ਫ਼ਿਰੋਜ਼ਪੁਰ : ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਨਾਲ ਮੈਦਾਨੀ ਇਲਾਕਿਆਂ ਵਿੱਚ ਠੰਡ ਵੱਧ ਗਈ ਹੈ ਅਤੇ ਨਾਲ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਇਸ ਧੁੰਦ ਨਾਲ ਜਿਥੇ ਸੜਕਾਂ ਉੱਤੇ ਚਲਣ ਵਾਲੇ ਵਾਹਨਾਂ ਦੀ ਰਫ਼ਤਾਰ ਵਿੱਚ ਕਮੀ ਆ ਜਾਂਦੀ ਹੈ ਨਾਲ ਹੀ ਸੜਕਾਂ ਉੱਤੇ ਹਾਦਸਿਆਂ ਵਿੱਚ ਵਾਧਾ ਹੋ ਜਾਂਦਾ ਹੈ।
ਜੇ ਗੱਲ ਕਰੀਏ ਰੇਲ ਦੀ ਤਾਂ ਰੇਲ ਦੀ ਰਫ਼ਤਾਰ ਇਸ ਧੁੰਦ ਕਰਕੇ ਘੱਟ ਹੋ ਜਾਂਦੀ ਹੈ। ਫ਼ਿਰੋਜ਼ਪੁਰ ਰੇਲ ਮੰਡਲ ਦੇ ਅਧੀਨ 22 ਰੇਲ-ਗੱਡੀਆਂ ਜੋ ਕਿ ਮੇਲ ਅਤੇ ਐਕਸਪ੍ਰੈਸ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸਾਰੀ ਹੀ ਲੰਬੀ ਦੂਰੀ ਦੀਆ ਰੇਲ-ਗੱਡੀਆਂ ਹਨ। ਜਿਹਨਾਂ ਨੂੰ ਕੁੱਝ ਸਮੇਂ ਲਈ ਰੱਦ ਕੀਤਾ ਗਿਆ ਹੈ ਤਾਂ ਕਿ ਰੇਲ ਯਾਤਰੀਆਂ ਨੂੰ ਕਿਸੇ ਕਿਸਮ ਦੀ ਤਕਲੀਫ਼ ਨਾ ਹੋਵੇ।
ਇਹਨਾਂ ਰੇਲ ਗੱਡੀਆਂ ਵਿੱਚ ਜੰਮੂ ਤਵੀ ਤੋਂ ਚੱਲ ਕੇ ਹਾਵੜਾ ਅਤੇ ਹਾਵੜਾ ਤੋਂ ਚੱਲ ਕੇ ਜੰਮੂ ਤਵੀ, ਅੰਮ੍ਰਿਤਸਰ ਤੋਂ ਚੱਲ ਕੇ ਗੋਰਖਪੁਰ ਅਤੇ ਗੋਰਖਪੁਰ ਤੋਂ ਚੱਲ ਕੇ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਚੱਲ ਕੇ ਲਾਲਕੂਆਂ, ਜੰਮੂ ਤੋਂ ਚਲ ਕੇ ਗੰਗਾਨਗਰ ਅਤੇ ਫ਼ਿਰੋਜ਼ਪੁਰ ਤੋਂ ਚੱਲ ਕੇ ਧਨਬਾਦ ਅਤੇ ਧਨਬਾਦ ਤੋਂ ਚੱਲ ਕੇ ਫਿਰੋਜ਼ਪੁਰ ਕੁੱਲ 22 ਰੇਲ-ਗੱਡੀਆਂ ਹਨ ਜੋ ਰੱਦ ਕੀਤੀਆਂ ਗਈਆਂ ਹਨ।
ਰੇਲਵੇ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਲੰਬੀ ਦੂਰੀ ਤੱਕ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਰਫ਼ਤਾਰ ਧੁੰਦ ਦੀ ਵਜ੍ਹਾ ਨਾਲ ਕਾਫੀ ਘੱਟ ਜਾਂਦੀ ਹੈ ਜਿਸ ਕਰਕੇ ਉਹ ਲੇਟ ਹੋ ਜਾਂਦੀਆਂ ਹਨ ਜੋ ਕਿ ਵੱਧ ਕੇ 12 ਘੰਟੇ ਵੀ ਹੋ ਜਾਂਦੀਆਂ ਹਨ ਜਿਸ ਕਰਕੇ ਯਾਤਰੀਆਂ ਨੂੰ ਕਾਫੀ ਦਿਕਤ ਹੋ ਜਾਂਦੀ ਹੈ ਇਸ ਕਰਕੇ ਅਸੀਂ ਇਹ ਰੇਲ ਗੱਡੀਆਂ ਇਕ ਨਿਸਚਿਤ ਸਮੇਂ ਲਈ ਰੱਧ ਕਰ ਦਿੰਦੇ ਹਾਂ ਤਾਂਕਿ ਯਾਤਰੀਆਂ ਕੋਈ ਦਿਕਤ ਨਾ ਹੋਵੇ ।
ਦੂਜੇ ਪਾਸੇ ਜੰਮੂ ਤਵੀ ਤੋਂ ਆ ਰਹੇ ਰੇਲ ਯਾਤਰੀਆਂ ਦਾ ਕਹਿਣਾ ਹੈ ਕਿ ਧੁੰਦ ਨਾਲ ਰੇਲ ਦੀ ਰਫ਼ਤਾਰ ਕਾਫੀ ਘੱਟ ਸੀ ਜਿਸ ਕਰਕੇ ਰੇਲ ਲੇਟ ਅਪੜੀ ਹੈ।