ਫਿਰੋਜ਼ਪੁਰ : ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸਸਤਾ ਅਤੇ ਵਧੀਆ ਇਲਾਜ ਦੇਣ ਦੇ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹਨਾਂ ਦਾਅਵਿਆਂ ਦੀ ਅਸਲ ਹਕੀਕਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਦਰਾਅਸਰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਨੂੰ ਉਸਦਾ ਪਰਿਵਾਰ ਜਨੇਪੇ ਲਈ ਲੈ ਕੇ ਆਇਆ, ਜਿਹਨਾਂ ਨਾਲ ਡਾਕਟਰਾਂ ਨੇ ਮਾੜਾ ਵਤੀਰਾ ਕੀਤਾ ਹੈ। ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕੇ ਹਸਪਤਾਲ ਪ੍ਰਸ਼ਾਸਨ ਉਹਨਾਂ ਨੂੰ ਖੱਜਲ ਖੁਆਰ ਕਰ ਰਿਹਾ ਹੈ ਤੇ ਸਹੀ ਇਲਾਜ਼ ਨਹੀਂ ਹੋ ਰਿਹਾ ਹੈ।
ਦਰਅਸਲ ਗਰੀਬ ਮਜ਼ਦੂਰ ਦੀ ਪਤਨੀ ਜਨੇਪੇ ਲਈ ਸਰਕਾਰੀ ਹਸਪਾਤਲ ਦੇ ਲਗਾਤਾਰ ਚੱਕਰ ਲਗਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇੱਕ ਟੈਸਟ ਲਈ ਵੀ ਉਹਨਾਂ ਨੂੰ ਕਈ ਗੇੜੇ ਮਾਰਨੇ ਪੈ ਰਹੇ ਹਨ, ਜਿਸ ਕਾਰਨ ਕਾਫੀ ਦਿੱਕਤਾਂ ਆ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਉਹ ਦਿਹਾੜੀ ਤੋੜ ਹਸਪਤਾਲ ਆਉਂਦੇ ਹਨ, ਪਰ ਅੱਗੇ ਕਦੇ ਡਾਕਟਰ ਛੁੱਟੀ ਤੇ ਹੁੰਦੇ ਹਨ ਤੇ ਕਈ ਟੈਸਟ ਕਰਨ ਵਾਲੇ ਨਹੀਂ ਹੁੰਦੇ। ਪਰਿਵਾਰ ਨੇ ਕਿਹਾ ਕਿ ਜੇਕਰ ਉਹਨਾਂ ਨੇ ਮਰੀਜ਼ ਜਾਂ ਬੱਚੇ ਨੂੰ ਕੁਝ ਹੋਇਆ ਤਾਂ ਉਸ ਲਈ ਡਾਕਟਰ ਹੀ ਜ਼ਿੰਮੇਵਾਰ ਹੋਣਗੇ।
ਹਸਪਤਾਲ ਵਿੱਚ ਕੀਤਾ ਜਾਂਦਾ ਹੈ ਦੁਰਵਿਹਾਰ : ਪੀੜਤ ਔਰਤ ਦੇ ਪਤੀ ਨੇ ਕਿਹਾ ਕਿ ਡਾਕਟਰ ਉਸ ਨੂੰ ਵਾਰ-ਵਾਰ ਬੁਲਾਉਂਦੇ ਹਨ ਅਤੇ ਕਹਿੰਦੇ ਹਨ ਕਿ ਮਰੀਜ਼ ਨੂੰ ਦਾਖਲ ਕਰਵਾ ਦਿਓ ਤੇ ਫਿਰ ਜਦੋਂ ਉਹ ਘਰੋਂ ਪੂਰੀ ਤਿਆਰੀ ਨਾਲ ਆਉਂਦੇ ਹਨ ਤਾਂ ਸਿਰਫ਼ ਦਵਾਈ ਦੇਕੇ ਫਿਰ ਘਰ ਭੇਜ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਵਾਰ-ਵਾਰ ਬੁਲ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਸਾਡੀ ਕੋਈ ਵੀ ਸਾਰ ਨਹੀਂ ਲੈ ਰਿਹਾ ਹੈ।
- Gupatwant Pannu News: ਗੁਰਪਤਵੰਤ ਪੰਨੂ 'ਤੇ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦਾ ਇਲਜ਼ਾਮ, ਭਾਜਪਾ ਆਗੂ ਹਰਜੀਤ ਗਰੇਵਾਲ ਨੇ ਪੰਨੂ ਨੂੰ ਕਿਹਾ 'ਦੇਸ਼ ਵਿਰੋਧੀ'
- HSGPC Controversy: ਹਰਿਆਣਾ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਦਿੱਤਾ ਅਸਤੀਫਾ, ਜਾਣੋ ਕੀ ਹੈ ਕਾਰਨ ?
- Arvind Kejriwal vs Manohar Lal: ਚੋਣ ਸਾਲ 'ਚ ਮੁਫਤ ਸਹੂਲਤਾਂ ਨੂੰ ਲੈ ਕੇ ਹੰਗਾਮਾ, ਸੋਸ਼ਲ ਮੀਡੀਆ 'ਤੇ ਮਨੋਹਰ ਲਾਲ ਅਤੇ ਅਰਵਿੰਦ ਕੇਜਰੀਵਾਲ ਵਿਚਾਲੇ ਸ਼ਬਦੀ ਜੰਗ
ਹਸਪਤਾਲ ਕੋਲ ਡਾਕਟਰਾਂ ਦੀ ਘਾਟ: ਉਥੇ ਹੀ ਇਸ ਸਬੰਧੀ ਜਦੋਂ ਸਿਵਲ ਸਰਜਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਈ ਮਹਿਲਾ ਡਾਕਟਰ ਦਾ ਨਾ ਹੋਣਾ ਅਤੇ ਮਰੀਜ਼ ਦਾ ਇਲਾਜ ਨਾ ਹੋਣਾ ਬੇਹੱਦ ਨਿੰਦਣਯੋਗ ਹੈ। ਸਿਵਲ ਸਰਜਨ ਨੇ ਕਿਹਾ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਹੈ, ਜਿਸ ਕਾਰਨ ਮਰੀਜ਼ ਪਰੇਸ਼ਾਨ ਹੋ ਰਹੇ ਹਨ। ਡਾਕਟਰਾਂ ਦੀ ਘਾਟ ਸਬੰਧੀ ਉਹ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਲਿਖਕੇ ਦੇ ਚੁੱਕੇ ਹਨ, ਪਰ ਅਜੇ ਤਕ ਕੋਈ ਵੀ ਨਹੀਂ ਤੈਨਾਤੀ ਨਹੀਂ ਹੋਈ ਹੈ।