ਫ਼ਾਜ਼ਿਲਕਾ: ਭਾਰਤ ਸਰਕਾਰ ਦਆਰਾ ਚਲਾਈ ਗਈ ਇੰਦਰਾ ਗਾਂਧੀ ਅਵਾਸ ਯੋਜਨਾ ਸਕੀਮ(Indira Gandhi Awas Yojana Scheme run by the Government of India) ਤਹਿਤ ਬੇਘਰੇ ਲੋਕਾਂ ਨੂੰ ਮਕਾਨ ਵਾਸਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਮਜ਼ਦੂਰ ਪਰਿਵਾਰਾਂ ਨੇ ਸਰਪੰਚ ਨੂੰ ਅਮਾਨਤ ਦੇ ਤੌਰ 'ਤੇ ਪਕੜਾਉਣ 'ਤੇ ਸਰਪੰਚ ਨੇ ਮਕਾਨ ਨਾ ਬਣਾ ਕੇ ਦੇਣ ਬਾਅਦ ਗ਼ਰੀਬ ਤਰਪਾਲਾਂ ਪਾ ਕੇ ਠੰਢ ਵਿੱਚ ਰਹਿਣ ਲਈ ਮਜ਼ਬੂਰ ਹਨ(Sarpanch forced to live in cold with tarpaulins due to non-construction of houses)।
ਮਾਮਲਾ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਬੂਰ ਵਾਲਾ ਦਾ ਹੈ (The case is of Bur Wala village near Jalalabad), ਜਿੱਥੋਂ ਦੇ ਗ਼ਰੀਬ ਪਰਿਵਾਰਾਂ ਨੇ ਸਰਪੰਚ 'ਤੇ ਆਰੋਪ ਲਗਾਇਆ, ਕਿ ਉਨ੍ਹਾਂ ਨੂੰ ਸਰਕਾਰ ਨੇ ਦਿੱਤੇ ਗਏ ਮਕਾਨ ਬਣਾਉਣ ਵਾਸਤੇ ਪੈਸੇ ਸਰਪੰਚ ਵੱਲੋਂ ਇਹ ਕਹਿ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚੋਂ ਕਢਵਾ ਲਏ ਸਨ, ਕਿ ਤੁਹਾਡੇ ਇਕੱਠਿਆਂ ਦੇ ਮਕਾਨ ਬਣਵਾ ਦਿਆਂਗਾ। ਜਿਸ ਨਾਲ ਤੁਹਾਡਾ ਖ਼ਰਚਾ ਘੱਟ ਆਊਗਾ।
ਸਰਪੰਚ ਦੀਆਂ ਗੱਲਾਂ ਵਿੱਚ ਆ ਕੇ ਗ਼ਰੀਬ ਪਰਿਵਾਰਾਂ ਨੇ ਸਰਕਾਰ ਵੱਲੋਂ ਆਏ ਪੈਸੇ ਕੱਢਵਾ ਕੇ ਅਮਾਨਤ ਦੇ ਰੂਪ ਵਿਚ ਸਰਪੰਚ ਨੂੰ ਦੇਣ ਤੋਂ ਬਾਅਦ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਮਕਾਨ ਬਣਾ ਕੇ ਨਹੀਂ ਦਿੱਤੇ।
ਜਿਸ ਕਾਰਨ ਉਨ੍ਹਾਂ ਨੂੰ ਤਰਪਾਲ ਦੀਆਂ ਝੁੱਗੀਆਂ ਬਣਾ ਕੇ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ (Forced to live in tarpaulin huts) ਹੈ। ਉਨ੍ਹਾਂ ਵੱਲੋਂ ਸਰਪੰਚ ਨੂੰ ਠੰਢ ਦਾ ਵਾਸਤਾ ਦੇਣ 'ਤੇ ਸਰਪੰਚ ਵੱਲੋਂ ਮਕਾਨ ਸ਼ੁਰੂ ਕਰਵਾਉਣ ਦੀ ਨੀਅਤ ਵਿੱਚ ਪਿੱਲੀਆਂ ਇੱਟਾਂ ਸੁੱਟਵਾ ਦਿੱਤੀਆਂ ਗਈਆਂ, ਜਿਸ ਦਾ ਵਿਰੋਧ ਕਰਨ 'ਤੇ ਸਰਪੰਚ ਨੇ ਉਨ੍ਹਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਜੇਕਰ ਤੁਸੀਂ ਮਕਾਨ ਬਣਵਾਉਣਾ ਤਾਂ ਬਣਵਾ ਲਓ ਨਹੀਂ ਤਾਂ ਜੋ ਕੁਝ ਹੁੰਦਾ ਕਰ ਲਓ।
ਇਸ ਮਾਮਲੇ 'ਤੇ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕਾਂ ਦੇ ਮਕਾਨ ਬਣਾਉਣ ਵਾਸਤੇ ਕਾਫ਼ੀ ਸਮਾਂ ਪਹਿਲਾਂ ਰਾਸ਼ੀ ਆਈ ਸੀ। ਜਿਸ ਨਾਲ ਲਾਭਪਾਤਰੀਆਂ ਦੀਆਂ ਨੀਹਾਂ ਭਰ ਲਈਆਂ ਸਨ, ਹੁਣ ਕਾਫੀ ਵਕਫ਼ੇ ਬਾਅਦ ਪੈਸਾ ਆਇਆ ਹੋਣ ਕਰਕੇ ਮਹਿੰਗਾਈ ਵੱਧ ਜਾਣ ਕਰਕੇ ਇਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਮਕਾਨ ਨਹੀਂ ਬਣਾ ਸਕਦੇ ਹਾਂ। ਤੁਹਾਨੂੰ ਪੈਸੇ ਦੇ ਦਿੰਦੇ ਹਾਂ।
ਜੇਕਰ ਮਕਾਨ 'ਤੇ ਵੱਧ ਪੈਸੇ ਖ਼ਰਚ ਆਉਂਦਾ ਹੈ ਤਾਂ ਉਹ ਅਸੀਂ ਥੋੜ੍ਹੇ ਥੋੜ੍ਹੇ ਕਰਕੇ ਤੁਹਾਨੂੰ ਦੇ ਦਿਆਂਗਾ, ਜਿਸ ਕਰਕੇ ਮੈਂ ਇਨ੍ਹਾਂ ਤੋਂ ਪੈਸੇ ਲੈ ਕੇ ਇਨ੍ਹਾਂ ਦੇ ਮਕਾਨ ਸ਼ੁਰੂ ਕਰਵਾ ਦਿੱਤੇ ਗਏ ਹਨ, ਇੱਟਾਂ ਆ ਚੁੱਕੀਆਂ ਹਨ। ਬਾਕੀ ਸਾਮਾਨ ਆਉਣ ਵਾਲਾ ਹੈ, ਜਲਦ ਹੀ ਇਨ੍ਹਾਂ ਨੂੰ ਮਕਾਨ ਬਣਵਾ ਦਿੱਤੇ ਜਾਣਗੇ।
ਇਹ ਵੀ ਪੜ੍ਹੋ:ਸ਼੍ਰੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਕੌਮਾਂਤਰੀ ਧਾਰਮਿਕ ਆਜਾਦੀ ਦਿਵਸ ਵਜੋਂ ਮਨਾਇਆ ਜਾਵੇ:ਹਰਸਿਮਰਤ ਬਾਦਲ