੱਲੇ ਰਹਿੰਦੇ ਸੀ ਜੋ ਸ਼ਰਾਬ ਦੇ ਠੇਕੇ ਤੇ ਕੰਮ ਕਰਦੇ ਸਨ ।
ਨੌਜਵਾਨ ਨੇ ਦੱਸਿਆ ਹੈ ਕਿਹਾ ਕਿ ਉਸਦੇ ਪਿਤਾ ਕੋਲ ਠੇਕੇ ਦੇ ਪੈਸੇ ਹੁੰਦੇ ਸਨ ਜਿਨ੍ਹਾਂ ਦੀ ਲੁੱਟ ਕਰਨ ਲਈ ਸੱਟਾਂ ਮਾਰੀਆ ਲਗਦੀਆਂ ਹਨ ਤੇ ਜਿਸ ਕਾਰਨ ਹੀ ਉਨ੍ਹਾਂ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਵੱਲੋਂ ਵੀ ਸ਼ਖ਼ਸ ਦੇ ਕਤਲ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ।
ਦੂਜੇ ਪਾਸੇ ਡੀਐਸਪੀ ਪਰਮਿੰਦਰ ਸਿੰਘ ਨੇ ਘਟਨਾ ਦੀ ਜਾਣਕਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਡੌਗ ਸਕਾਡ ਦੀ ਮਦਦ ਵੀ ਲੈ ਰਹੀ ਹੈ ਤੇ ਨਾਲ ਹੀ ਫਰਾਂਨਸਿਕ ਟੀਮ ਪੁਹੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਹਰ ਐਂਗਲ ਤੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: KLF ਦੀ ਵੱਡੀ ਸਾਜਿਸ਼ ਬੇਨਕਾਬ,ਨੈਣਾ ਦੇਵੀ ਮਾਰਗ ਤੋਂ ਮਿਲਿਆ ਹੈਂਡ ਗ੍ਰਨੇਡ