ਫਿਰੋਜ਼ਪੁਰ : ਪਿਛਲੇ ਦਿਨੀਂ ਜ਼ੀਰਾ ਦੇ ਓਰੀਐਂਟਲ ਬੈਂਕ ਹੁਣ ਪੀ.ਐੱਨ.ਬੀ ਬੈਂਕ ਦੇ ਮੈਨੇਜਰ ਭੀਮ ਸਿੰਘ ਵੱਲੋਂ ਰਿਕਵਰੀ ਕਰਨ ਦੇ ਸਿਲਸਿਲੇ ਦੌਰਾਨ ਆਜ਼ਾਦ ਮਖੂ ਰੋਡ ਪਹਿਲੇ ਪੈਟਰੋਲ ਪੰਪ ਦੇ ਨਾਲ ਡਾਬਰ ਗੰਨ ਹਾਊਸ ਦੇ ਮਾਲਕ ਸੰਜੀਵ ਕੁਮਾਰ ਦੇ ਭਰਾ ਦੀ ਦੁਕਾਨ ਵੀ.ਕੇ ਮੋਟਰ ਪਾਰਟਸ ਦੀ ਦੁਕਾਨ 'ਤੇ ਗਏ ਤਾਂ ਬੈਂਕ ਮੁਲਾਜ਼ਮਾਂ ਵੱਲੋਂ 7500/-ਰੁਪਏ ਲਾਕਰ ਦੇ ਕਿਰਾਏ ਦੀ ਮੰਗ ਕੀਤੀ ਜਿਸ 'ਤੇ ਉਨ੍ਹਾਂ ਦੱਸਿਆ ਕਿ ਵਿਜੇ ਕੁਮਾਰ ਭੜਕ ਗਏ ਤੇ ਆਪਣੇ ਭਰਾ ਸੰਜੀਵ ਕੁਮਾਰ ਨਾਲ ਮਿਲ ਕੇ ਗਾਲੀ ਗਲੋਚ ਕਰਨ ਲੱਗ ਪਏ ਤੇ ਰਿਕਵਰੀ ਮੈਨ ਦੇ ਥੱਪੜ ਮਾਰ ਦਿੱਤੇ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਡੀ ਵੀਡੀਓ ਵੀ ਬਣਾ ਕੇ ਵਾਇਰਲ ਕਰ ਦਿੱਤੀ ਸਾਨੂੰ ਇਨ੍ਹਾਂ ਕੋਲੋਂ ਆਪਣੀ ਜਾਨ ਦਾ ਖਤਰਾ ਹੈ ਕਿਉਂਕਿ ਅਸੀਂ ਨੌਕਰੀ ਕਰਨ ਵਾਸਤੇ ਬਾਹਰੋਂ ਆਏ ਹੋਏ ਹਾਂ।
ਇਸ ਘਟਨਾ ਦੀ ਜਾਣਕਾਰੀ ਜਦ ਦੁਕਾਨ ਮਾਲਕ ਸੰਜੀਵ ਕੁਮਾਰ ਤੋਂ ਲਈ ਤਾਂ ਉਨ੍ਹਾਂ ਦੱਸਿਆ ਕਿ ਕੁਝ ਬੈਂਕ ਮੁਲਾਜ਼ਮ ਸਾਡੇ ਕੋਲ ਆਏ ਤੇ ਸਾਡੇ ਕੋਲੋਂ 7500 ਰੁਪਏ ਲਾਕਰ ਦੀ ਰਿਕਵਰੀ ਫੀਸ ਮੰਗਣ ਲੱਗੇ ਅਸੀਂ ਜਦ ਉਨ੍ਹਾਂ ਕੋਲੋਂ ਇਸ ਦੇ ਕਾਗਜ਼ਾਤ ਮੰਗੇ ਤਾਂ ਇਨ੍ਹਾਂ ਨੇ ਨਹੀਂ ਦਿੱਤੇ ਜਿਸ ਕਾਰਨ ਸਾਡੀ ਇਨ੍ਹਾਂ ਨਾਲ ਝੜਪ ਹੋ ਗਈ। ਜਿਸ ਦੀ ਸਾਡੇ ਵੱਲੋਂ 112 ਕੰਪਲੇਂਟ ਸੈਂਟਰ 'ਚ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਤੇ ਪੁਲੀਸ ਮੁਲਾਜ਼ਮਾਂ ਵੱਲੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਗਈ ਤੇ ਮੇਰੇ ਭਰਾ ਵਿਜੇ ਕੁਮਾਰ ਦੀ ਖਿੱਚ ਧੂਹ ਕੀਤੀ ਗਈ।
