ਫਾਜ਼ਿਲਕਾ:ਹਲਕਾ ਬੱਲੂਆਣਾ ਦੇ ਕਈ ਪਿੰਡਾਂ ਦੇ ਨੌਜਵਾਨਾਂ ਕਾਂਗਰਸ ਅਤੇ ਆਪ ਪਾਰਟੀਆਂ ਛੱਡ ਅਕਾਲੀ ਦਲ (Akali Dal) 'ਚ ਸ਼ਾਮਿਲ ਹੋਏ ਹਨ। ਇਨ੍ਹਾਂ ਨੌਜਵਾਨਾਂ ਦੀ ਸ਼ਮੂਲੀਅਤ ਹਲਕਾ ਬੱਲੂਆਣਾ ਦੇ ਸੀਨੀਅਰ ਅਕਾਲੀ ਲੀਡਰ ਹਰਦੇਵ ਸਿੰਘ ਗੋਬਿੰਦਗੜ੍ਹ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ 'ਤੇ ਸਿਰੋਪੇ ਪਾ ਕੇ ਕੀਤੀ ।
ਅਕਾਲੀ ਦਲ ਵਿਚ ਸ਼ਾਮਿਲ ਹੋਏ ਨੌਜਵਾਨ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪੰਜਾਬ ,ਪੰਜਾਬ ਵਾਸੀਆਂ ਪ੍ਰਤੀ ਸੋਚ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਹਨ ਅਤੇ ਹੁਣ ਉਹ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਘਰ-ਘਰ ਕਰਨਗੇ ।
ਇਸ ਮੌਕੇ ਹਰਦੇਵ ਸਿੰਘ ਗੋਬਿੰਦਗੜ੍ਹ ਦਾ ਕਹਿਣਾ ਹੈ ਕਿ ਅਕਾਲੀ ਦਲ ਹਮੇਸ਼ਾ ਯੂਥ ਨੂੰ ਨਾਲ ਲੈ ਕੇ ਚੱਲਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ 400 ਦੇ ਕਰੀਬ ਯੂਥ ਕਾਂਗਰਸ ਅਤੇ ਆਪ ਪਾਰਟੀ ਨੂੰ ਛੱਡੇ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਇਆ ਹੈ।
ਇਸ ਮੌਕੇ ਅਕਾਲੀ ਆਗੂ ਰਾਜਾ ਸੇਖੋਂ ਦਾ ਕਹਿਣਾ ਹੈ ਕਿ 2022 ਦੀਆਂ ਚੋਣਾਂ ਨੂੰ ਲੈ ਕੇ ਪਾਰਟੀਆਂ ਆਪਣੇ ਵੱਖ ਵੱਖ ਦਾਅਵੇ ਕਰ ਰਹੀ ਹੈ।ਲੋਕਾਂ ਨੂੰ ਹੁਣ ਕਾਂਗਰਸ ਸਰਕਾਰ ਦੀ ਨੀਤੀ ਦਾ ਪਤਾ ਲੱਗ ਗਿਆ ਹੈ ਕਿ ਇਹ ਵਾਅਦੇ ਕਰਕੇ ਮੁਕਰ ਜਾਦੇ ਹਨ।ਇਸ ਕਰਕੇ 400 ਦੇ ਕਰੀਬ ਯੂਥ(Youth) ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ ਹੈ।
ਇਹ ਵੀ ਪੜੋ:Hoshiarpur: ਪਿੰਡ ਨੋਨੀਤਪੁਰ ਵਿੱਚ ਨਕਾਬਪੋਸ਼ਾਂ ਨੇ ਦਿੱਤਾ ਲੁੱਟ ਨੂੰ ਅੰਜਾਮ