ਫਾਜ਼ਿਲਕਾ: ਪਿੰਡ ਅਮਰਪੁਰਾ ਤੋ ਪਿੰਡ ਅਚਾਡਿਗੀ ਜਾ ਰਹੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਨਹਿਰ 'ਚ ਜਾ ਡਿੱਗੀ। ਇਸ ਹਾਦਸੇ 'ਚ ਕਾਰ ਸਵਾਰ 6 ਲੋਕਾਂ ਦੀ ਮੌਤ ਹੋ ਗਈ, ਜਦ ਕਿ ਕਾਰ ਡਰਾਇਰ ਅਜੇ ਵੀ ਲਾਪਤਾ ਹੈ। ਜਾਣਕਾਰੀ ਮੁਤਾਬਕ ਕਾਰ ‘ਚ ਕੁੱਲ 8 ਲੋਕ ਸਵਾਰ ਸੀ। ਇਨ੍ਹਾਂ ‘ਚੋਂ 1 ਤੈਰ ਕੇ ਬਾਹਰ ਆ ਗਿਆ। ਮ੍ਰਿਤਕਾਂ ਨੂੰ ਪਿੰਡ ਵਾਸੀਆਂ ਤੇ ਪੁਲਿਸ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਇਨ੍ਹਾਂ ਦੀਆਂ ਲਾਸ਼ਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ‘ਚ ਰੱਖਿਆ ਗਿਆ ਹੈ। ਪੁਲਿਸ ਲਾਪਤਾ ਵਿਅਕਤੀ ਦੀ ਭਾਲ ਕਰ ਰਹੀ ਹੈ।
ਦੂਜੇ ਪਾਸੇ ਫਾਜ਼ਿਲਕਾ ਦੇ ਅਬੋਹਰ 'ਚ ਆਲਮਗੜ ਰੋਡ 'ਤੇ ਸਥਿਤ ਇੱਕ ਤੇਲ ਦੀ ਫੈਕਟਰੀ ਵਿੱਚ ਟੈਂਕ ਸਾਫ਼ ਕਰਦਿਆਂ 3 ਮਜਦੂਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਦੋ ਉਹ ਟੈਂਕ ਸਾ਼ਫ ਕਰ ਰਹੇ ਸਨ। ਉਸ ਦੌਰਾਨ ਉਨ੍ਹਾਂ ਦਾ ਅਚਾਨਕ ਦਮ ਘੁੱਟਣ ਲੱਗ ਪਿਆ ਸੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਤਿੰਨਾਂ ਮਜਦੂਰਾਂ ਦੀ ਲਾਸ਼ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਨੇ ਫੋਜ਼ ਦੀ ਮਦਦ ਲਈ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਤੇਲ ਫੈਕਟਰੀ ਵਿੱਚ ਖ਼ਾਲੀ ਟੈਂਕ ਦੀ ਸਫ਼ਾਈ ਕਰਨ ਲਈ ਇੱਕ ਮਜਦੂਰ ਉਤਰਿਆ ਸੀ ਜਦੋ ਉਸਨੇ ਆਪਣੇ ਸਾਥੀਆਂ ਨੂੰ ਦੱਮ ਘੁਟਣ ਦੀ ਗੱਲ ਕਹਿ ਤਾਂ ਉਨ੍ਹਾਂ ਵਿੱਚੋ ਇੱਕ ਮਜ਼ਦੂਰ ਨੇ ਉਸ ਨੂੰ ਬਹਾਰ ਕੱਢਣ ਲਈ ਗਿਆ। ਪਰ ਉਹ ਵੀ ਉਸ ਵਿੱਚ ਫ਼ਸ ਗਿਆ 'ਤੇ ਦੋਨਾਂ ਮਜ਼ਦੂਰਾਂ ਦੀ ਹਲਚਲ ਨਾ ਦੇਖਦਿਆਂ ਇੱਕ ਹੋਰ ਮਜਦੂਰ ਉਨ੍ਹਾਂ ਨੂੰ ਬਚਾਉਣ ਲਈ ਗਿਆ 'ਤੇ ਉਹ ਤਿੰਨੋ ਹੀ ਮਜ਼ਦੂਰ ਟੈਂਕ ਵਿੱਚ ਬਿਹੋਸ਼ ਹੋ ਗਏ। ਜਿਸ ਤੋ ਬਾਅਦ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ 'ਤੇ ਪ੍ਰਸ਼ਾਸਨ ਨੇ ਫੋਜ਼ ਦੀ ਮਦਦ ਨਾਲ ਸ਼ਾਮ ਵੇਲੇ ਤਿੰਨੋ ਮਜਦੂਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਵਿਚ ਲਿਆਂਦਾ। ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿੰਤਕ ਐਲਾਨ ਦਿੱਤਾ ਸੀ।
ਅਕਾਲੀ ਆਗੂ 1 ਅਕਤੂਬਰ ਨੂੰ ਕਾਰ ਸੇਵਾ ਲਈ ਜਾਣਗੇ ਸੁਲਤਾਨਪੁਰ ਲੋਧੀ : ਦਲਜੀਤ ਚੀਮਾ