ETV Bharat / state

ਗੈਂਗਸਟਰ ਪ੍ਰਭ ਦਾਸੂਬਾਲ ਦੇ ਦੋ ਗੁਰਗਿਆਂ ਨੂੰ ਐਨਕਾਊਂਟਰ ਦੌਰਾਨ ਪੁਲਿਸ ਨੇ ਕੀਤਾ ਕਾਬੂ - ENCOUNTER PRABH DASUBAL

ਤਰਨ ਤਾਰਨ ਪੁਲਿਸ ਨੇ ਗੈਂਗਸਟਰ ਦਾਸੂਬਾਲ ਦੇ ਦੋ ਗੁਰਗੇ ਕਾਬੂ ਕੀਤੇ ਹਨ। ਦੋਵੇਂ ਹੀ ਜ਼ਖ਼ਮੀ ਹੋ ਗਏ ਜਿਨਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ।

Police arrest two henchmen of gangster Prabh Dasubal in encounter
ਗੈਂਗਸਟਰ ਪ੍ਰਭ ਦਾਸੂਬਾਲ ਦੇ ਦੋ ਗੁਰਗਿਆਂ ਨੂੰ ਐਨਕਾਊਂਟਰ ਦੌਰਾਨ ਪੁਲਿਸ ਨੇ ਕੀਤਾ ਕਾਬੂ (Etv Bharat (ਪੱਤਰਕਾਰ, ਤਰਨ ਤਾਰਨ))
author img

By ETV Bharat Punjabi Team

Published : Jan 7, 2025, 1:00 PM IST

Updated : 23 hours ago

ਤਰਨ ਤਾਰਨ: ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਪ੍ਰਭ ਦਾਸੂਬਾਲ ਦੇ ਦੋ ਗੁਰਗਿਆਂ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਗੁਪਤ ਸੁਚਨਾ ਦੇ ਅਧਾਰ 'ਤੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਮਾਮਲੇ ਸਬੰਧੀ ਥਾਣਾ ਵਲਟੋਹਾ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗਿਆਂ ਕੋਲੋਂ ਇੱਕ ਦੇਸੀ 32 ਬੋਰ ਪਿਸਟਲ ਬਰਾਮਦ ਕੀਤਾ ਹੈ।

ਗੈਂਗਸਟਰ ਪ੍ਰਭ ਦਾਸੂਬਾਲ ਦੇ ਦੋ ਗੁਰਗਿਆਂ ਨੂੰ ਐਨਕਾਊਂਟਰ ਦੌਰਾਨ ਪੁਲਿਸ ਨੇ ਕੀਤਾ ਕਾਬੂ (Etv Bharat)

ਪੁਲਿਸ 'ਤੇ ਕੀਤੀ ਪਹਿਲਾਂ ਫਾਇਰਿੰਗ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਲਟੋਹਾ ਪੁਲਿਸ ਪੈਟਰੋਲਿੰਗ ਦੌਰਾਨ ਪਿੰਡ ਆਸਲ ਡਰੇਨ 'ਤੇ ਮੌਜੂਦ ਸੀ ਕੀ ਇਸ ਦੌਰਾਨ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗੇ ਜਿਨਾਂ ਵਿੱਚ ਇੱਕ ਦਾ ਨਾਮ ਕਰਮਜੀਤ ਸਿੰਘ ਕਰਨ ਪਿੰਡ ਤੂਤ ਅਤੇ ਗੁਰਲਾਲਜੀਤ ਸਿੰਘ ਵਾਸੀ ਭੰਗਾਲਾ ਇੱਕ ਐਕਟੀਵਾ 'ਤੇ ਸਵਾਰ ਹੋ ਕੇ ਆ ਰਹੇ ਸਨ। ਜਿਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਰੁਕਣ ਦੀ ਬਜਾਏ ਇਨ੍ਹਾਂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ।

ਐਨਕਾਊਂਟਰ ਦੌਰਾਨ ਪੁਲਿਸ ਨੇ ਕੀਤਾ ਕਾਬੂ (Etv Bharat (ਪੱਤਰਕਾਰ, ਤਰਨ ਤਾਰਨ))

ਦੋ ਮੁਲਜ਼ਮ ਕਾਬੂ

ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਜਦੋਂ ਗੋਲੀ ਚਲਾਈ ਤਾਂ ਦੋ ਗੈਂਗਸਟਰਾਂ ਦੇ ਲੱਤ ਵਿੱਚ ਗੋਲੀਆਂ ਲੱਗ ਗਈਆਂ । ਜਿਸ ਨਾਲ ਦੋਵੇਂ ਹੀ ਜ਼ਖਮੀ ਹੋ ਗਏ ਜਿਨਾਂ ਨੂੰ ਪੁਲਿਸ ਨੇ ਕਾਬੂ ਕਰਕੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ । ਮੌਕੇ 'ਤੇ ਮੌਜੂਦ ਪੁਲਿਸ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲੇ ਅਨਸਰ ਬਖਸ਼ੇ ਨਹੀਂ ਜਾਣਗੇ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਪੁਲਿਸ ਨੇ ਐਨਕਾਉਂਟਰ ਕਰਨ ਤੋਂ ਬਾਅਦ ਬਦਮਾਸ਼ਾਂ ਨੂੰ ਕਾਬੂ ਕੀਤਾ ਸੀ। ਪਿਛਲੇ ਸਾਲ ਵਿੱਚ ਸੈਂਕੜੇ ਅਪਰਾਧੀ ਕਾਬੂ ਕਰਨ ਦੀ ਪੁਲਿਸ ਵੱਲੋਂ ਪੂਰੀ ਡਿਟੇਲ ਵੀ ਸਾਂਝੀ ਕੀਤੀ ਗਈ ਸੀ।

Last Updated : 23 hours ago
ETV Bharat Logo

Copyright © 2025 Ushodaya Enterprises Pvt. Ltd., All Rights Reserved.