ETV Bharat / state

ਕਣਕ ਦੀ ਖ਼ਰੀਦ ਆਏ ਕਿਸਾਨਾਂ ਨੂੰ ਮੰਡੀਆਂ 'ਚ ਹੋ ਰਹੀ ਪਰੇਸ਼ਾਨੀ, ਪ੍ਰਬੰਧਾਂ ਦੇ ਦਾਅਵੇ ਖੋਖਲੇ

ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਕਣਕ ਵੇਚਣ ਵਾਸਤੇ ਆਏ ਕਿਸਾਨਾਂ ਨੇ ਮੰਡੀ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇੱਕ ਹਫ਼ਤੇ ਤੋਂ ਮੰਡੀ ਵਿੱਚ ਹਨ, ਨਾ ਹੀ ਇੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਬਾਥਰੂਮ ਦੀ ਕੋਈ ਸੁਵਿਧਾ ਹੈ।

ਕਣਕ ਦੀ ਖ਼ਰੀਦ ਲਈ ਕਿਸਾਨ ਮੰਡੀਆਂ, ਨਾ ਹੀ ਪਾਣੀ ਦਾ ਪ੍ਰਬੰਧ, ਨਾ ਹੀ ਬਾਥਰੂਮ

author img

By

Published : Apr 26, 2020, 5:43 PM IST

ਫ਼ਾਜ਼ਿਲਕਾ : ਅਨਾਜ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨਾ ਹੋਣ ਦੇ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਪਿਛਲੇ ਹਫ਼ਤੇ ਤੋਂ ਉਹ ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਬੈਠੇ ਹਨ ਪਰ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ। ਇਸ ਦੇ ਚਲਦਿਆਂ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਸਰਕਾਰ ਦੇ 24 ਘੰਟਿਆਂ ਵਿੱਚ ਫ਼ਸਲ ਖ਼ਰੀਦ ਕਰਨ ਦੇ ਦਾਅਵਿਆਂ ਨੂੰ ਖੋਖਲਾ ਦੱਸਦੇ ਹੋਏ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਫ਼ਸਲ ਦੀ ਜਲਦ ਖ਼ਰੀਦ ਕੀਤੀ ਜਾਵੇ l

ਮੰਡੀ ਵਿੱਚ ਬੈਠੇ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿਛਲੇ 6 ਸੱਤ ਦਿਨਾਂ ਤੋਂ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਬੈਠੇ ਹਨ ਜਿਸ ਦੀ ਨਾ ਤਾਂ ਖਰੀਦ ਕੀਤੀ ਜਾ ਰਹੀ ਹੈ ਤੇ ਨਾ ਹੀ ਕੋਈ ਅਧਿਕਾਰੀ ਉਨ੍ਹਾਂ ਦੇ ਕੋਲ ਆਇਆ ਹੈ।

ਵੇਖੋ ਵੀਡੀਓ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਦਾਅਵਿਆਂ ਮੁਤਾਬਕ 24 ਘੰਟੇ ਵਿੱਚ ਫ਼ਸਲ ਖ਼ਰੀਦ ਕਰਨ ਦੇ ਦਾਅਵਿਆਂ ਵਾਲੀ ਗੱਲ ਝੂਠ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਨਾ ਤਾਂ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਨਾ ਹੀ ਬਾਥਰੂਮ ਵਗੈਰਾ ਬਣਾਏ ਗਏ ਹਨ।

ਜ਼ਿਲ੍ਹਾ ਫੂਡ ਕੰਟਰੋਲਰ ਰਿਸ਼ੀ ਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਾਗਜ਼ਾਂ ਦਾਅਵਿਆਂ ਦੇ ਅਨੁਸਾਰ ਸਿਰਫ਼ ਇੱਕ ਦੋ ਫ਼ੀਸਦੀ ਖ਼ਰੀਦ ਹੋਣੀ ਬਾਕੀ ਹੈ, ਜਦੋਂ ਕਿ ਮੰਡੀਆਂ ਵਿੱਚ ਬੈਠੇ ਕਿਸਾਨ ਇਸ ਦਾਅਵਿਆਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ।

ਹੁਣ ਵੇਖਣਾ ਹੋਏਗਾ ਕੀ ਇਹ ਅਧਿਕਾਰੀ ਮੰਡੀਆਂ ਵਿੱਚ ਜਾ ਕੇ ਇਨ੍ਹਾਂ ਕਿਸਾਨਾਂ ਦੇ ਮਸਲਿਆਂ ਨੂੰ ਸੁਲਝਾ ਸਕਣਗੇ ਜਾਂ ਐਵੇਂ ਹੀ ਕਿਸਾਨਾਂ ਨੂੰ ਹਫ਼ਤੇ ਭਰ ਮੰਡੀਆਂ ਵਿੱਚ ਦਿਨ ਕੱਟਣ ਪੈਣਗੇ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ?

ETV Bharat Logo

Copyright © 2024 Ushodaya Enterprises Pvt. Ltd., All Rights Reserved.