ਫਿਰੋਜ਼ਪੁਰ: ਨਸ਼ੇ ਖ਼ਿਲਾਫ਼ ਚਲਾਈ ਜਾ ਰਹੀ ਪੰਜਾਬ ਸਰਕਾਰ ਦੀ ਮੁਹਿੰਮ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੀ ਹੈ। ਪੰਜਾਬ ਸਰਕਾਰ ਦੇ ਦਾਅਵਿਆਂ ਤੋਂ ਉਲਟ ਲਗਾਤਾਰ ਸੂਬੇ ਦੇ ਨੌਜਵਾਨ ਨਸ਼ੇ ਦੇ ਦੈਤ ਦਾ ਸ਼ਿਕਾਰ ਹੋ ਮੌਤ ਦੇ ਮੁੰਹ ਵਿੱਚ ਜਾ ਰਹੇ ਹਨ। ਫ਼ਿਰੋਜ਼ਪੁਰ ਦੇ ਪਿੰਡ ਰੁਕਣਾ ਬੇਗੁ 'ਚ ਇੱਕ ਨੌਜਵਾਨ ਕਾਬਲ ਸਿੰਘ ਨਸ਼ੇ ਦੀ ਓਵਰਡੋਜ਼ ਨਾਲ ਜ਼ਿੰਦਗੀ ਦੀ ਜੰਗ ਹਾਰ ਗਿਆ। ਖ਼ੇਤਾਂ ਵਿੱਚ ਕੰਮ ਕਰਦੇ ਸਮੇ ਉਸ ਦੀ ਮੌਤ ਹੋ ਹੋਈ। ਪਰਿਵਾਰ ਨੇ ਦੱਸਿਆ ਕਿ ਕਾਬਲ ਸਿੰਘ ਪਿਛਲੇ 5 ਸਾਲਾਂ ਤੋਂ ਨਸ਼ਾ ਲੈਣ ਦਾ ਆਦੀ ਸੀ।
ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਦਾਅਵੇ ਕਰਦੀ ਹੈ ਪਰ ਅੱਜ ਵੀ ਨਸ਼ਾ ਤਰਕਰ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ। ਕਾਬਲ ਸਿੰਘ ਤੋਂ ਇਲਾਵਾ ਵੀ ਫਿਰੋਜ਼ਪੁਰ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਜੀਰਾ ਦੇ ਪਿੰਡ ਮੇਹਰ ਸਿੰਘ ਵਾਲਾ ਦੇ 20 ਸਾਲਾ ਨੌਜਵਾਨ ਰਮਨਦੀਪ ਸਿੰਘ ਦੀ ਮੌਤ ਹੋ ਗਈ। ਉਧਰ, ਸਰਹੱਦੀ ਪਿੰਡ ਝੁਗੇ ਹਜ਼ਾਰਾ ਸਿੰਘ ਵਾਲਾ ਦਾ ਨੌਜਵਾਨ ਬਗੁ ਵੀ ਨਸ਼ੇ ਦੀ ਭੇਟ ਚੜ੍ਹ ਗਿਆ। ਬਗੁ ਦੀ ਉਮਰ 23 ਸਾਲ ਸੀ।