ਫ਼ਾਜ਼ਿਲਕਾ: ਜ਼ਿਲ੍ਹੇ ਅਧੀਨ ਪੈਂਦੇ ਪਿੰਡ ਤੇਲੂਪੁਰਾ ਵਿੱਚ ਮਨਰੇਗਾ (MGNREGA) ਤਹਿਤ ਦਿੱਤੇ ਜਾਣ ਵਾਲੇ ਕੰਮ ਤਹਿਤ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਛੱਪੜ ਦੇ ਗੰਦੇ ਪਾਣੀ ਵਿੱਚ ਵੜ ਕੇ ਕੰਮ ਕਰਵਾਉਣ ਦੇ ਇਲਜ਼ਾਮ ਲਗਾਏ ਗਏ ਹਨ। ਛੱਪੜ ਦੀ ਸਾਫ ਸਫਾਈ ਕਰ ਰਹੇ ਕਾਮਿਆਂ ਦਾ ਕਹਿਣਾ ਹੈ ਕਿ ਪਿੰਡ ਦੇ ਛੱਪੜ ਵਿੱਚ ਮਲ ਮੂਤਰ ਵਾਲਾ ਪਾਣੀ ਪੈਂਦਾ ਹੈ ਜਿਸ ਕਰਕੇ ਜਿੱਥੇ ਪਾਣੀ ਦੂਸ਼ਿਤ ਹੈ ਉੱਥੇ ਹੀ ਪਾਣੀ ਵਿੱਚ ਉੱਗੀ ਬੂਟੀ ਵਿੱਚ ਕੋਈ ਕੱਚ ਨੁਮਾ ਚੀਜ਼ ਜਾਂ ਜ਼ਹਿਰੀਲਾ ਜਾਨਵਰ ਹੋਣ ਕਰਕੇ ਉਨ੍ਹਾਂ ਦੀ ਜਾਨ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਸਰਪੰਚ ’ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਵੱਲੋਂ ਛੱਪੜ ਦੇ ਗੰਦੇ ਪਾਣੀ ਵਿੱਚ ਕੰਮ ਕਰਨ ਦੇ ਵਿਰੋਧ ਕਰਨ ’ਤੇ ਸਰਪੰਚ ਨੇ ਕਿਹਾ ਜੇਕਰ ਤੁਸੀਂ ਕੰਮ ਨਹੀਂ ਕਰਨ ਕਰੋਗੇ ਤਾਂ ਮੈਂ ਬਾਹਰ ਦੇ ਪਿੰਡ ਤੋਂ ਲੇਬਰ ਮੰਗਵਾ ਇਹ ਕੰਮ ਕਰਵਾ ਕੇ ਤੁਹਾਡੀ ਕਾਰਡ ਕੱਟਵਾ ਦੇਵਾਂਗਾ।
ਇਹ ਵੀ ਪੜੋ: Water Saving: ਜਾਣੋ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਢੁਕਵੇਂ ਤਰੀਕੇ...
ਮਨਰੇਗਾ (MGNREGA) ਵਰਕਰ ਯੂਨੀਅਨ ਦੇ ਆਗੂਆਂ ਨੇ ਪਿੰਡ ਦੇ ਸਰਪੰਚ ’ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਵੱਲੋਂ ਲੇਬਰ ਤੋਂ ਉਹ ਗ਼ੈਰ ਸੰਵਿਧਾਨਕ ਅਤੇ ਅਣਮਨੁੱਖੀ ਤਰੀਕੇ ਨਾਲ ਕੰਮ ਕਰਵਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਜੇਕਰ ਛੱਪੜ ਦੀ ਸਫ਼ਾਈ ਕਰਨੀ ਹੈ ਤਾਂ ਛੱਪੜ ਵਿੱਚੋਂ ਪਹਿਲਾਂ ਪਾਣੀ ਕੱਢਵਾ ਕੇ ਛੱਪੜ ਨੂੰ ਖਾਲੀ ਕਰਵਾ ਕੇ ਉਸ ਦੀ ਖੁਦਾਈ ਕਰਵਾਈ ਜਾ ਸਕਦੀ ਹੈ, ਪਰ ਪੰਚਾਇਤ ਵੱਲੋਂ ਨਿਯਮਾਂ ਦੇ ਉਲਟ ਵਰਕਰਾਂ ਨੂੰ ਦੂਸ਼ਿਤ ਪਾਣੀ ਵਿਚ ਵਾੜਿਆ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਬਿਮਾਰੀ ਅਤੇ ਕਿਸੇ ਜ਼ਹਿਰੀਲੇ ਜਾਨਵਰ ਵੱਲੋਂ ਕੱਟੇ ਜਾਣ ਦਾ ਖ਼ਤਰਾ ਬਣਿਆਂ ਹੋਇਆ ਹੈ।
ਦੂਸਰੇ ਪਾਸੇ ਸਰਪੰਚ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਨੂੰ ਮਨਰੇਗਾ (MGNREGA) ਤਹਿਤ ਛੱਪੜਾਂ ਦੀ ਸਾਫ ਸਫਾਈ ਲਈ ਕੰਮ ਮਿਲਿਆ ਹੈ ਉਸ ਤਹਿਤ ਹੀ ਉਹ ਕੰਮ ਕਰਵਾ ਰਹੇ ਹਨ। ਪਿੰਡ ਦੇ ਛੱਪੜ ’ਚ ਕਿਸੇ ਕਿਸਮ ਦਾ ਗੰਦਾ ਪਾਣੀ ਨਹੀਂ ਪੈਂਦਾ ਹੈ ਅਤੇ ਛੱਪੜ ਦੀ ਡੂੰਘਾਈ ਸਿਰਫ਼ ਇੱਕ ਫੁੱਟ ਹੈ।