ਫਾਜ਼ਿਲਕਾ: ਪਿਛਲੇ ਦਿਨੀਂ ਇੱਕ 2015 ਦੇ ਪੁਰਾਣੇ ਨਸ਼ਾ ਤਸਕਰੀ ਦੇ ਮਾਮਲੇ 'ਚ ਜਲਾਲਾਬਾਦ ਪੁਲਿਸ ਵਲੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਚੰਡੀਗੜ੍ਹ ਰਿਹਾਇਸ਼ ਤੋਂ ਕੀਤੀ ਗਈ। ਜਿਸ 'ਚ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਪੁਲਿਸ ਨੇ ਮੁੜ ਸੁਖਪਾਲ ਖਹਿਰਾ ਨੂੰ ਅਦਾਲਤ 'ਚ ਪੇਸ਼ ਕੀਤਾ। ਇਸ ਦੌਰਾਨ ਲੱਖਾ ਸਿਧਾਣਾ ਸੁਖਪਾਲ ਖਹਿਰਾ ਦੇ ਹੱਕ 'ਚ ਆਇਆ ਹੈ, ਜੋ ਜਲਾਲਾਬਾਦ ਵੀ ਖਹਿਰਾ ਦੇ ਹੱਕ 'ਚ ਪਹੁੰਚਿਆ। ਇਸ ਦੌਰਾਨ ਲੱਖਾ ਸਿਧਾਣਾ ਨੇ ਸਰਕਾਰ ਤੇ ਕਈ ਲੀਡਰਾਂ ਨੂੰ ਵੀ ਨਿਸ਼ਾਨੇ 'ਤੇ ਲਿਆ। (political vendetta) (Lakha Sidhana Support Sukhpal Khaira)
'ਅਬਦਾਲੀ ਦੀ ਰੂਹ ਵਾਲਾ ਭਗਵੰਤ ਮਾਨ': ਇਸ ਦੌਰਾਨ ਲੱਖਾ ਸਿਧਾਣਾ ਨੇ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਜਿਸ ਦੇ ਚੱਲਦੇ ਉਸ ਦਾ ਕਹਿਣਾ ਕਿ ਅਬਦਾਲੀ ਦੀ ਰੂਹ ਵਾਲਾ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠ ਗਿਆ ਹੈ, ਜਿਸ ਵਲੋਂ ਸਿਆਸੀ ਬਦਲਾਖੋਰੀ ਦੇ ਚੱਲਦੇ ਸੁਖਪਾਲ ਖਹਿਰਾ ਨੂੰ ਪੁਰਾਣੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਕਹਿਣਾ ਕਿ ਮੁੱਖ ਮੰਤਰੀ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਕੋਈ ਉਸ ਦਾ ਅਸਲੀ ਚਿਹਰਾ ਨੰਗਾ ਕਰ ਦੇਵੇ, ਜਿਸ ਦੇ ਚੱਲਦੇ ਇਹ ਕਾਰਵਾਈ ਕੀਤੀ ਹੈ।
ਸਰਕਾਰ ਦਾ ਚਿਹਰਾ ਨੰਗਾ ਕਰ ਰਿਹਾ ਖਹਿਰਾ: ਲੱਖਾ ਸਿਧਾਣਾ ਦਾ ਕਹਿਣਾ ਕਿ ਜਿਸ ਐਫਆਈਆਰ ਦਾ ਖੁਦ ਭਗਵੰਤ ਮਾਨ ਵਿਰੋਧ ਕਰਦੇ ਰਹੇ, ਉਸ 'ਚ ਹੀ ਖਹਿਰਾ ਨੂੰ ਮੁੜ ਤਲਬ ਕੀਤਾ ਹੈ। ਉਸ ਦਾ ਕਹਿਣਾ ਕਿ ਪਹਿਲਾਂ ਅਕਾਲੀ ਸਰਕਾਰ ਤੇ ਪਿਰ ਕਾਂਗਰਸ ਸਰਕਾਰ ਤੇ ਹੁਣ ਆਪ ਸਰਕਾਰ 'ਚ ਖਹਿਰਾ ਨੂੰ ਤਲਬ ਕੀਤਾ ਗਿਆ ਹੈ। ਉਸ ਦਾ ਕਹਿਣਾ ਕਿ ਪਹਿਲਾਂ ਹੁੰਦਾ ਸੀ ਕਿ ਜਦੋਂ ਲੀਡਰਾਂ ਨੂੰ ਡਰਾਇਆ ਜਾਂਦਾ ਸੀ ਪਰ ਸੁਖਪਾਲ ਖਹਿਰਾ ਨਹੀਂ ਡਰੇ, ਜਿਸ ਦੇ ਚੱਲਦੇ ਇਹ ਕਾਰਵਾਈ ਹੋ ਰਹੀ ਹੈ। ਲੱਖੇ ਸਿਧਾਣੇ ਦਾ ਕਹਿਣਾ ਕਿ ਰਾਜਾ ਵੜਿੰਗ ਵਰਗੇ ਵੀ ਚੁੱਪ ਹੀ ਨੇ, ਬੇਸ਼ੱਕ ਉਹ ਪਾਰਟੀ ਦੇ ਪ੍ਰਧਾਨ ਬਣੇ ਹੋਏ ਹਨ।
