ਮਮਦੋਟ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਦੇ ਵਿਹੜੇ ਵਿਚੋਂ ਅੱਜ ਬੰਬ ਮਿਲਣ ਨਾਲ ਸਕੂਲ ਪ੍ਰਸ਼ਾਸਨ ਤੇ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਮੁੱਢਲੀ ਜਾਣਕਾਰੀ ਮੁਤਾਬਿਕ ਨਵੇਂ ਬਣੇ ਉਕਤ ਸਕੂਲ ਦੇ ਗਰਾਊਂਡ ਵਿਚ ਕੁਝ ਦਿਨ ਪਹਿਲਾਂ ਭਰਤੀ ਪਾਈ ਗਈ ਸੀ ਜਿਸ ਵਿਚੋਂ ਉਕਤ ਬੰਬ ਮਿਲਿਆ | ਸਕੂਲ ਪ੍ਰਬੰਧਕਾਂ ਵਲੋਂ ਸੂਚਿਤ ਕਰਨ 'ਤੇ ਥਾਣਾ ਮਮਦੋਟ ਦੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਬੰਬ ਵਾਲੀ ਜਗ੍ਹਾ ਦੇ ਦੁਆਲੇ ਮਿੱਟੀ ਦੀਆਂ ਬੋਰੀਆਂ ਲਗਾ ਦਿੱਤੀਆਂ | ਥਾਣਾ ਮੁਖੀ ਮਮਦੋਟ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੀ. ਏ. ਪੀ. ਜਲੰਧਰ ਤੋਂ ਵਿਭਾਗ ਦੀ ਟੀਮ ਬੁਲਾਈ ਜਾ ਰਹੀ ਹੈ ਜੋ ਮੌਕੇ 'ਤੇ ਪਹੁੰਚ ਕੇ ਮੁਆਇਨਾ ਕਰਨ ਉਪਰੰਤ ਕਾਰਵਾਈ ਅਮਲ ਵਿਚ ਲਿਆਏਗੀ।
ਮਮਦੋਟ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ ਜੋਧਪੁਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਕੂਲ ਦੇ ਵਿਚ ਬਣੇ ਗਰਾਊਂਡ ਵਿਚੋਂ ਇਕ ਬੰਬ ਮਿਲਿਆ ਜਿਸ ਤੋਂ ਬਾਅਦ ਸਕੂਲ ਅਧਿਆਪਕਾਂ ਵੱਲੋਂ ਥਾਣਾ ਮਮਦੋਟ ਪੁਲਿਸ ਤੇ ਸਥਾਨਿਕ ਬੀ.ਅੇੈਸ.ਅੇੈਫ (BSF) ਅਧਿਕਾਰੀਆਂ ਨੂੰ ਇਤਲਾਹ ਕਰ ਦਿੱਤੀ ਗਈ ਹੈ।ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਸਕੂਲ ਵਿਚ ਮਿੱਟੀ ਦੀ ਭਰਤ ਪਵਾਇਆ ਗਿਆ ਸੀ, ਭਰਤ ਵਾਲੀ ਮਿੱਟੀ ਵਿੱਚ ਇਸ ਬੰਬ ਦੇ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