ਫ਼ਿਰੋਜ਼ਪੁਰ: ਬਦਲਾਵ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਵਿੱਚ ਬੇਸ਼ੱਕ ਬਦਲਾਅ ਤਾਂ ਕਿਤੇ ਨਜ਼ਰ ਨਹੀਂ ਆਇਆ, ਪਰ ਸੂਬੇ ਵਿੱਚ ਅਮਨ ਕਾਨੂੰਨ ਦੀ ਹਾਲਤ ਤਰਸਯੋਗ ਹੋ ਗਈ ਹੈ। ਤਾਜ਼ਾ ਮਾਮਲਾ ਜ਼ੀਰਾ ਦੇ ਕਸਬਾ ਮਖੂ ਦਾ ਹੈ। ਜਿੱਥੇ ਦਿਨ ਦਿਹਾੜੇ ਇੱਕ ਪੌਸ਼ ਇਲਾਕੇ ਵਿੱਚ 5 ਹਥਿਆਰਬੰਦ ਲੁਟੇਰਿਆਂ ਦੁਆਰਾ ਪਿਸਤੌਲ ਦੀ ਨੋਕ ‘ਤੇ ਘਰ ਵਿੱਚ ਦਾਖ਼ਲ ਹੋ ਕੇ ਇਕੱਲੀ ਮਹਿਲਾ ਕੋਲੋਂ 5 ਲੱਖ ਰੁਪਏ ਨਗਦ ਅਤੇ 10 ਤੋਲੇ ਸੋਨੇ ਦੀ ਲੁੱਟ (Loot 10 ounces of gold) ਕੀਤੀ ਗਈ।
ਮੱਖੂ ਦੇ ਵਾਰਡ ਨੰਬਰ 7 ਦੀ ਆਰੀਆ ਸਮਾਜ ਗਲੀ ਵਿੱਚ ਅਸ਼ੋਕ ਕੁਮਾਰ ਠੁਕਰਾਲ ਰਹਿੰਦੇ ਹਨ, ਜੋ ਕਿ ਦਾਣਾ ਮੰਡੀ ਮੱਖੂ (Bait market bee) ਵਿੱਚ ਆੜ੍ਹਤ ਦਾ ਕੰਮ ਕਰਦੇ ਹਨ ਅਤੇ ਅੱਜ ਸਵੇਰੇ ਆਪਣੀ 24 ਸਾਲਾਂ ਲੜਕੇ ਦੇ ਨਾਲ ਆੜਤ ਉੱਪਰ ਚਲੇ ਗਏ ਤਾਂ ਸਿਖਰ ਦੁਪਹਿਰੇ 2 ਨਕਾਬਪੋਸ਼ ਲੁਟੇਰੇ ਘਰ ਦੀ ਅਰਲ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਏ ਅਤੇ ਘਰ ਵਿੱਚ ਮੌਜੂਦ ਅਸ਼ੋਕ ਕੁਮਾਰ ਦੀ ਪਤਨੀ ਕਮਲੇਸ਼ ਰਾਣੀ ਨਾਲ ਕੁੱਟਮਾਰ ਕਰ ਕੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ ਸਟੋਰ ਦੀਆਂ ਚਾਬੀਆਂ ਖੋਹ ਲਈਆਂ।
ਇਸ ਤੋਂ ਬਾਅਦ ਉਨ੍ਹਾਂ ਦੇ ਬਾਕੀ 3 ਸਾਥੀ ਵੀ ਗਲੀ ਦੀ ਰੇਕੀ ਕਰਦੇ ਹੋਏ ਅੰਦਰ ਆ ਗਏ। ਇਨ੍ਹਾਂ ਲੁਟੇਰਿਆਂ ਨੇ ਔਰਤ ਕੋਲੋਂ ਸਟੋਰ ਵਿੱਚ ਪਈ ਅਲਮਾਰੀ ਵਿੱਚ ਰੱਖੇ ਨਗਦ ਅਤੇ ਸੋਨਾ ਲੈ ਕੇ ਉਸ ਨੂੰ ਸਟੋਰ ਵਿੱਚ ਬੰਦ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਲੁੱਟ ਦੀਆਂ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ (Also captured on CCTV) ਹੋ ਗਈ। ਘਟਨਾ ਤੋਂ ਕਾਫ਼ੀ ਦੇਰ ਬਾਅਦ ਪੜੋਸੀਆਂ ਦੁਆਰਾ ਅਚਾਨਕ ਘਰ ਵਿੱਚ ਪਹੁੰਚ ਕੇ ਔਰਤ ਨੂੰ ਸਟੋਰ ਵਿੱਚੋਂ ਬਾਹਰ ਕੱਢਿਆ ਗਿਆ ਜੋ ਕਿ ਬੇਸੁਰਤੀ ਦੀ ਹਾਲਾਤ ਵਿੱਚ ਸੀ ਅਤੇ ਫਿਰ ਲੋਕਾਂ ਦੁਆਰਾ ਕਮਲੇਸ਼ ਕੌਰ ਦੇ ਪਤੀ ਅਸ਼ੋਕ ਕੁਮਾਰ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੂੰ ਵੀ ਬੁਲਾਇਆ ਗਿਆ ਜੋ ਕਿ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ 'ਤੇ ਬੀ.ਐੱਸ.ਐੱਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਕਾਬੂ