ਫਿਰੋਜ਼ਪੁਰ: ਫ਼ਿਰੋਜਪੁਰ ਦੇ ਹਲਕੇ ਜੀਰਾ ਦੇ ਪਿੰਡ ਮਸੂਰਵਾਲ ਵਿੱਚ ਸ਼ਰਾਬ ਫ਼ੇਕਟਰੀ ਦੇ ਬਾਹਰ ਵੀ ਧਰਨਾ ਹਾਲੇ ਵੀ ਜਾਰੀ ਹੈ। ਕਿਸਾਨ ਆਪਣੀਆਂ ਮੰਗਾਂ ਦੀ ਲਗਾਤਾਰ ਵਕਾਲਤ ਕਰ ਰਹੇ ਹਨ। ਕਿਸਾਨਾਂ ਅਤੇ ਪਿੰਡ ਵਾਸੀਆ ਨੇ ਹਾਲੇ ਵੀ ਸਰਕਾਰ ਨੂੰ ਘੇਰਿਆ ਹੋਇਆ ਹੈ। ਹਾਲਾਂਕਿ 17 ਜਨਵਰੀ ਨੂੰ ਸੀਐਮ ਭਗਵੰਤ ਮਾਨ ਦੀ ਤਰਫ ਤੋਂ ਸ਼ਰਾਬ ਦੀ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਫਿਰ ਵੀ ਕਮੇਟੀ ਅਤੇ ਕਿਸਾਨਾਂ ਵਲੋਂ ਅੱਜ 19 ਜਨਵਰੀ ਨੂੰ ਵੱਖ-ਵੱਖ ਕਿਸਾਨਾਂ ਨੂੰ ਧਰਨੇ ਵਿੱਚ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਇੱਥੇ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਵੀ ਹੋ ਰਹੀ ਹੈ। ਫਿਰੋਜਪੁਰ ਕੇ ਹਲਕਾ ਜੀਰਾ ਮਨਸੂਰਵਾਲ ਵਿੱਚ ਸ਼ਰਾਬ ਫੈਕਟਰੀ ਦੇ ਬਾਹਰ ਸੰਘਾ ਪਿੰਡ ਮੋਰਚਾ ਕਮੇਟੀ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਵੀ ਵਿਸ਼ੇਸ਼ ਬੈਠਕ ਹੋਈ ਹੈ। ਇਸ ਬੈਠਕ ਵਿੱਚ ਜੁਗਿੰਦਰ ਸਿੰਘ ਉਗਰਾਹਾਂ, ਰੁਲਦੂ ਮਾਨਸਾ, ਸੁਰਜੀਤ ਫੁੱਲ, ਜਗਜੀਤ ਸਿੰਘ ਡਲੇਵਾਲ ਅਤੇ ਵੱਖ ਜਥੇਬੰਦੀਆਂ ਦੇ ਆਗੂ ਆਏ ਹਨ।
ਇਹ ਵੀ ਪੜ੍ਹੋ: ਦਿਉਰ ਨਾਲ ਵਿਆਹ ਕਰਾਉਣ ਵਾਲੀ ਫੌਜੀ ਦੀ ਵਿਧਵਾ ਵੀ ਹੋਵੇਗੀ ਪੈਨਸ਼ਨ ਦੀ ਹੱਕਦਾਰ, ਹਾਈਕੋਰਟ ਦਾ ਫੈਸਲਾ
ਇਸ ਮੌਕੇ ਜਥੇਬੰਦੀਆਂ ਨੇ ਕਿਹਾ ਕਿ ਉਹ ਭਗਵੰਤ ਮਾਨ ਦੇ ਫੈਸਲੇ ਦਾ ਸਵਾਗਤ ਕਰਦੇ ਹਨ। ਪਰ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਫੈਕਟਰੀ ਨੂੰ ਲਿਖਦੀ ਰੂਪ ਵਿੱਚ ਬੰਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੋ ਵੀ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ, ਉਹ ਵੀ ਰੱਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਹੋਰ ਵੀ ਮੰਗਾਂ ਹਨ ਤੇ ਕਿਸਾਨਾਂ ਦਾ ਧਰਨੇ ਲਈ ਜੋ ਵੀ ਫੈਸਲਾ ਹੋਵੇਗਾ ਉਹ 11 ਮੈਂਬਰੀ ਸਾਂਝਾ ਕਮੇਟੀ ਮੋਰਚਾ ਹੀ ਲਵੇਗੀ। ਉਨ੍ਹਾਂ ਦੱਸਿਆ ਕਿ ਕੱਲ੍ਹ ਬਾਬਾ ਦੁਨੀ ਚੰਦ ਗੁਰੂਦੁਆਰਾ ਸਾਹਿਬ ਮਈਆ ਵਾਲਾ ਵਿੱਚ ਜਿੱਤ ਦਾ ਜਸ਼ਨ ਤੇ ਖੁਸ਼ੀ ਮਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਡਾ ਇਕੱਠ ਹੋਵੇਗਾ ਅਥੇ ਮੋਰਚੇ ਵਲੋਂ ਪ੍ਰੈਸ ਕਾਨਫਰੰਸ ਕਰਕੇ ਵੀ ਇਸਦੀ ਜਾਣਕਾਰੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਜੀਰਾ ਸ਼ਰਾਬ ਫੈਕਟਰੀ ਬਾਹਰ ਲਗਾਤਾਰ ਪਿਛਲੇ ਛੇ ਮਹੀਨੇ ਤੋਂ ਚੱਲ ਰਹੇ ਧਰਨੇ ਨੂੰ ਇਲਾਕੇ ਵਿੱਚ ਕੈਂਸਰ ਦਾ ਕਾਰਨ ਮੰਨਿਆ ਜਾ ਰਿਹਾ ਹੈ। ਉਸ ਦਾ ਕਾਰਨ ਇਹ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਫੈਕਟਰੀ ਵੱਲੋਂ ਧਰਤੀ ਵਿੱਚ ਪਾਣੀ ਪਾਇਆ ਜਾ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਕੈਂਸਰ ਤੇ ਚਮੜੀ ਦੇ ਰੋਗ ਵਧੇਰੇ ਮਾਤਰਾ ਵਿੱਚ ਵਧ ਚੁੱਕੇ ਹਨ ਅਤੇ ਇਲਾਕੇ ਦੇ ਲੋਕਾਂ ਦੀ ਲਗਾਤਾਰ ਮੌਤ ਹੋ ਰਹੀ ਹੈ। ਇਸ ਦੇ ਚਲਦੇ ਪਿੰਡ ਰਟੋਲ ਰੋਹੀ ਦੇ ਰਹਿਣ ਵਾਲੇ ਬੂਟਾ ਸਿੰਘ ਨਾਮ ਦੇ ਕਿਸਾਨ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੂਟਾ ਸਿੰਘ ਤਿੰਨ ਮਹੀਨੇ ਹੀ ਸ਼ਰਾਬ ਫੈਕਟਰੀ ਵਿਚ ਕੰਮ ਕੀਤਾ ਸੀ ਤੇ ਉਸ ਦੇ ਸਰੀਰ ਉੱਪਰ ਚਮੜੀ ਦੇ ਰੋਗ ਹੋ ਗਏ ਜਿਸ ਨਾਲ ਉਸ ਦੇ ਸਰੀਰ ਅੰਦਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਗਈਆਂ। ਡਾਕਟਰਾਂ ਵੱਲੋਂ ਟੈਸਟ ਕਰਨ ਉੱਤੇ ਪਤਾ ਲੱਗਾ ਕਿ ਉਸ ਦੇ ਗੁਰਦੇ ਫੇਫੜੇ ਵੀ ਖਰਾਬ ਹੋ ਗਏ ਸੀ।