ਫਾਜਿਲਕਾ:ਚਾਰ ਦਿਨ ਪਹਿਲਾ ਜਲਾਲਾਬਾਦ ਦੀ ਪੰਜਾਬ ਨੈਸ਼ਲਨ ਬੈਂਕ ਦੇ ਬਿਲਕੁੱਲ ਸਾਹਮਣੇ ਮੋਟਰਸਾਈਕਲ ਬਲਾਸਟ ਹੋਇਆ ਸੀ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ।ਜਿਸ ਨੂੰ ਲੈ ਕੇ ਲੋਕ ਡਰ ਦੇ ਵਿਚ ਹਨ। ਅੱਜ ਪੁਲਿਸ ਨੂੰ ਜਲਾਲਾਬਾਦ ਦੇ ਅੰਤਰਗਤ ਆਉਦੇ ਹਲਕਾ ਨਾਨਕ ਪੁਰਾ ਦੇ ਖੇਤਾਂ ਵਿਚ ਟਿਫਨ ਬੰਬ ਮਿਲਿਆ।ਇਸ ਦੇ ਨਾਲ ਹੀ ਇਕ ਪੈਕੇਟ ਵੀ ਮਿਲਿਆ ਹੈ ਜਿਸ ਵਿਚ ਪਾਉਡਰ ਵਰਗੀ ਚੀਜ਼ ਬਰਾਮਦ ਕੀਤੀ ਗਈ ਹੈ।ਬੰਬ ਰੋਧਕ ਟੀਮ ਨੇ ਆ ਕੇ ਬੰਬ ਨੂੰ ਨਸ਼ਟ ਕਰ ਦਿੱਤਾ।
ਪਿੰਡ ਦੇ ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਰਸਤੇ ਵਿਚ ਬੈਟਰੀ ਕੁੱਝ ਹੋਰ ਕਿਸਮ ਦਾ ਆਗਿਆਤ ਸਮਾਨ ਪਿਆ ਮਿਲਿਆ ਸੀ ਉਦੋ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ।ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਉਤੇ ਬਰੀਕੀ ਨਾਲ ਜਾਂਚ ਕੀਤੀ ਜਾਵੇ।
ਹੋਮਗਾਰਡ ਦੇ ਜਵਾਨਾਂ ਨੇ ਖੇਤਾਂ ਵਿਚ ਜਾ ਕੇ ਟਿਫਨ ਬੰਬ ਬਰਾਮਦ ਕੀਤਾ ਗਿਾ ਹੈ ਮੈਗਰੇਟ ਬੈਟਰੀ ਅਤੇ ਨਾਲ ਹੀ ਪਾਊਡਰ ਨੁਮਾ ਪੈਕੇਟ ਵੀ ਬਰਾਮਦ ਕੀਤਾ ਗਿਆ।ਬੰਬ ਰੋਧਕ ਟੀਮ ਨੇ ਬੰਬ ਨੂੰ ਬੇਅਸਰ ਕਰ ਦਿੱਤਾ।ਇਸ ਮੌਕੇ ਉੱਚ ਅਧਿਕਾਰੀਆਂ ਨੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ।
ਬੰਬ ਮਿਲਣ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਟਿਫਨ ਬੰਬ ਦੀਆਂ ਘਟਨਾਵਾਂ ਦਿਨੋ ਦਿਨ ਵੱਧਦੀਆਂ ਜਾ ਰਹੀਆ ਹਨ।ਫਿਰੋਜਪੁਰ ਰੇਜ਼ ਦੇ ਆਈ ਜੀ ਜਤਿੰਦਰ ਔਲਖ ਨੇ ਕਿਹਾ ਹੈ ਕਿ ਸੁਰੱਖਿਆ ਨੂੰ ਹੋਰ ਯਕੀਨੀ ਬਣਾਇਆ ਜਾ ਰਿਹਾ ਹੈ।