ਫਿਰੋਜ਼ਪੁਰ: ਬੀਤੇ ਦਿਨ ਸ਼ਹਿਰ ’ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀਡੀਓ ਕਾਂਨਫਰੰਸ ਰਾਹੀਂ ਸਰਕਾਰੀ ਸਕੂਲਾਂ ਵਿੱਚ ਕਰੀਬ 17 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਪ੍ਰਾਜੇਕਟਾਂ ਦਾ ਸਮੂਹਿਕ ਉਦਘਾਟਨ ਕੀਤਾ।
ਇਸ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕਾ ਗੁਰੂਹਰਸਹਾਏ ਦੇ 107 ਸਕੂਲਾਂ ਨੂੰ ਕਰੀਬ 17 ਕਰੋੜ ਰੁਪਏ ਦੀ ਰਾਸ਼ੀ ਨਾਲ ਕੀਤੇ ਗਏ ਕੰਮਾਂ ਦੇ ਉਦਘਾਟਨ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਵਿਖੇ 1 ਕਰੋੜ 6 ਲੱਖ 35 ਹਜ਼ਾਰ ਰੁਪਏ , ਦੋਨਾ ਮਤਾੜ ਸਕੁਲ ਵਿਖੇ 65 ਲੱਖ 60 ਹਜ਼ਾਰ, ਹਾਮਦ ਸਕੂਲ ਵਿਖੇ 57 ਲੱਖ 44 ਹਜ਼ਾਰ, ਕੋਹਰ ਸਿੰਘ ਵਾਲਾ ਸਕੂਲ ਵਿਖੇ 44 ਲੱਖ 92 ਹਜ਼ਾਰ, ਜੀ.ਪੀ.ਐਸ. ਗੁਰੂਹਰਸਹਾਏ ਸਕੂਲ ਵਿੱਚ 44 ਲੱਖ 1 ਹਜ਼ਾਰ, ਮੇਗਾ ਰਾਏ ਉਤਾੜ ਸਕੂਲ ਵਿੱਚ 38 ਲੱਖ 58 ਹਜ਼ਾਰ, ਜੰਡਵਾਲਾ ਸਕੂਲ ਵਿੱਚ 37 ਲੱਖ 14 ਹਜ਼ਾਰ, ਜੀ.ਐਮ.ਐਸ. ਪਿੰਡ ਗੁਰੂਹਰਸਹਾਏ ਸਕੂਲ ਵਿੱਚ 34 ਲੱਖ 93 ਹਜ਼ਾਰ, ਸ਼ੇਰ ਸਿੰਘ ਵਾਲਾ ਸਕੂਲ ਵਿੱਚ 32 ਲੱਖ 15 ਹਜ਼ਾਰ ਅਤੇ ਭੂਰੇ ਖੁਰਦ ਸਕੂਲ ਵਿੱਚ 31 ਲੱਖ 26 ਹਜ਼ਾਰ ਰੁਪਏ ਸਮੇਤ 107 ਸਕੂਲਾਂ ਵਿਖੇ ਕਰੀਬ 17 ਕਰੋੜ ਦੇ ਉਦਘਾਟਨ ਕੀਤੇ ਹਨ।
ਇਸ ਤੋਂ ਇਲਾਵਾ ਚੱਕ ਨਿਧਾਨਾਂ ਹਾਈ ਸਕੂਲ ਤੋਂ ਸੀਨੀਅਰ ਸੈਕੰਡਰੀ, ਸ਼ੇਰ ਸਿੰਘ ਵਾਲਾ ਹਾਈ ਸਕੂਲ ਤੋਂ ਸੀਨੀਅਰ ਸੈਕੰਡਰੀ ਅਤੇ ਜੰਡਵਾਲਾ ਮਿਡਲ ਸਕੂਲ ਤੋਂ ਹਾਈ ਸਕੂਲ ਨੂੰ ਅਪਗ੍ਰੇਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਗੁਰੂ ਹਰਸਹਾਏ ਹਲਕੇ ਦੇ ਸਰਕਾਰੀ ਸਕੂਲਾਂ ਤੇ ਇਨਫਰਾਸਟਰਕਚਰ ਤੇ 18 ਕਰੋੜ, ਸਰਕਾਰੀ ਸਕੂਲਾਂ ਵਿੱਚ ਪੀਣਯੋਗ ਪਾਣੀ ਦੇ ਲਈ ਲਗਾਏ ਗਏ ਆਰਓ ਸਿਸਟਮ ਤੇ 1 ਕਰੋੜ, ਸਕੂਲਾਂ ਵਿੱਚ ਬੱਚੀਆਂ ਲਈ ਸੈਨਟਰੀ ਪੈਡ ਮਸ਼ੀਨਾਂ ਲਈ 50 ਲੱਖ, ਸਮਾਰਟ ਕਲਾਸ ਰੂਮ ਦੇ ਲਈ ਪ੍ਰਾਜੈਕਟਰ ਅਤੇ ਐਲ.ਈ.ਡੀ. ਲਈ 1 ਕਰੋੜ 25 ਲੱਖ, 12ਵੀਂ ਦੇ ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ 1350 ਮੋਬਾਈਲ ਅਤੇ ਪ੍ਰਾਇਮਰੀ ਸਕੂਲਾਂ ਲਈ 3500 ਬੈਂਚ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Delhi Lockdown: ਦੇਸ਼ ਦੀ ਰਾਜਧਾਨੀ ਦਿੱਲੀ ’ਚ 7 ਜੂਨ ਤੱਕ ਲੌਕਡਾਊਨ ਰਹੇਗਾ ਲਾਗੂ