ਫ਼ਾਜ਼ਿਲਕਾ: ਜ਼ਿਲ੍ਹੇ ਦੇ ਸਰਕਾਰੀ ਲੜਕੀਆਂ ਦੇ ਸਕੂਲ ਵਿੱਚ ਬਣਾਏ ਗਏ ਈਵੀਐੱਮ ਸਟਰਾਂਗ ਰੂਮ (EVM Strong Room Center) ਵਿੱਚੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਸਟਰਾਂਗ ਰੂਮ ਦੀ ਸੁਰੱਖਿਆ ਗਾਰਦ ਵਿੱਚ ਤੈਨਾਤ ਸਬ ਇੰਸਪੈਕਟਰ ਨੂੰ ਗੋਲੀ ਲੱਗੀ ਹੋਈ ਸੀ।
ਇਹ ਵੀ ਪੜੋ: ਰੂਸ ਨੇ ਯੂਕਰੇਨ ਦੇ ਪਰਮਾਣੂ ਪਲਾਂਟ 'ਤੇ ਕੀਤਾ ਹਮਲਾ, "ਪੁਤਿਨ ਜੰਗ ਜਾਰੀ ਰੱਖਣਗੇ"
ਦੱਸਿਆ ਜਾ ਰਿਹਾ ਹੈ ਕਿ ਸਟਰਾਂਗ ਰੂਮ ਦੇ ਗਾਰਦ ਵੱਜੋਂ ਤੈਨਾਤ ਸਬ ਇੰਸਪੈਕਟਰ ਬਲਦੇਵ ਨੇ ਖੁਦ ਨੂੰ ਸਰਕਾਰੀ ਪਿਸਤੋਲ ਨਾਲ ਗੋਲੀ ਮਾਰੀ ਹੈ, ਹਾਲਾਂਕਿ ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਜ਼ਖ਼ਮੀ ਪੁਲਿਸ ਅਧਿਕਾਰੀ ਨੂੰ ਜਦੋਂ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਰਾਸਤੇ ਵਿੱਚ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਬਲਦੇਵ ਚੰਦ ਸਬ ਇੰਸਪੈਕਟਰ ਫਾਜ਼ਿਲਕਾ ਈਵੀਐਮ ਸਟਰਾਂਗ ਰੂਮ ਵਿੱਚ ਸੁਰੱਖਿਆ ਅਧਿਕਾਰੀ ਵਜੋਂ ਤਾਇਨਾਤ ਸੀ, ਜਿਸ ਦੀ ਅੱਜ ਤੜਕੇ 4 ਵਜੇ ਛਾਤੀ ’ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਮ੍ਰਿਤਕ ਦੇ ਲੜਕੇ ਨੇ ਦੱਸਿਆ ਕਿ ਉਸ ਨੂੰ ਸਵੇਰੇ ਫੋਨ ਆਇਆ ਕਿ ਉਸ ਦੇ ਪਿਤਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ, ਉਸ ਨੇ ਦੱਸਿਆ ਕਿ ਉਹ 1 ਮਾਰਚ ਨੂੰ ਘਰੋਂ ਡਿਊਟੀ ਲਈ ਆਇਆ ਸੀ ਅਤੇ ਘਰ ਵਿੱਚ ਕੋਈ ਤਣਾਅ ਜਾਂ ਝਗੜਾ ਨਹੀਂ ਸੀ।
ਇਹ ਵੀ ਪੜੋ: ਅਫ਼ਗਾਨਿਸਤਾਨ ਦੇ ਹਾਲਾਤ ਤਰਸਯੋਗ, ਲੋਕ ਦੋ ਵਕਤ ਦੀ ਰੋਟੀ ਲਈ ਕਿਡਨੀ ਵੇਚਣ ਲਈ ਮਜਬੂਰ
ਫਿਲਹਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ (Government Hospital, Fazilka) ਵਿੱਚ ਜ਼ਿਲ੍ਹੇ ਦੇ ਤਮਾਮ ਪੁਲਿਸ ਅਧਿਕਾਰੀ ਪਹੁੰਚੇ ਹੋਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਵਾਡ ਬੈਠਕ 'ਚ ਯੂਕਰੇਨ ਸੰਕਟ 'ਤੇ ਚਰਚਾ, PM ਮੋਦੀ ਨੇ ਗੱਲਬਾਤ ਅਤੇ ਕੂਟਨੀਤੀ ਦੇ ਰਾਹ 'ਤੇ ਪਰਤਣ ਦੀ ਕੀਤੀ ਅਪੀਲ