ਫਿਰੋਜ਼ਪੁਰ: ਸ਼ਹਿਰ ਦੀ ਧਵਨ ਕਾਲੋਨੀ ਵਿੱਚ ਰਹਿਣ ਵਾਲੀ ਇਕ ਮਹਿਲਾ ਗੁਰਮੀਤ ਕੌਰ ਨਾਲ 4 ਲੱਖ ਰੁਪਏ ਦੀ ਠੱਗੀ(Fraud of 4 lakh rupees with the woman) ਹੋਈ ਹੈ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਬਾਹਰਲੇ ਨੰਬਰ (The call came from an outside number) ਤੋਂ ਫੋਨ ਆਇਆ, ਜਦੋਂ ਉਸ ਨੇ ਫੋਨ ਚੁੱਕ ਕੇ ਗੱਲ ਕੀਤੀ ਤਾਂ ਠੱਗ ਨੇ ਵਿਦੇਸ਼ ਵਿੱਚ ਬੈਠੇ ਉਸ ਦੇ ਲੜਕੇ ਦਾ ਦੋਸਤ ਬਣ ਕੇ ਮਾਂ ਦਾ ਇਲਾਜ ਲਈ ਮਦਦ ਮੰਗੀ।
4 ਲੱਖ ਦੀ ਠੱਗੀ: ਪੀੜਤ ਮਹਿਲਾ ਨੇ ਅੱਗੇ ਕਿਹਾ ਕਿ ਠੱਗ ਨੇ ਬਹਾਨਾ ਬਣਾ ਕੇ ਉਸ ਤੋਂ ਖਾਤੇ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਅਤੇ ਗੱਲਾਂ ਵਿੱਚ ਆਕੇ ਮਹਿਲਾ ਨੇ ਖਾਤੇ ਵਿਚ 4 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਜਦੋਂ ਔਰਤ ਨੇ ਉਸ ਨੂੰ ਪੈਸੇ ਦੱਸਣ ਲਈ ਫੋਨ ਕੀਤਾ ਤਾਂ ਠੱਗ ਨੇ ਫਿਰ ਪੁੱਛਿਆ ਜਿਸ ਕਾਰਨ ਔਰਤ ਨੂੰ ਸ਼ੱਕ ਹੋਇਆ ਅਤੇ ਇਸ ਤੋਂ ਬਾਅਦ ਧੋਖਾਧੜੀ ਦਾ ਖੁਲਾਸਾ ਹੋਇਆ (The fraud was revealed) ਤਾਂ ਉਕਤ ਪੀੜਤ ਔਰਤ ਗੁਰਮੀਤ ਕੌਰ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ।
ਇਹ ਵੀ ਪੜ੍ਹੋ: ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਚੜੇ ਪੁਲਿਸ ਦੇ ਅੜ੍ਹਿਕੇ, ਚਾਰ ਵਿਰੁੱਧ ਮਾਮਲਾ ਦਰਜ
420 ਦਾ ਮਾਮਲਾ ਦਰਜ: ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਉੱਤੇ 420 ਦਾ ਮਾਮਲਾ ਦਰਜ (A case of 420 was registered ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਬੈਂਕ ਖਾਤਾ ਸੀਲ ਕਰ ਦਿੱਤਾ ਗਿਆ, ਜਿੱਥੋਂ 2 ਲੱਖ ਰੁਪਏ ਕਢਵਾ ਲਏ ਗਏ ਅਤੇ 2 ਲੱਖ ਰੁਪਏ ਅਜੇ ਬਾਕੀ ਸਨ, ਜੋ ਵਾਪਸ ਕਰ ਦਿੱਤੇ ਗਏ। ਉਨ੍ਹਾਂ ਲੋਕਾਂ ਨੂੰ ਅਰੀਲ ਕੀਤੀ ਕਿ ਇਸ ਗੱਲ ਦਾ ਧਿਆਨ ਰੱਖਣ ਕਿ ਜੇਕਰ ਕੋਈ ਕਾਲ ਆਉਂਦੀ ਹੈ ਤਾਂ ਪਹਿਲਾਂ ਤਸਦੀਕ ਕਰੋਂ ਅਤੇ ਪਹਿਚਾਣ ਕਰਕੇ ਹੀ ਪੈਸੇ ਟਰਾਂਸਫਰ ਕਰੋ।
ਇਹ ਵੀ ਪੜ੍ਹੋ: ਗੰਨ ਕਲਚਰ ਖਿਲਾਫ ਸਖ਼ਤੀ, ਪੁਲਿਸ ਨੇ ਨੌਜਵਾਨ ਖਿਲਾਫ ਕੀਤਾ ਮਾਮਲਾ ਦਰਜ