- Manpreet Badal Plot Scam Case: ਮਨਪ੍ਰੀਤ ਬਾਦਲ ਦੇ ਵਿਵਾਦਤ ਪਲਾਟ ਖਰੀਦ ਮਾਮਲੇ ਵਿੱਚ ਬੋਲੀ ਲਾਉਣ ਵਾਲੇ ਤਿੰਨੋਂ ਵਿਅਕਤੀਆਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ
- Kotkapura Firing Case: ਹਾਈਕੋਰਟ ਨੇ ਕਿਹਾ- SIT ਪਹਿਲਾਂ ਹੀ ਆਪਣੀ ਜਾਂਚ ਕਰ ਚੁੱਕੀ ਪੂਰੀ, ਹੁਣ ਪਟੀਸ਼ਨਰਾਂ ਦੀ ਹਿਰਾਸ਼ਤ 'ਚ ਪੁੱਛਗਿੱਛ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
- Akali Leader Arrested: ਅਕਾਲੀ ਲੀਡਰ ਤੇ ਸ਼ੂਗਰ ਮਿੱਲ ਦਾ ਮਾਲਕ ਜਰਨੈਲ ਸਿੰਘ ਵਾਹਿਦ ਵਿਜੀਲੈਂਸ ਵਲੋਂ ਗ੍ਰਿਫ਼ਤਾਰ, ਪਤਨੀ ਤੇ ਪੁੱਤ ਵੀ ਹਿਰਾਸਤ 'ਚ ਲਏ, ਕਿਸਾਨਾਂ ਨਾਲ ਧੋਖਾਧੜੀ ਦਾ ਇਲਜ਼ਾਮ
ਬਦਲਾਖੋਰੀ ਦੀ ਨੀਅਤ ਨਾਲ ਗ੍ਰਿਫ਼ਤਾਰੀ: ਉਸ ਦਾ ਕਹਿਣਾ ਕਿ ਪੰਜਾਬ ਲਈ ਇਹ ਠੀਕ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਗ੍ਰਿਫ਼ਤਾਰੀ ਕੀਤੀ ਗਈ, ਜਿਵੇਂ ਕੋਈ ਵੱਡਾ ਗੁਨਹਗਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੀ ਸਿੱਟ ਬਣਾਈ ਤੇ ਦੋ ਬੰਦੇ ਫੜ ਕੇ ਉਨ੍ਹਾਂ ਤੋਂ ਬੁਲਵਾ ਦਿੱਤਾ ਕਿ ਸੁਖਪਾਲ ਖਹਿਰਾ ਉਨ੍ਹਾਂ ਦੇ ਨਾਲ ਹੈ। ਜਿਸ ਦੇ ਚੱਲਦਿਆਂ ਬਦਲਾਖੋਰੀ ਦੀ ਨੀਅਤ ਨਾਲ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪੁਰਾਣੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੇਰੇ 'ਤੇ ਵੀ ਪਰਚਾ ਦਰਜ ਕੀਤਾ ਸੀ ਪਰ ਲੋਕਾਂ ਦੇ ਦਬਾਅ ਦੇ ਚੱਲਦੇ ਨਾਂ ਕੱਢ ਦਿੱਤਾ ਪਰ ਬਾਅਦ 'ਚ ਕੋਈ ਬੰਦਾ ਖੜਾ ਕਰਕੇ ਮੈਨੂੰ ਫਿਰ ਤੋਂ ਫਸਾ ਸਕਦੇ ਹਨ। ਲੱਖੇ ਦਾ ਕਹਿਣਾ ਕਿ ਪੰਜਾਬ ਦੀ ਨਿੱਧੜਕ ਆਵਾਜ਼ ਦੇ ਲਈ ਇਥੇ ਲੋਕ ਇਕੱਠੇ ਹੋ ਕੇ ਆਏ ਹਨ।
'ਮੁੱਖ ਮੰਤਰੀ ਦੀ ਲੱਤਾਂ 'ਚ ਜੋਰ ਬਖਸ਼ੇ ਪ੍ਰਮਾਤਮਾ': ਇਸ ਮੌਕੇ ਪਹੁੰਚੇ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਨੇ ਕਿਹਾ ਕਿ ਪੁਲਿਸ ਕੋਲ 2015 ਵਿੱਚ ਜੋ ਕਾਲ ਰਿਕਾਰਡ ਸੀ, ਉਹ ਹੀ ਪੁਲਿਸ ਵੱਲੋਂ ਉਦੋਂ ਪੇਸ਼ ਵੀ ਕੀਤਾ ਗਿਆ ਸੀ ਤੇ ਹੁਣ ਵੀ ਕਾਲ ਰਿਕਾਰਡ ਨੂੰ ਹੀ ਜਾਣ ਬੁਝ ਕੇ ਮੁੱਦਾ ਬਣਾਇਆ ਗਿਆ ਹੈ। ਮਹਿਤਾਬ ਖਹਿਰਾ ਦਾ ਕਹਿਣਾ ਕਿ ਇਹ ਉਸ ਦੇ ਪਿਤਾ ਨੇ ਜੋ ਦੋ ਵਾਰ ਮਾਮਲੇ 'ਚ ਗ੍ਰਿਫ਼ਤਾਰ ਹੋਣ ਦੀ ਮਾਰ ਝੱਲ ਗਏ ਹਨ ਪਰ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਜਿਹੀ ਮਾਰ ਝੱਲੀ ਨਹੀਂ ਜਾਣੀ।