ਫਿਰੋਜ਼ਪੁਰ:ਕੋਰੋਨਾ ਮਹਾਮਾਰੀ ਨੂੰ ਵਧਦੇ ਵੇਖ ਕੇ ਸਰਕਾਰ ਵੱਲੋਂ ਕੋਵਿਡ 19 ਦੇ ਸੈਂਪਲਿੰਗ ਵਿੱਚ ਤੇਜ਼ੀ ਲਿਆਂਦੀ ਗਈ ਹੈ ਤਾਂ ਜੋ ਹਰ ਇੱਕ ਵਿਅਕਤੀ ਦੀ ਸੈਂਪਲਿੰਗ ਕਰ ਕੇ ਟੀਕਾਕਰਨ ਕੀਤਾ ਜਾਵੇ।
ਇਸ ਦੀ ਜਾਣਕਾਰੀ ਦਿੰਦੇ ਹੋਏ ਡਾ. ਪ੍ਰੇਮ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਪਹਿਲੇ ਗੇੜ ਨਾਲੋਂ ਦੂਜੇ ਗੇੜ ਵਿੱਚ ਭਾਰੀ ਪੈ ਰਹੀ ਹੈ ਇਸ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਟੈਸਟਿੰਗ ਤੇਜ਼ੀ ਨਾਲ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਗੇੜ ਵਿੱਚ ਇਹ ਕੋਰੋਨਾ ਮਹਾਮਾਰੀ ਸ਼ਹਿਰਾਂ ਵਿੱਚ ਵੱਧ ਸੀ ਪਰ ਦੂਸਰੇ ਗੇੜ ਵਿੱਚ ਹੁਣ ਪਿੰਡਾਂ ਵਿੱਚ ਵੀ ਪਹੁੰਚ ਚੁੱਕੀ ਹੈ ਇਸ ਲਈ ਪਿੰਡਾਂ ਵਿੱਚ ਸੈਂਪਲਿੰਗ ਕੀਤੀ ਜਾ ਰਹੀ ਹੈ ਜਿਸ ਨਾਲ ਪਾਜ਼ੀਟਿਵ ਲੋਕਾਂ ਦਾ ਇਲਾਜ਼ ਉਨ੍ਹਾਂ ਦੇ ਘਰਾਂ ਵਿੱਚ ਹੀ ਕੰਟੇਨਮੈਂਟ ਜ਼ੋਨ ਬਣਾ ਕੇ ਕੀਤਾ ਜਾ ਸਕੇ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੀ ਅੱਜ ਜ਼ੀਰਾ ਦੇ ਨਾਲ ਲੱਗਦੇ ਪਿੰਡ ਤਲਵੰਡੀ ਜੱਲੇ ਖਾਂ ਵਿਚ ਡਿਊਟੀ ਲੱਗੀ ਹੈ ਜਿੱਥੇ ਪੁਲਿਸ ਨੂੰ ਨਾਲ ਲੈ ਕੇ ਨਾਕੇ ਉੱਪਰ ਲੋਕਾਂ ਦੇ ਕੋਵਿਡ 19 ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਰੈਪਿਡ ਟੈਸਟਿੰਗ ਵੀ ਕੀਤੀ ਜਾ ਰਹੀ ਹੈ ਜਿਸ ਨਾਲ ਮੌਕੇ ਤੇ ਹੀ ਵਿਅਕਤੀ ਦੀ ਰਿਪੋਰਟ ਨੈਗੇਟਿਵ ਹੈ ਜਾਂ ਪਾਜ਼ੀਟਿਵ ਹੈ ਦਾ ਪਤਾ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ 100 ਸੈਂਪਲਿੰਗ ਕੀਤੀ ਜਾ ਚੁੱਕੀ ਹੈ ਤੇ ਦੁਪਹਿਰ ਤੱਕ 300 ਦੇ ਕਰੀਬ ਸੈਂਪਲਿੰਗ ਕੀਤੇ ਜਾਣ ਦੀ ਉਮੀਦ ਹੈ
ਇਹ ਵੀ ਪੜੋ:ਲੋਕ ਕੋਰੋਨਾ ਨਾਲ ਮਰ ਰਹੇ, ਸੂਬਾ ਸਰਕਾਰ ਦੇ ਮੰਤਰੀ ਆਪਸ ’ਚ ਲੜ ਰਹੇ: ਤਰੁਣ ਚੁੱਘ