ਫ਼ਿਰੋਜ਼ਪੁਰ: ਸਥਾਨਕ ਧਵਨ ਕਲੋਨੀ ਵਿਖੇ ਬੀਤੀ ਰਾਤ ਨੂੰ ਵਿਅਕਤੀਆਂ ਦੇ ਵਫ਼ਦ ਨੇ ਘਰ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਤੇ ਜਿਸ ਤੋਂ ਬਾਅਦ ਇੱਕ ਮਹਿਲਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ।
ਪੀੜਤ ਦਾ ਪੱਖ
ਪੀੜਤਾ ਦੇ ਪਰਿਾਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੀ ਨੂੰਹ ਨੂੰ ਤੰਗ ਕਰਦਾ ਸੀ ਤੇ ਉਨ੍ਹਾਂ ਨੇ ਉਸ ਨੂੰ ਕਈ ਵਾਰ ਸਮਝਾਇਆ ਪਰ ਉਸਦੇ ਕੰਮ 'ਤੇ ਜੂੰ ਨਾ ਸਰਕੀ। ਬੀਤੀ ਰਾਤ ਉਸਨੇ ਤਕਰੀਬਨ 15 ਲੋਕਾਂ ਦੇ ਵਫ਼ਦ ਨਾਲ ਘਰ 'ਤੇ ਗੋਲੀ ਬਾਰੀ ਕੀਤੀ ਜਿਸ 'ਚ ਇੱਕ ਮਹਿਲਾ ਜ਼ਖ਼ਮੀ ਵੀ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਨੇ ਦੋਸ਼ੀ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਡਾਕਟਰ ਨੇ ਦਿੱਤੀ ਜਾਣਕਾਰੀ
ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਸੱਜੇ ਪੈਰ 'ਤੇ ਗੋਲੀ ਲੱਗੀ ਸੀ। ਸ਼ੂਗਰ ਦੇ ਮਰੀਜ ਹੋਣ ਕਰਕੇ ਉਨ੍ਹਾਂ ਦਾ ਖੂਨ ਦਾ ਬਹਾਵ ਨਹੀਂ ਰੁੱਕ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਫਰੀਦਕੋਰ ਰੈਫਰ ਕੀਤਾ ਗਿਆ ਹੈ।
ਮਾਮਲਾ ਹੋਇਆ ਦਰਜ
ਐਸਐੱਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ।