ਫਾਜ਼ਿਲਕਾ : ਭਾਰਤ ਦੀ ਨਾਰੀ ਅੱਜ ਉਸ ਮੁਕਾਮ ਤੇ ਪਹੁੰਚ ਚੁੱਕੀ ਹੈ। ਜਿੱਥੇ ਉਸ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਕਿਉਂਕਿ ਇਹ ਔਰਤ ਹਰ ਮੁਕਾਮ ਹਾਸਲ ਕਰ ਚੁੱਕੀ ਹੈ।
ਆਦਮੀ ਨਾਲ ਮੋਢੇ ਨਾਲ ਮੋਢਾ ਲਾ ਕੇ ਬਰਾਬਰ ਦੇ ਕਦਮ ਪੁੱਟ ਰਹੀ ਹੈ। ਇਸੇ ਦੇ ਚੱਲਦੇ ਅੱਜ ਵੋਮੇਨ ਡੇ ਦੇ ਮੌਕੇ ਔਰਤਾਂ ਨਾਲ ਜਦ ਗੱਲਬਾਤ ਕੀਤੀ ਤਾਂ ਕੱਕੜ ਪਰਿਵਾਰ ਦੀਆਂ ਔਰਤਾਂ ਵੱਲੋਂ ਦੱਸਿਆ ਗਿਆ ਕਿ ਔਰਤਾਂ ਦੀ ਘਰ ਦੀ ਸ਼ੁਰੂਆਤ ਰੱਬ ਦੀ ਪੂਜਾ ਕਰਕੇ ਹੁੰਦੀ ਹੈ।
ਇਸ ਮੌਕੇ ਹਰੇਕ ਪਰਿਵਾਰ ਦੇ ਵਿਅਕਤੀ ਵਾਸਤੇ ਪ੍ਰਾਰਥਨਾ ਕਰਦੀ ਹੈ। ਇਸ ਲਈ ਸਾਡੇ ਵੱਲੋਂ ਔਰਤ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਘਰ ਵਿਚ ਪੂਜਾ ਪਾਠ ਕਰਵਾਈਆਂ ਗਿਆ। ਆਦਮੀਆਂ ਤੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਔਰਤ ਨੂੰ ਹਮੇਸ਼ਾ ਇੱਜ਼ਤ ਦੇਣੀ ਚਾਹੀਦੀ ਹੈ। ਕਿਉਂਕਿ ਉਹ ਪਰਿਵਾਰ ਤੇ ਬੱਚਿਆਂ ਨੂੰ ਜੋੜ ਕੇ ਰੱਖਦੀ ਹੈ ਤੇ ਹਰ ਇੱਕ ਦਾ ਪਾਲਣ ਪੋਸ਼ਣ ਬੜੇ ਹੀ ਸਹੀ ਢੰਗ ਨਾਲ ਕਰਦੀ ਹੈ
ਇਸ ਮੌਕੇ ਵਿੱਬਾ ਬਾਂਸਲ ਨੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਹਰ ਆਦਮੀ ਦੇ ਬਰਾਬਰ ਅੱਜ ਔਰਤ ਕੰਮ ਕਰ ਸਕਦੀ ਹੈ ਤੇ ਸਮਾਜ ਵਿੱਚ ਬਰਾਬਰ ਸਨਮਾਨ ਲੈ ਕੇ ਚਲਦੀ ਹੈ।
ਇਸ ਮੌਕੇ ਸੁਨੀਤਾ ਸਚਦੇਵਾ ਨੇ ਕਿਹਾ ਕਿ ਔਰਤ ਤੇ ਜੇ ਕੋਈ ਮੁਸੀਬਤ ਪੈ ਜਾਂਦੀ ਹੈ ਤਾਂ ਉਹ ਕਾਲੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ ਤੇ ਕਦੀ ਝੁਕ ਨਹੀਂ ਸਕਦੀ ਉਨ੍ਹਾਂ ਕਿਹਾ ਕਿ ਕਈ ਆਦਮੀ ਹਨ। ਜੋ ਔਰਤ ਨੂੰ ਹਮੇਸ਼ਾ ਡੇਗਣਾ ਤੇ ਨੀਵਾਂ ਵਿਖਾਉਣਾ ਜਾਂਦੇ ਹਨ ਪਰ ਅੱਜ ਦੀ ਔਰਤ ਝੁਕ ਨਹੀਂ ਸਕਦੀ।
ਇਹ ਵੀ ਪੜ੍ਹੋ:- ਯੂਕਰੇਨ ਨੂੰ ਵਿਸ਼ਵ ਬੈਂਕ ਦੀ ਸਹਾਇਤਾ, $723 ਮਿਲੀਅਨ ਦਾ ਵਿੱਤੀ ਪੈਕੇਜ ਮਨਜ਼ੂਰ