ਫਿਰੋਜ਼ਪੁਰ: ਜ਼ੀਰਾ ਵਿਧਾਨ ਸਭਾ (Assembly) ਹਲਕੇ ਦੇ ਬੀਜੇਪੀ ਆਗੂ ਐਡਵੋਕੇਟ ਸਰਦਾਰ ਮਨਜੀਤ ਸਿੰਘ ਰਾਏ (BJP leader Advocate Sardar Manjit Singh Rai) ਨੇ ਈਟੀਵੀ ਭਾਰਤ (ETV India) ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਹੋਰ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਰਕਾਰ (Government of Punjab) ਬੀਜੇਪੀ (BJP) ਦੀ ਹੀ ਹੋਵੇਗੀ ਕਿਉਂਕਿ ਜਦੋਂ ਉਹ ਆਪਣੇ ਸਾਥੀਆਂ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਮਿਲਦੇ ਹਨ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਪਹਿਲਾਂ ਤੋਂ ਹੀ ਸਾਡੀ ਉਡੀਕ ਕਰ ਰਹੇ ਹੋਣ ਉਨ੍ਹਾਂ ਦੱਸਿਆ ਕਿ ਸਾਨੂੰ ਪਿੰਡਾਂ ਦੀਆਂ ਭੈਣਾਂ ਵੱਲੋਂ ਸ਼ਗਨ ਵੀ ਦਿੱਤਾ ਜਾਂਦਾ ਹੈ।
ਇਸ ਮੌਕੇ ਉਨ੍ਹਾਂ ਕਿਸਾਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਆੜ ਵਿੱਚ ਰਾਜਨੀਤਿਕ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ 2024 ਵਿੱਚ ਹਰਾਉਣ ਵਾਸਤੇ ਇਹ ਸਭ ਕੁਝ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰਾਂ ਵੱਲੋਂ ਕੰਮ ਕੀਤਾ ਗਿਆ ਪਰ ਪੰਜਾਬ ਵਿੱਚ ਨਸ਼ਾ ਤੇ ਕਿਸਾਨਾਂ ਦੇ ਕਰਜ਼ੇ ਤੇ ਲਕੀਰ ਮਾਰਨੀ ਰੋਜ਼ਗਾਰ ਵਰਗੇ ਵਾਅਦੇ ਪੂਰੇ ਨਹੀਂ ਕੀਤੇ।
ਉਨ੍ਹਾਂ ਕਿਹਾ ਕਿ ਕੇਂਦਰ ਦੇ ਤਾਲਮੇਲ ਵਾਲੀ ਜੇ ਸਰਕਾਰ ਪੰਜਾਬ (Government of Punjab) ਵਿੱਚ ਬਣਦੀ ਹੈ ਤੇ ਪੰਜਾਬ ਦੀ ਵਿੱਤੀ ਹਾਲਤ ਵੀ ਸੁਧਰ ਜਾਵੇਗੀ ਤੇ ਰੋਜ਼ਗਾਰ ਵੀ ਵਧ ਜਾਣਗੇ ਅੰਤ ਵਿੱਚ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਜ਼ੀਰਾ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਜ਼ਰੂਰ ਪਾਵਾਂਗੇ।
ਜਦੋਂ ਇਸ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ (Punjabi) ਵਿੱਚ ਬੀਜੇਪੀ ਦੀ ਸਰਕਾਰ (BJP government) ਤਾਂ ਕੀ ਬਣਨੀ ਹੈ, ਉਨ੍ਹਾਂ ਨੂੰ ਤਾਂ ਪਿੰਡਾਂ ਵਿੱਚ ਵੀ ਵੜਨ ਨਹੀਂ ਦਿੱਤਾ ਜਾਵੇਗਾ ਕਿਉਂਕਿ ਕਿਸਾਨ ਲੰਬੇ ਸਮੇਂ ਤੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਧਰਨੇ ਤੇ ਬੈਠੇ ਹਨ ਪਰ ਬੀਜੇਪੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ।
ਇਹ ਵੀ ਪੜ੍ਹੋ: ਮਨੀਸ਼ ਤਿਵਾੜੀ ਨੇ ਆਖੀ ਵੱਡੀ ਗੱਲ, ਇਹ ਸੀ ਕਾਂਗਰਸ !