ਫ਼ਿਰੋਜ਼ਪੁਰ: ਸ਼ਹਿਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਰਾਹਗਿਰੀ ਨਾਂਅ ਦਾ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ। ਇਸ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਕਲਾ ਨਿਖੇਰਣ ਦਾ ਮੌਕਾ ਮਿਲੇਗਾ।
ਇਸ ਦੇ ਨਾਲ ਹੀ ਮਹੀਨੇ ਵਿਚ ਇਕ ਵਾਰ ਵੱਖ-ਵੱਖ ਸਕੂਲਾਂ ਦੇ ਬੱਚੇ ਕੈਂਟ ਦੀ ਸਾਰਾਗੜ੍ਹੀ ਸੜਕ 'ਤੇ ਤਿੰਨ ਘੰਟੇ ਲਈ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਪੇਟਿੰਗ, ਡਾਂਸ ਮੁਕਾਬਲੇ, ਦੇਸ਼ ਭਗਤੀ ਦੇ ਗੀਤ, ਪੰਜਾਬੀ ਵਿਰਸੇ ਨੂੰ ਦਰਸਾਉਂਦੇ ਸਟਾਲ ਸਾਇਕਲਿੰਗ ਸੈਕਟਿੰਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ਐਤਵਾਰ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕੀਤੀ।
ਇਸ ਦੌਰਾਨ ਸਾਰਾਗੜ੍ਹੀ ਰੋਡ ਨੂੰ ਦੋਹੇਂ ਪਾਸਿਓਂ ਬੰਦ ਕਰਕੇ ਬੱਚਿਆਂ ਦਾ ਰਾਹਗਿਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕਰੀਬ ਸਤ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲੈ ਕੇ ਆਪਣੇ-ਆਪਣੇ ਹੁਨਰ ਵਿਖਾਇਆ। ਇਸ ਰਾਹਗਿਰੀ ਮੁਕਾਬਲੇ ਵਿਚ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਬਹੁਤ ਚੰਗੀ ਸ਼ੁਰੂਆਤ ਹੈ ਤੇ ਇਸ ਪ੍ਰੋਗਰਾਮ ਨਾਲ ਬੱਚਿਆਂ ਨੂੰ ਅਗੇ ਵਧਣ ਦਾ ਮੌਕਾ ਮਿਲੇਗਾ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਦਾ ਕਹਿਣਾ ਹੈ, ਕਿ ਫਿਰੋਜ਼ਪੁਰ ਇਕ ਪਿਛੜਾ ਜ਼ਿਲ੍ਹਾ ਹੈ, ਜਿਸ ਵਿਚ ਕੋਈ ਵੱਡੀ ਇੰਡਸਟਰੀ ਨਹੀਂ ਇਹ ਬਿਲਕੁਲ ਠੰਡਾ ਜ਼ਿਲ੍ਹਾ ਹੈ। ਇਸ ਸ਼ਹਿਰ ਨੂੰ ਜਾਗਦੇ ਰੱਖਣ ਲਈ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਲੋੜ ਹੈ, ਤਾਂਕਿ ਇਥੋਂ ਦੇ ਬਾਸ਼ਿੰਦਿਆਂ ਦਾ ਦਿਲ ਲੱਗਾ ਰਹੇ।