ਫਿਰੋਜ਼ਪੁਰ: ਫਿਰੋਜ਼ਪੁਰ ਮੋਗਾ ਰੋਡ 'ਤੇ ਪਾਈਨਰ ਕਲੋਨੀ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ ਜਿਥੇ ਇਕ ਘਰ ਵਿਚ ਭਿਆਨਕ ਅੱਗ ਲੱਗ ਗਈ। ਘਰ ਦਾ ਸਾਰਾ ਸਮਾਨ ਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ। ਇੰਨਾ ਹੀ ਨਹੀਂ ਘਰ ਵਿਚ ਲੱਗੀ ਭਿਆਨਕ ਅੱਗ ਨਾਲ ਪਰਿਵਾਰ ਦੇ ਪਾਲਤੂ ਕੁੱਤੇ ਦੀ ਵੀ ਮੌਤ ਹੋਈ ਹੋ ਗਈ। ਦਰਅਸਲ ਮਾਮਲਾ ਫਿਰੋਜ਼ਪੁਰ ਦੀ ਕਲੋਨੀ ਦਾ ਹੈ ਜਿਥੇ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ ਅਤੇ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ,ਇਕ ਪਾਸੇ ਨੁਕਸਾਨ ਤੋਂ ਪ੍ਰੇਸ਼ਾਨ ਪਰਿਵਾਰ ਦਾ ਕਹਿਣਾ ਹੈ ਕਿ ਉਹ ਸੁੱਤੇ ਹੋਏ ਸਨ ਜਦ ਇਹ ਘਟਨਾ ਵਾਪਰੀ। ਉਥੇ ਹੀ ਘਟਨਾ ਦੀ ਸੂਚਨਾ ਜਦ ਫਾਇਰ ਵਿਭਾਗ ਨੂੰ ਦਿੱਤੀ ਤਾਂ ਉਨ੍ਹਾਂ ਵੱਲੋਂ ਕੋਈ ਵੀ ਮੌਕੇ 'ਤੇ ਨਹੀਂ ਪਹੁੰਚਿਆ।ਜਿਸ ਕਾਰਨ ਉਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ।
ਘਰ ਦੇ ਵਿਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ : ਜਾਣਕਾਰੀ ਦਿੰਦੇ ਹੋਏ ਮਕਾਨ ਦੇ ਮਾਲਕ ਕ੍ਰਿਸ਼ਨ ਚੰਦ ਵੱਲੋਂ ਦੱਸਿਆ ਗਿਆ ਕਿ ਦੁਪਹਿਰ ਦੇ ਸਮੇਂ ਜਦ ਉਹ ਸਾਰਾ ਪਰਿਵਾਰ ਘਰ ਵਿੱਚ ਸੌ ਰਿਹਾ ਸੀ ਤਾਂ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਦੇ ਨਾਲ ਘਰ ਵਿੱਚ ਅੱਗ ਲੱਗ ਗਈ ਜਿਸ ਦਾ ਉਨ੍ਹਾਂ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਾ ਇਸ ਮੌਕੇ ਜਦ ਉਹਨਾਂ ਦੇ ਗਵਾਂਢੀ ਏਜੰਸੀ ਵਾਲਿਆਂ ਨੇ ਘਰ ਦੇ ਵਿਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਉਨ੍ਹਾਂ ਨੇ ਰੌਲ਼ਾ ਪਾਉਣਾ ਸ਼ੁਰੂ ਕੀਤਾ, ਜਿਸ ਨਾਲ ਘਰ ਵਿਚੋ ਪਰਿਵਾਰਕ ਮੈਂਬਰ ਬਾਹਰ ਆਏ 'ਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਪਰ ਦਮਕਲ ਵਿਭਾਗ ਵੱਲੋ ਕੀਤੀ ਗਈ ਦੇਰੀ ਕਾਰਨ ਉਨਾਂ ਨੂੰ ਨੁਕਸਾਨ ਹੋਇਆ ਹੈ। ਕ੍ਰਿਸ਼ਨ ਚੰਦ ਵੱਲੋਂ ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ ਦੇ ਅਰੋਪ ਲਗਾਏ ਗਏ। ਉਨਾਂ ਕਿਹਾ ਕਿ ਜੇਕਰ ਫ਼ਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਜਾਂਦੀ ਤੇ ਹੋ ਸਕਦਾ ਸੀ।
ਘਰ ਵਿਚ ਪਾਲਤੂ ਕੁੱਤਾ ਜੋ ਅੱਗ ਦੀ ਭੇਟ ਚੜ੍ਹ ਗਿਆ : ਪਰਿਵਾਰ ਨੇ ਅੱਗੇ ਕਿਹਾ ਕਿ ਸਾਡੀ ਜਾਣਕਾਰੀ 'ਤੇ ਕੋਈ ਨਹੀਂ ਆਇਆ,ਤਹਿਸੀਲਦਾਰ ਦਾ ਫੋਨ ਗਿਆ ਤਾਂ ਫੇਯਰ ਬ੍ਰਿਗੇਡ ਅਧਿਕਾਰੀ ਆਏ।ਰੋਂਦੀ ਹੋਈ ਮਕਾਨ ਮਾਲਕਿਨ ਨੇ ਕਿਹਾ ਕਿ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਜਿਸ ਨਾਲ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਇਸ ਮੌਕੇ ਘਰ ਵਿਚ ਪਾਲਤੂ ਕੁੱਤਾ ਜੋ ਅੱਗ ਦੀ ਭੇਟ ਚੜ੍ਹ ਗਿਆ ਤੇ ਉਸ ਦੀ ਮੌਤ ਹੋ ਗਈ। ਉਥੇ ਹੀ ਮੌਕੇ 'ਤੇ ਪਹੁੰਚੇ ਫਾਇਰਬ੍ਰਗੇਡ ਅਧਿਕਾਰੀ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਜਦ ਸਾਨੂੰ ਫੋਨ ਆ ਗਿਆ ਇਸ ਮੌਕੇ ਜਦ ਅਸੀਂ ਪਹੁੰਚੇ ਤਾਂ ਅੱਗ 'ਤੇ ਕਾਬੂ ਪਾਉਂਦੇ ਪਾਉਂਦੇ ਘਰ ਦਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਸੀ ਇਸ ਮੌਕੇ ਪਹੁੰਚੇ 'ਤੇ ਏ ਐਸ ਆਈ ਸਰਵਣ ਸਿੰਘ ਵੱਲੋਂ ਦੱਸਿਆ ਗਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਅੱਗ ਦਾ ਕਾਰਨ ਕੀ ਹੈ ਕਿਉਂਕਿ ਅੱਗ ਲੱਗਣ ਨਾਲ ਇਸ ਪਰਵਾਰ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਘਰ ਵੱਡਾ ਸੀ ਇਸ ਕਰਕੇ ਨੁਕਸਾਨ ਵੀ ਵਧੇਰੇ ਹੋਇਆ ਹੈ। ਸਮਾਂ ਰਹਿੰਦੇ ਜੇਕਰ ਅੱਗ 'ਤੇ ਕਾਬੂ ਪਾਇਆ ਜਾਂਦਾ ਤਾਂ ਅੱਜ ਇੰਨਾ ਨੁਕਸਾਨ ਨਾ ਹੁੰਦਾ।