ਫਾਜ਼ਿਲਕਾ: ਪੰਜਾਬ ਦਾ ਭੱਠਾ ਉਦਯੋਗ (Kiln industry) ਬੰਦ ਹੋਣ ਦੀ ਕਗਾਰ ‘ਤੇ ਹੈ। ਜਿਸ ਨੂੰ ਲੈਕੇ ਭੱਠਾ ਮਾਲਕ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਨ੍ਹਾਂ ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਤੇ ਕੇਂਦਰ ਸਰਕਾਰ (Punjab and Central Government) ਦੀਆਂ ਗਲਤ ਨੀਤੀਆ (Wrong policies) ਕਰਕੇ ਅੱਜ ਭੱਠਾ ਉਦਯੋਗ ਲਗਭਗ ਬੰਦ ਹੋ ਗਿਆ ਹੈ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਅਣਦੇਖੀ ਕਰਕੇ ਜਿੱਥੇ ਸਰਕਾਰ (Government) ਨੂੰ ਲੱਖਾਂ ਰੁਪਏ ਟੈਕਸ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਭੱਠਾ ਮਾਲਕਾਂ ਨੂੰ ਵੀ ਵੱਡਾ ਨੁਕਸਾਨ ਹੈ।
ਇਨ੍ਹਾਂ ਮਾਲਕਾਂ ਵੱਲੋਂ ਕੇਂਦਰ ਸਰਕਾਰ (Central Government) ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਜਿੱਗ ਜੈਗ ਸਕੀਮ ਦੇ ਤਹਿਤ ਭੱਠੇ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਰਾਜਸਥਾਨ (Rajasthan) ‘ਚ ਅੱਜ ਵੀ ਇਹ ਸਕੀਮ ਲਾਗੂ ਨਾ ਹੋਣ ਕਰਕੇ ਉੱਥੇ ਇੱਟਾਂ ਦਾ ਭਾਅ ਕਾਫ਼ੀ ਸਸਤੇ ਹਨ।
ਪੰਜਾਬ ਦੇ ਭੱਠਾ ਮਾਲਕਾਂ ਨੇ ਕੇਂਦਰ ਤੇ ਰਾਜਸਥਾਨ ਸਰਕਾਰ (Center and Government of Rajasthan) ਤੋਂ ਮੰਗ ਕਰਦਿਆ ਕਿਹਾ ਕਿ ਰਾਜਸਥਾਨ (Rajasthan) ਵਿੱਚ ਵੀ ਜਿੱਗ ਜੈਕ ਸਕੀਮ ਨੂੰ ਲਾਗੂ ਕੀਤਾ ਜਾਵੇ, ਤਾਂ ਜੋ ਪੰਜਾਬ ਅੰਦਰ ਆ ਰਹੀਆਂ ਰਾਜਸਥਾਨ (Rajasthan) ਤੋਂ ਸਸਤੀ ਇੱਟ ਬੰਦ ਹੋ ਸਕੇ।
ਭੱਠਾ ਮਾਲਕਾਂ ਨੇ ਦੱਸਿਆ ਕਿ ਪੰਜਾਬ 'ਚ ਕੋਲੇ ਨਾਲ ਇੱਟਾਂ ਤਿਆਰ ਕੀਤੀਆਂ ਜਾਂਦੀਆਂ ਹਨ, ਪਰ ਰਾਜਸਥਾਨ 'ਚ ਇੱਟਾਂ ਗੁਣੇ (ਲੱਕੜ ਦੇ ਬੁਰੇ) ਨਾਲ ਤਿਆਰ ਕੀਤੀ ਜਾਂਦੀ ਹੈ। ਜਿਸ ਕਰਕੇ ਪੰਜਾਬ ਦੇ ਭੱਠਿਆਂ ਦੇ ਮੁਕਾਬਲੇ ਉੱਥੇ ਇੱਟ ਸਸਤੀ ਤਿਆਰ ਹੁੰਦੀ ਹੈ। ਇਸੇ ਕਰਕੇ ਰਾਜਸਥਾਨ ਦੇ ਭੱਠਾ ਮਾਲਕਾਂ ਵੱਲੋਂ ਪੰਜਾਬ ਦੇ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਇੱਟਾਂ ਸਸਤੇ ਭਾਅ ‘ਤੇ ਭੇਜੀਆਂ ਜਾ ਰਹੀਆਂ ਹਨ। ਜਿਸ ਨਾਲ ਜਿੱਥੇ ਪੰਜਾਬ ਸਰਕਾਰ ਨੂੰ ਜੀ.ਐੱਸ.ਟੀ. ਦਾ ਨੁਕਸਾਨ ਹੋ ਰਿਹਾ ਹੈ, ਉਥੇ ਹੀ ਭੱਠਾ ਮਾਲਕਾਂ ਦੀ ਆਰਥਿਕਤਾ ਨੂੰ ਵੀ ਢਾਹ ਲੱਗ ਰਹੀ ਹੈ।
ਭੱਠਾ ਮਾਲਕਾਂ ਨੇ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਤੇ ਅਬੋਹਰ ਇਲਾਕੇ ਵਿੱਚ ਕਰੀਬ 70 ਦੇ ਕਰੀਬ ਭੱਠੇ ਹੋਇਆ ਕਰਦੇ ਸਨ, ਪਰ ਹੁਣ ਉਨ੍ਹਾਂ ਦੀ ਗਿਣਤੀ ਘਟ ਕੇ ਕਰੀਬ 40 ਦੀ ਰਹਿ ਗਈ ਹੈ। ਉਨ੍ਹਾਂ ਨੇ ਇਸ ਦਾ ਕਾਰਨ ਰਾਜਸਥਾਨ ਤੋਂ ਆ ਰਹੀਆਂ ਇੱਟਾਂ ਨੂੰ ਦੱਸਿਆ ਹੈ।
ਇਹ ਵੀ ਪੜ੍ਹੋ:ਮੀਂਹ ’ਚ ਖਰਾਬ ਹੋਈ ਫਸਲ ਤੋਂ ਪਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