ਫਾਜ਼ਿਲਕਾ: ਇੱਕ ਪਾਸੇ ਜਿੱਥੇ ਪੰਜਾਬ ਭਰ ਵਿੱਚ ਕਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਹਸਪਤਾਲਾ ਵਿੱਚ ਵੈਂਟੀਲੇਟਰ ਅਤੇ ਡਾਕਟਰਾਂ ਦੀ ਕਮੀ ਪਾਈ ਜਾ ਰਹੀ ਹੈ, ਉਥੇ ਹੀ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਆਪਣੀ ਜੇਬ ਚੋਂ ਪੈਸੇ ਖਰਚ ਕਰ ਲੋਕਾਂ ਦੀ ਸਹੂਲਤ ਲਈ ਚਲਾਈ ਗਈ ਹੈ।
ਇਹ 'ਮਿੰਨੀ ਹਸਪਤਾਲ' ਦੇ ਨਾਮ ਦੀ ਮੋਬਾਈਲ ਐਂਬੂਲੈਂਸ, ਜੋ ਪਿੰਡ ਪਿੰਡ ਪਹੁੰਚਕੇ ਲੋਕਾਂ ਨੂੰ ਮੁਫ਼ਤ ਸਿਹਤ ਸੁਵਿਧਾਵਾਂ ਉਪਲੱਬਧ ਕਰਵਾ ਰਹੀ ਹੈ।
ਵਿਧਾਇਕ ਆਂਵਲਾ ਵੱਲੋਂ ਦਿੱਤੀ ਗਈ ਐਂਬੂਲੈਂਸ ਹੈ ਆਧੁਨਿਕ ਉਪਕਰਨਾਂ ਨਾਲ ਲੈੱਸ
ਜੀ ਹਾਂ, ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਹਲਕੇ ਦੇ ਲੋਕਾਂ ਨੂੰ ਭੇਂਟ ਕੀਤੀ ਗਈ ਹੈ ਐਂਬੂਲੈਂਸ ਆਧੁਨਿਕ ਉਪਕਰਣਾਂ ਨਾਲ ਲੈਸ ਹੈ, ਜਿੱਥੇ ਇਸ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ, ਵੈਂਟੀਲੇਟਰ ਅਤੇ ਹਰ ਤਰ੍ਹਾਂ ਦੇ ਲੈਬ ਟੇਸਟ ਕੀਤੇ ਜਾਂਦੇ ਹਨ। ਉਥੇ ਹੀ ਇਸ ਐਂਬੂਲੈਂਸ ਵਿੱਚ ਮਾਹਰ ਡਾਕਟਰਾਂ ਦੀ ਟੀਮ ਵੀ ਮੌਜੂਦ ਰਹਿੰਦੀ ਹੈ, ਜੋ ਪਿੰਡ ਪਿੰਡ ਜਾਕੇ ਲੋਕਾਂ ਨੂੰ ਕਰੋਨਾ ਦੇ ਪ੍ਰਤੀ ਜਾਗਰੂਕ ਕਰ ਰਹੀ ਹੈ।
ਕੋਰੋਨਾ ਤੋਂ ਇਲਾਵਾ ਹੋਰ ਬੀਮਾਰੀਆਂ ਦੇ ਟੈਸਟ ਕੀਤੇ ਜਾ ਰਹੇ ਹਨ ਮੁਫ਼ਤ
ਉਥੇ ਹੀ ਇਸ ਵਿੱਚ ਤੈਨਾਤ ਡਾਕਟਰਾਂ ਵਲੋਂ ਲੋਕਾਂ ਦੀ ਕਰੋਨਾ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਕਰੋਨਾ ਵੈਕਸੀਨ ਵੀ ਲਗਾਈ ਜਾ ਰਹੀ ਹੈ ਅਤੇ ਡਾਕਟਰਾਂ ਦੀ ਟੀਮ ਵਲੋਂ ਲੋਕਾਂ ਦੇ ਹਰ ਤਰ੍ਹਾਂ ਦੇ ਲੈਬ ਟੈਸਟ ਅਤੇ ਦਵਾਈਆਂ ਮੁਫ਼ਤ ਵਿੱਚ ਉਪਲੱਬਧ ਕਰਵਾਈਆ ਜਾ ਰਹੀਆ ਹਨ ।
ਇਹ ਵੀ ਪੜ੍ਹੋ: 84' ਕਤਲੇਆਮ ਬਾਰੇ ਅਮਿਤਾਬ ਬੱਚਨ ਵੱਲੋਂ 10 ਸਾਲ ਪਹਿਲਾ ਦਿੱਤਾ ਸਪਸ਼ਟੀਕਰਨ ਆਇਆ ਸਾਹਮਣੇ