ਫਿਰੋਜ਼ਪੁਰ: ਬੀਤੇ ਦਿਨ ਇੱਕ ਅਧਿਆਪਕ ਨੇ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ਵਿੱਚ ਸੁੱਟ ਦਿੱਤਾ ਸੀ। ਇਸ ਘਟਨਾ ਦੌਰਾਨ ਅਧਿਆਪਕ ਦੀ ਪਤਨੀ ਤੇ ਬੇਟੀ ਬਚ ਗਈ ਜਦਕਿ ਅਧਿਆਪਕ ਬੇਅੰਤ ਸਿੰਘ ਤੇ ਉਸ ਦੇ ਪੁੱਤਰ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ। ਮਾਮਲੇ ’ਚ ਦੇਰ ਰਾਤ ਤੱਕ ਅਧਿਆਪਕ ਦੀ ਤਾਂ ਲਾਸ਼ ਮਿਲ ਗਈ ਸੀ ਪਰ ਉਸ ਦੇ ਪੁੱਤਰ ਦੀ ਅਜੇ ਲਾਸ਼ ਨਹੀਂ ਮਿਲੀ ਜਿਸ ਦੀ ਭਾਲ ਜਾਰੀ ਹੈ।
ਇਹ ਵੀ ਪੜੋ: ਲਾਸ਼ SSP ਦਫਤਰ ਬਾਹਰ ਰੱਖ ਪ੍ਰਸ਼ਾਸਨ ਦਾ ਕੀਤਾ ਪਿੱਟ ਸਿਆਪਾ
ਘਟਨਾ ਸਬੰਧੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਅਧਿਆਪਕ ਬੇਅੰਤ ਸਿੰਘ ਨੇ ਤਣਾਅ (Depression) ਕਾਰਨ ਇਹ ਕਦਮ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਬੇਅੰਤ ਪੜਿਆ ਲਿਖਿਆ ਸੀ ਜੋ ਕਿ ਇੱਕ ਸਕੂਲ ਚਲਾਉਦਾ ਸੀ ਤੇ ਉਸ ਨੇ ਇਹ ਸਕੂਲ ਠੇਕੇ ’ਤੇ ਲਿਆ ਹੋਇਆ ਸੀ, ਪਰ ਕੋਰੋਨਾ ਕਾਰਨ ਸਕੂਲ ਪਿਆ ਸੀ ਤੇ ਉਹ ਮਾਲਕ ਨੂੰ ਠੇਕਾ ਦੇ ਰਿਹਾ ਹੈ ਸੀ ਜਿਸ ਕਾਰਨ ਉਹ ਤਣਾਅ (Depression) ਵਿੱਚ ਰਹਿੰਦਾ ਸੀ।
ਇਸ ਮੌਕੇ ਡਾ. ਨਿਰਵੈਰ ਸਿੰਘ ਉੱਪਲ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਚੁੱਕੀ ਹੈ, ਕਿਉਂਕਿ ਬੇਅੰਤ ਸਿੰਘ ਇੱਕ ਬਹੁਤ ਹੀ ਵਧੀਆ ਅਤੇ ਪੜ੍ਹਿਆ ਲਿਖਿਆ ਇਨਸਾਨ ਸੀ ਜੋ ਖੁਦਕੁਸ਼ੀ ਵਾਲੇ ਪਾਸੇ ਨਹੀਂ ਸੀ ਜਾ ਸਕਦਾ। ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਹੋਣ ਕਾਰਨ ਉਹ ਸਕੂਲ ਦੇ ਖਰਚੇ ਨਹੀਂ ਦੇ ਪਾ ਰਿਹਾ ਸੀ ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਇਹ ਵੀ ਪੜੋ: YARN MILL FIRE: ਬੁੱਢੇਵਾਲ ਰੋਡ ’ਤੇ ਧਾਗਾ ਮਿੱਲ ਨੂੰ ਲੱਗੀ ਭਿਆਨਕ ਅੱਗ