ETV Bharat / state

ਪਿਓ ਨਾਲ ਮਿਲ ਕੇ ਪੁੱਤਰਾਂ ਨੇ ਮਾਂ ਨਾਲ ਕੀਤੀ ਕੁੱਟਮਾਰ - ਮਾਂ ਨਾਲ ਕੁੱਟਮਾਰ

ਫ਼ਾਜ਼ਿਲਕਾ ਵਿੱਚ 2 ਪੁੱਤਰਾਂ ਨੇ ਆਪਣੇ ਪਿਤਾ ਨਾਲ ਮਿਲ ਕੇ ਆਪਣੀ ਹੀ ਮਾਂ ਦੇ ਨਾਲ ਕੁੱਟਮਾਰ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ (Social media) ‘ਤੇ ਵਾਇਰਲ ਹੋ ਰਹੀ ਹੈ।

ਪਿਓ ਨਾਲ ਮਿਲ ਕੇ ਪੁੱਤਰਾਂ ਨੇ ਮਾਂ ਨਾਲ ਕੀਤੀ ਕੁੱਟਮਾਰ

author img

By

Published : Jul 10, 2021, 9:13 PM IST

ਫ਼ਾਜ਼ਿਲਕਾ:ਆਮ ਤੌਰ ‘ਤੇ ਸੁਣਨ ਵਿੱਚ ਆਉਂਦਾ ਹੈ, ਕਿ ਪਤਨੀ ਪਤੀ ਦੀ ਲਈ ਹਮੇਸ਼ਾ ਅਰਦਾਸਾ ਕਰਦੀ ਹੈ, ਅਤੇ ਉਹ ਪਤਨੀ ਮਾਂ ਦੇ ਰੂਪ ਵਿੱਚ ਬੱਚਿਆਂ ਦੀ ਦਿਨ ਰਾਤ ਸੇਵਾ ਕਰਦੇ ਹੋਏ ਭੁੱਖੇ ਪਿਆਸੇ ਰਹਿ ਕੇ ਬੱਚਿਆਂ ਨੂੰ ਪਾਲਦੀ ਪੋਸਦੀ ਹੈ। ਪ੍ਰੰਤੂ ਜ਼ਿਲ੍ਹਾ ਫ਼ਾਜ਼ਿਲਕਾ ਤੇ ਅਬੋਹਰ ਦੀ ਗਲੀ ਨੰਬਰ 15 ਵਿੱਚ ਅੱਜ ਇੱਕ ਅਜਿਹੀ ਦੁਖਦਾਈ ਵੀਡਿਓ ਵਾਇਰਲ ਹੋਈ। ਜਿਸ ਨੂੰ ਦੇਖਣ ਤੋਂ ਬਾਅਦ ਰੂਹ ਕੰਬ ਗਈ।

ਇਸ ਵੀਡੀਓ ਵਿੱਚ ਮਹਿਲਾ ਦੇ ਦੋਵੇਂ ਲੜਕੇ ਸ਼ਰ੍ਹੇਆਮ ਗਲੀ ਵਿੱਚ ਆਪਣੀ ਮਾਂ ਨਾਲ ਕੁੱਟਮਾਰ ਕਰ ਰਹੇ ਸਨ, ਅਤੇ ਉਸ ਦਾ ਪਤੀ ਚੱਪਲਾਂ ਨਾਲ ਆਪਣੀ ਪਤਨੀ ਨੂੰ ਕੁੱਟ ਰਿਹਾ ਸੀ, ਤੇ ਨਾਲ ਹੀ ਪੀੜਤ ਔਰਤ ਨੂੰ ਪਤੀ ਵੱਲੋਂ ਵਾਲਾਂ ਤੋਂ ਫੜ ਕੇ ਗਲੀ ਵਿੱਚ ਘਸੀਟ ਜਾ ਰਿਹਾ ਸੀ।

ਮੌਕੇ ‘ਤੇ ਮੌਜੂਦ ਆਂਢ ਗੁਆਂਢ ਦੇ ਲੋਕ ਜਦੋਂ ਔਰਤ ਨੂੰ ਛੁਡਾਉਣ ਆਉਂਦੇ ਸਨ, ਤਾਂ ਉਸ ਦਾ ਪਤੀ ਉਨ੍ਹਾਂ ਨਾਲ ਵੀ ਬਦਤਮੀਜ਼ੀ ਕਰਦਾ ਸੀ। ਕੁੱਟਮਾਰ ਦੌਰਾਨ ਮਹਿਲਾ ਜ਼ਖ਼ਮੀ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਇਲਾਜ਼ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਪਿਓ ਨਾਲ ਮਿਲ ਕੇ ਪੁੱਤਰਾਂ ਨੇ ਮਾਂ ਨਾਲ ਕੀਤੀ ਕੁੱਟਮਾਰ

ਉਧਰ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲਣ ‘ਤੇ ਪੁਲਿਸ ਨੇ ਪੀੜਤ ਔਰਤ ਦੇ ਬਿਆਨ ਦਰਜ ਕਰ ਲਏ। ਪੁਲਿਸ ਦਾ ਕਹਿਣਾ ਹੈ, ਕਿ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ, ਤੇ ਕਾਨੂੰਨਾਂ ਦੇ ਤਹਿਤ ਬਣਦੀ ਸਜ਼ਾ ਮੁਲਜ਼ਮਾਂ ਨੂੰ ਦਿੱਤੀ ਜਾਵੇਗੀ।

ਦਰਅਸਲ ਇਹ ਸਾਰਾ ਝਗੜਾ ਘਰੇਲੂ ਕਲੇਸ਼ ਦੇ ਕਾਰਨ ਹੋਇਆ ਹੈ। ਜਾਣਕਾਰੀ ਮੁਤਾਬਿਕ ਪੀੜਤ ਔਰਤ ਪਿਛਲੇ 4 ਸਾਲਾਂ ਤੋਂ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਹੈ। ਪੀੜਤ ਔਰਤ ਦਾ ਪਤੀ ਤੋਂ ਅਲੱਗ ਹੋਣ ਦਾ ਕਾਰਨ ਵੀ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਇੱਕੋ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੋੜ

ETV Bharat Logo

Copyright © 2024 Ushodaya Enterprises Pvt. Ltd., All Rights Reserved.