ਫਿਰੋਜ਼ਪੁਰ: ਪੰਜਾਬ ਸਰਕਾਰ (Government of Punjab) ਨੇ 2017 ਵਿੱਚ ਵੋਟਾਂ ਤੋਂ ਪਹਿਲਾ ਪੰਜਾਬ ਵਿੱਚ ਨਸ਼ਾ ਬੰਦ ਕਰਨ ਦੀ ਸੌਂਹ ਖਾਂਦੀ ਸੀ। ਪਰ ਨਸ਼ਾ 'ਤੇ ਪੰਜਾਬ ਵਿੱਚ ਬੰਦ ਨਹੀ ਹੋਇਆ ਪਰ ਵੱਧ ਜਰੂਰ ਗਿਆ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਥਾਣਾ ਗੁਰੂਹਰਸਾਏ (Police Station Guruharsahai) ਪੁਲਿਸ ਨੇ ਸਾਬਕਾ ਮੰਤਰੀ ਅਤੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਪਿੰਡ ਤੋਂ ਹੀ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰੂ ਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ ਤੇ ਸੇਮ ਨਾਲੇ ਪੁਲ ਕੋਲ ਐੱਸ.ਆਈ ਗੁਰਮੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਕਾ ਲਗਾਇਆ ਹੋਇਆ ਸੀ। ਉਧਰੋਂ ਉਮ ਪ੍ਰਕਾਸ਼ ਉਰਫ ਉਮਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮੋਹਨ ਕੇ ਆਪਣੇ ਮੋਟਰਸਾਈਕਲ ਹੀਰੋ HF PB 77- 1149 ਉੱਪਰ ਉੱਥੋਂ ਲੰਘ ਰਿਹਾ ਸੀ।
ਸ਼ੱਕ ਪੈਣ 'ਤੇ ਪੁਲਿਸ ਪਾਰਟੀ ਦੁਆਰਾ ਉਸ ਨੂੰ ਰੋਕ ਕੇ ਜਦ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦਰਮਿਆਨ ਉਸ ਕੋਲੋਂ 11 ਹਜ਼ਾਰ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਗੁਰੂਹਰਸਹਾਏ ਦੇ ਐੱਸ.ਐੱਚ.ਓ ਰੁਪਿੰਦਰ ਪਾਲ ਸਿੰਘ (SHO Rupinder Pal Singh) ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਆਰੋਪੀ ਖਿਲਾਫ਼ ਥਾਣਾ ਗੁਰੂਹਰਸਹਾਏ ਵਿੱਚ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਆਰੋਪੀ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਲੁਧਿਆਣਾ ਖੇਤੀਬਾੜੀ ਵਿਭਾਗ ਦੀ ਛਾਪੇਮਾਰੀ, 76 ਲੱਖ ਦੀਆਂ ਨਾ-ਮਨਜ਼ੂਰ ਕੀਟਨਾਸ਼ਕ ਬਰਾਮਦ