ਪੁਲਿਸ ਮੁਲਾਜ਼ਮ ਏ.ਐੱਸ.ਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਸੰਜੀਵ ਕੁਮਾਰ ਤੇ ਵਿਜੈ ਕੁਮਾਰ ਨੇ 716468 ਕੰਪਲੇਂਟ ਨੰਬਰ 112 ਤੇ ਕੀਤੀ ਸੀ ਜਿਸ ਤੋਂ ਪਹਿਲਾਂ ਬੈਂਕ ਮੈਨੇਜਰ ਭੀਮ ਸਿੰਘ ਤੇ ਉਨ੍ਹਾਂ ਦੇ ਮੁਲਾਜ਼ਮਾਂ ਦੀ ਇਨ੍ਹਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਜਿਸ ਦੀ ਦਰਖਾਸਤ ਬੈਂਕ ਵੱਲੋਂ ਦਿੱਤੀ ਗਈ ਸੀ ਇਸ ਦੇ ਤਹਿਤ ਕਾਰਵਾਈ ਕਰਦੇ ਜਦ ਸਾਡੇ ਵੱਲੋਂ ਇਨ੍ਹਾਂ ਨੂੰ ਥਾਣੇ ਆਉਣ ਨੂੰ ਕਿਹਾ ਤਾਂ ਇਨ੍ਹਾਂ ਨੇ ਆਪਣੇ ਗੱਡੀ ਉੱਪਰ ਆਉਣ ਲਈ ਕਿਹਾ ਤੇ ਸਾਡੇ ਵੱਲੋਂ ਇਨ੍ਹਾਂ ਦਾ ਕੰਪ੍ਰੋਮਾਈਜ਼ ਕਰਵਾਉਣ ਨੂੰ ਵੀ ਜ਼ੋਰ ਦਿੱਤਾ ਪਰ ਇਨ੍ਹਾਂ ਨੇ ਕਿਸੇ ਰਿਸ਼ਤੇਦਾਰ ਨਾਲ ਮਿਲ ਕੇ ਦਵਾਈ ਪੀਣ ਦਾ ਨਾਟਕ ਖੇਡਿਆ ਅਤੇ ਕੋਟੀ ਸੇਖਾਂ ਦਾਖ਼ਲ ਹੋ ਗਏ।
ਇਹ ਵੀ ਪੜ੍ਹੋ:100 ਕਰੋੜ ਦੀ ਹੈਰੋਇਨ ਸਮੇਤ ਦੋ ਤਸਕਰ ਕਾਬੂ
ਜਦ ਪੁਲਿਸ ਨੂੰ ਪੁੱਛਿਆ ਕਿ ਤੁਹਾਡੇ ਉੱਪਰ ਵੀ ਧੱਕਾ ਕਰਨ ਦੇ ਇਲਜ਼ਾਮ ਲਗਾਏ ਹਨ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਨਾਜਾਇਜ਼ ਕਿਹਾ ਜਾ ਰਿਹਾ ਹੈ ਤੇ ਇਨ੍ਹਾਂ ਉੱਪਰ ਅਜੇ 309 IPC ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਜਦ ਕਿ ਪਹਿਲਾਂ ਇਨ੍ਹਾਂ ਉੱਪਰ 353,184,294,506,149 IPC ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।