ਲੁਧਿਆਣਾ: ਚੀਨ 'ਚੋ ਪੈਦਾ ਹੋਏ ਕੋਵਿਡ ਵਾਇਰਸ ਕਾਰਨ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸੀ, ਜਿਸ ਕਰਕੇ ਹੁਣ ਕਿਸੇ ਵੀ ਵਾਇਰਸ ਦਾ ਨਾਮ ਸੁਣ ਕੇ ਲੋਕਾਂ ਦੇ ਮਨ 'ਚ ਪਹਿਲਾ ਹੀ ਡਰ ਪੈਦਾ ਹੋਣ ਲੱਗਦਾ ਹੈ। ਹੁਣ ਇੱਕ ਹੋਰ ਨਵੇਂ ਵਾਇਰਸ ਨੂੰ ਲੈ ਕੇ ਚਰਚਾ ਹੋ ਰਹੀ ਹੈ। ਇਹ ਵਾਇਰਸ ਵੀ ਚੀਨ 'ਚੋ ਹੀ ਪੈਂਦਾ ਹੋਇਆ ਹੈ। ਇਸ ਵਾਇਰਸ ਦਾ ਨਾਮ HMPV ਹੈ। ਇਹ ਵਾਇਰਸ ਹੌਲੀ-ਹੌਲੀ ਭਾਰਤ 'ਚ ਵੀ ਦਾਖਲ ਹੋ ਰਿਹਾ ਹੈ, ਜਿਸ ਕਰਕੇ ਹੁਣ ਲੋਕ ਡਰੇ ਹੋਏ ਹਨ।
HMPV ਵਾਇਰਸ ਦਾ ਕਿਹੜੇ ਲੋਕਾਂ ਨੂੰ ਜ਼ਿਆਦਾ ਖਤਰਾ?
ਵਿਸ਼ਵ ਭਰ ਵਿੱਚ HMPV ਵਾਇਰਸ ਹੁਣ ਕਰੋਨਾ ਵਾਇਰਸ ਦੇ ਵਾਂਗ ਫੈਲ ਰਿਹਾ ਹੈ। ਇਹ ਵਾਇਰਸ ਜ਼ਿਆਦਾ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਚੀਨ ਵਿੱਚ ਬੀਤੇ ਦਿਨੀ ਕਾਫੀ ਬੱਚੇ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ।
HMPV ਵਾਇਰਸ ਦੇ ਲੱਛਣ ਕਰੋਨਾ ਨਾਲ ਖਾਂਦੇ ਮੇਲ
HMPV ਵਾਇਰਸ ਦੇ ਲੱਛਣ ਬਿਲਕੁਲ ਕਰੋਨਾ ਵਰਗੇ ਹਨ। ਇਸਦੇ ਲੱਛਣਾਂ 'ਚ ਖੰਘ, ਜੁਕਾਮ ਅਤੇ ਸਾਹ ਲੈਣ ਵਿੱਚ ਤਕਲੀਫ ਹੋਣਾ ਆਦਿ ਸ਼ਾਮਲ ਹਨ। ਭਾਰਤ ਵਿੱਚ ਵੀ ਇਸ ਵਾਇਰਸ ਦੇ ਚਾਰ ਕੇਸ ਰਿਪੋਰਟ ਹੋ ਚੁੱਕੇ ਹਨ, ਜਿਸ ਨੂੰ ਲੈ ਕੇ ਸਿਹਤ ਮਹਿਕਮਾ ਵੀ ਚੋਕਸ ਹੈ।
ਡਾਕਟਰ ਦੀ ਸਲਾਹ
ਡਾਕਟਰ ਗੌਰਵ ਸਚਦੇਵਾ ਨੇ HMPV ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਨੇ ਬਚਾਅ ਲਈ ਹੇਠਾਂ ਲਿਖੇ ਸੁਝਾਅ ਦਿੱਤੇ ਹਨ:-
- ਲੋਕ ਕਰੋਨਾ ਵਾਂਗ ਹੀ ਇਸ ਵਾਇਰਸ ਤੋਂ ਬਚਣ ਲਈ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ ਕਰਨ।
- ਜਿਆਦਾ ਪਬਲਿਕ ਥਾਵਾਂ 'ਤੇ ਲੋੜ ਪੈਣ 'ਤੇ ਹੀ ਜਾਓ।
- ਬਿਨ੍ਹਾਂ ਲੋੜ ਦੇ ਸਫ਼ਰ ਨਾ ਕਰੋ।
- ਮਾਸਕ ਲਗਾ ਕੇ ਰੱਖੋ।
- ਆਪਸ ਵਿੱਚ ਦੂਰੀ ਬਣਾਈ ਰੱਖੋ
- ਆਪਣੇ ਹੱਥ ਜਰੂਰ ਧੋਂਦੇ ਰਹੋ।
- ਆਪਣੇ ਆਪ ਨੂੰ ਵੱਧ ਤੋਂ ਵੱਧ ਸੈਨੀਟਾਈਜ਼ ਰੱਖੋ, ਕਿਉਂਕਿ ਇਹ ਇੱਕ ਤਰ੍ਹਾਂ ਦਾ ਵਾਇਰਸ ਹੈ ਜੋ ਇੱਕ ਤੋਂ ਦੂਜੇ ਨੂੰ ਹੋ ਸਕਦਾ ਹੈ।
HMPV ਵਾਇਰਸ ਦਾ ਇਲਾਜ
ਡਾਕਟਰ ਗੌਰਵ ਸਚਦੇਵਾ ਨੇ ਕਿਹਾ ਫਿਲਹਾਲ, ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਇਸ ਕਰਕੇ ਬਚਾਅ ਲਈ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਡਾਕਟਰ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਅਜਿਹੇ ਗੰਭੀਰ ਲੱਛਣ ਵਾਰ-ਵਾਰ ਦਿਖਾਈ ਦਿੰਦੇ ਹਨ ਤਾਂ ਉਹ ਜਰੂਰ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਨ। ਇਸਦੇ ਨਾਲ ਹੀ, ਡਾਕਟਰ ਗੌਰਵ ਸੱਚਦੇਵਾ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਵੀ ਲੋੜ ਨਹੀਂ ਹੈ। ਲੋਕ ਅਫਵਾਹਾਂ ਤੋਂ ਵੀ ਦੂਰ ਰਹਿਣ। -ਡਾਕਟਰ ਗੌਰਵ ਸਚਦੇਵਾ
ਇਹ ਵੀ ਪੜ੍ਹੋ:-