ਫਾਜ਼ਿਲਕਾ: ਭੱਠਾ ਮਾਲਕਾਂ ਨੇ ਕਾਰਪੋਰੇਟ ਘਰਾਣਿਆਂ ਤੇ ਲਗਾਏ ਕੋਲਾ ਸਟੋਰ ਕਰਨ ਦੇ ਇਲਜ਼ਾਮ। ਕਿਸਾਨਾਂ ਵੱਲੋਂ ਕੇਂਦਰ ਦੀ ਸਰਕਾਰ ਉਪਰ ਇਹ ਦੋਸ਼ ਲਗਾਏ ਜਾ ਰਹੇ ਸਨ। ਜੇਕਰ ਇਹ ਤਿੰਨੋਂ ਕਨੂੰਨ ਲਾਗੂ ਕੀਤੇ ਜਾਂਦੇ ਹਨ, ਤਾਂ ਕਾਰਪੋਰੇਟ ਘਰਾਣਿਆਂ ਵੱਲੋਂ ਛੋਟੇ ਸਨਅਤਕਾਰਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਜਿਸ ਦਾ ਖਦਸ਼ਾ ਹੁਣ ਭੱਠਾ ਮਾਲਕਾਂ ਵੱਲੋਂ ਵੀ ਜਤਾਇਆ ਜਾ ਰਿਹਾ ਹੈ।
ਭੱਠਾ ਮਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਭੱਠਾ ਮਾਲਕਾਂ ਨੂੰ ਹੁਣ ਕੋਲਾ ਸਟਾਕ ਹੋਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਕੋਲਾ ਜੋ ਨੌਂ ਰੁਪਏ ਕਰੀਬ ਦੇ ਕਰੀਬ ਮਿਲਦਾ ਸੀ, ਹੁਣ ਉਹੀ ਕੋਲਾ ਵੀਹ ਰੁਪਏ ਮਿਲ ਰਿਹਾ ਹੈ। ਜਿਸ ਦੇ ਕਾਰਨ ਭੱਠੇ ਬੰਦ ਹੋਣ ਦੀ ਕਤਾਰ ਉੱਪਰ ਪਹੁੰਚ ਗਏ ਹਨ।
ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਅੱਗੇ ਗੁਹਾਰ ਲਗਾਈ, ਕਿ ਉਨ੍ਹਾਂ ਨੂੰ ਦਖਲਅੰਦਾਜ਼ੀ ਦੇ ਕੇ ਕੋਲਾ ਸਟਾਕ ਕਰਨ ਵਾਲੀਆਂ ਫਰਮਾਂ ਵੱਲੋਂ ਕੋਲੇ ਉੱਪਰ ਕੀਤੇ ਗਏ, ਭਾਰੀ ਵਾਧੇ ਨੂੰ ਵਾਪਸ ਕਰਵਾਉਣ ਜੇਕਰ ਕੋਲਾ ਸਟਾਕ ਕਰਨ ਵਾਲੀਆਂ ਫਰਮਾਂ ਰੇਟ ਵਾਜਬ ਲਗਾਉਣ ਦੀਆਂ ਹਨ, ਤਾਂ ਜਨਤਾ ਉੱਪਰ ਵੀ ਇਸ ਦਾ ਬੋਝ ਘੱਟ ਪੈਂਦਾ ਹੈ। ਜੇਕਰ ਕੋਲਾ ਇਸੇ ਤਰ੍ਹਾਂ ਹੀ ਵਧਦਾ ਰਹਿੰਦਾ ਹੈ, ਤਾਂ ਇਸ ਦਾ ਜਨਤਾ ਉੱਪਰ ਬੋਝ ਪੈਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ:ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਕਾਰਨ ਭੱਠਾ ਉਦਯੋਗ ਬੰਦ ਹੋਣ ਦੇ ਕਿਨਾਰੇ