ਫਾਜਿਲਕਾ: ਕੋਰੋਨਾ ਵਾਇਰਸ ਕਾਰਨ ਪੰਜਾਬ ਭਰ ਵਿੱਚ 23 ਮਾਰਚ ਤੋਂ ਹੁਣ ਤੱਕ ਕਰਫਿਊ ਜਾਰੀ ਹੈ ਅਤੇ ਇਸ ਤਾਲਾਬੰਦੀ ਕਾਰਨ ਇੱਕ ਵਕਤ ਦੀ ਰੋਟੀ ਤੋਂ ਵਾਂਝੇ ਗਰੀਬ ਤਬਕੇ ਲੋਕਾਂ ਲਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਸੁੱਕਾ ਰਾਸ਼ਨ ਅਤੇ ਲੰਗਰ ਘਰ-ਘਰ ਤੱਕ ਪਹੁੰਚਾ ਰਹੀਆਂ ਹਨ। ਇਸੇ ਤਹਿਤ ਅਬੋਹਰ ਦੀ ਸ਼੍ਰੀ ਬਾਲਾ ਜੀ ਸਮਾਜ ਸੇਵੀ ਸੰਸਥਾ ਲੰਗਰ ਬਣਾ ਕੇ ਭੁੱਖੇ ਲੋਕਾਂ ਦੇ ਢਿੱਡ ਭਰਨ ਵਿੱਚ ਲੱਗੀ ਹੋਈ ਹੈ ਤੇ ਇਹ ਸੰਸਥਾ ਓਦੋਂ ਤੱਕ ਲੰਗਰ ਬਣਾਏਗੀ ਜਦੋਂ ਤੱਕ ਆਮ ਲੋਕਾਂ ਨੂੰ ਕੰਮ ਨਹੀਂ ਮਿਲ ਜਾਂਦਾ ਅਤੇ ਲੋਕ ਆਤਮ ਨਿਰਭਰ ਨਹੀਂ ਹੋ ਜਾਂਦੇ।
ਇਸ ਮੌਕੇ ਸੰਸਥਾ ਸ਼੍ਰੀ ਬਾਲਾ ਜੀ ਸਮਾਜ ਸੇਵੀ ਸੰਸਥਾ ਪ੍ਰਧਾਨ ਗਗਨ ਮਲਹੋਤਰਾ ਨੇ ਦੱਸਿਆ ਕਿ ਦੇਸ਼ ਭਰ ਵਿੱਚ ਜਿਵੇਂ ਹੀ ਤਾਲਾਬੰਦੀ ਸ਼ੁਰੂ ਹੋਈ ਤਾਂ ਉਨ੍ਹਾਂ ਪਹਿਲਾਂ 4 ਦਿਨ ਸੁੱਕਾ ਰਾਸ਼ਨ ਆਮ ਲੋਕਾਂ ਤੱਕ ਵੰਡਣਾਂ ਸ਼ੁਰੂ ਕੀਤਾ। ਇਸ ਮਗਰੋਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਲੰਗਰ ਬਣਾਉਣ ਅਤੇ ਵੰਡਣ ਲਈ ਪ੍ਰੇਰਿਤ ਕੀਤਾ ਤਾਂ ਉਨ੍ਹਾਂ ਬਿਨਾਂ ਕਿਸੇ ਦੀ ਸਹਾਇਤਾ ਦੇ ਆਪਣੀ ਜੇਬ ਵਿੱਚੋਂ ਲੰਗਰ ਚਾਲੂ ਰੱਖਿਆ ਹੈ। ਗਗਨ ਮਲਹੋਤਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਰਾਜਸਥਾਨ ਤੋਂ ਆਈ ਲੇਬਰ ਅਤੇ ਕੁਆਰੰਟੀਨ ਕੀਤੇ ਗਏ ਲੋਕਾਂ ਤੱਕ ਲਗਾਤਾਰ ਲੰਗਰ ਪਹੁੰਚਾ ਰਹੇ ਹਨ।
ਇਸ ਮੌਕੇ ਅਬੋਹਰ ਦੇ ਐਸ.ਡੀ.ਐਮ. ਜਸਪਾਲ ਸਿੰਘ ਬਰਾੜ ਨੇ ਬਾਲਾ ਜੀ ਸੇਵਾ ਸੰਘ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਅਬੋਹਰ ਵਿੱਚ ਲੰਗਰ ਲਗਾਏ ਗਏ ਸੀ। ਸਭ ਨੂੰ ਲੰਗਰ ਮੁਹੱਈਆ ਕਰਵਾਓਣ ਲਈ ਇਹ ਸੰਸਥਾ ਸਭ ਤੋਂ ਅੱਗੇ ਰਹੀ ਹੈ। ਇਹ ਸੰਸਥਾ ਕਰੀਬ 1000 ਲੋਕਾਂ ਨੂੰ ਅੱਜ ਵੀ ਭਰ ਪੇਟ ਰੋਟੀ ਅਤੇ ਚਾਹ ਉਪਲੱਬਧ ਕਰਵਾ ਰਹੀ ਹੈ ਜਿਸ ਲਈ ਅਸੀ ਇਨ੍ਹਾਂ ਦਾ ਧੰਨਵਾਦ ਕਰਦੇ ਹਾਂ।
ਉਥੇ ਹੀ ਸੰਸਥਾ ਦੇ ਮੇਂਬਰਾਂ ਨੇ ਦੱਸਿਆ ਕਿ ਤਾਲਾਬੰਦੀ ਤੋਂ ਬਾਅਦ ਹੀ ਇਸ ਸੰਸਥਾ ਦੇ ਸਾਰੇ ਮੈਂਬਰ ਸਵੇਰੇ 5 : 00 ਵਜੇ ਤੋਂ ਲੈ ਕੇ ਰਾਤ 11 : 00 ਵਜੇ ਤੱਕ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ ਅਤੇ ਹਰ ਇੱਕ ਤੱਕ ਅਸੀ ਲੰਗਰ ਅਤੇ ਚਾਹ ਪਹੁੰਚਾਣ ਵਿੱਚ ਜੁਟੇ ਹੋਏ ਹਾਂ ।
ਜੇਕਰ ਐਵੇਂ ਹੀ ਬਿਨਾਂ ਪ੍ਰਸ਼ਾਸਨ ਅਤੇ ਕਿਸੇ ਹੋਰ ਦੇ ਸਹਿਯੋਗ ਤੋਂ ਬਿਨਾਂ ਸਾਮਾਜਕ ਸੰਸਥਾਵਾਂ ਕੰਮ ਕਰਨ ਤਾਂ ਦੇਸ਼ ਵਿੱਚ ਕੋਈ ਵੀ ਭੁੱਖਾ ਨਹੀਂ ਸੋਏਗਾ ਇਨ੍ਹਾਂ ਤੋਂ ਸਾਰੇਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ।