ETV Bharat / state

ਫਤਿਹ ਦੇ ਮਾਂ-ਬਾਪ ਨੂੰ ਹੌਂਸਲਾ ਦੇਣ ਦੀ ਬਜਾਏ ਗ਼ਲਤੀਆਂ ਕੱਢ ਰਹੇ ਸਿਹਤ ਮੰਤਰੀ

ਫਾਜ਼ਿਲਕਾ ਆਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਬੋਰਵੈੱਲ 'ਚ ਫਸੇ ਫ਼ਤਿਹਵੀਰ ਦੇ ਪਰਿਵਾਰ ਨਾਲ ਹਮਦਰਦੀ ਦੀ ਬਜਾਏ ਸਾਹਮਣੇ ਆਇਆ ਸ਼ਰਮਨਾਕ ਬਿਆਨ। ਬੋਲੇ, 'ਮਾਂ-ਬਾਪ ਦੀ ਗ਼ਲਤੀ ਹੈ, ਉਨ੍ਹਾਂ ਨੇ ਧਿਆਨ ਨਹੀਂ ਦਿੱਤਾ।'

Parents Of Fatehveer Singh
author img

By

Published : Jun 11, 2019, 4:21 AM IST

ਫ਼ਾਜ਼ਿਲਕਾ: ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਜਿੰਨ੍ਹਾਂ ਨੇ ਅਜੇ ਹੀ ਸਿਹਤ ਮੰਤਰੀ ਦਾ ਕਾਰਜਭਾਰ ਸੰਭਾਲਿਆ ਹੈ, ਉਨ੍ਹਾਂ ਨੇ ਫਾਜ਼ਿਲਕਾ ਵਿੱਚ ਆਪਣੇ ਵਰਕਰਾਂ ਨਾਲ ਮੀਟਿੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਸੰਗਰੂਰ ਦੇ ਭਗਵਾਨਪੁਰਾ ਪਿੰਡ ਵਿੱਚ ਪਿਛਲੇ 5 ਦਿਨਾਂ ਤੋਂ ਬੋਰਵੈੱਲ ਵਿੱਚ ਡਿੱਗੇ 2 ਸਾਲਾਂ ਮਾਸੂਮ ਬੱਚੇ ਫਤਿਹਵੀਰ ਸਿੰਘ ਬਾਰੇ ਸ਼ਰਮਨਾਕ ਬਿਆਨ ਦਿੱਤਾ ਹੈ।
ਜਿੱਥੇ ਸਾਰਾ ਦੇਸ਼ ਫਤਿਹਵੀਰ ਦੀ ਜਾਨ ਬਚਾਉਣ ਲਈ ਵਾਹਿਗੁਰੂ ਅੱਗੇ ਅਰਦਾਸ ਕਰ ਰਿਹਾ ਹੈ, ਉੱਥੇ ਹੀ ਸਰਕਾਰ ਹੱਥ ਉੱਤੇ ਹੱਥ ਧਰੇ ਬੈਠੀ ਹੈ ਅਤੇ ਪਰਿਵਾਰ ਨੂੰ ਹੌਂਸਲਾ ਦੇਣ ਦੀ ਬਜਾਏ ਉਨ੍ਹਾਂ ਦੇ ਮਾਂ-ਬਾਪ ਦੀਆਂ ਗ਼ਲਤੀਆਂ ਕੱਢਦੀ ਨਜ਼ਰ ਆ ਰਹੀ ਹੈ।

ਵੇਖੋ ਵੀਡੀਓ
ਸਿਹਤ ਮੰਤਰੀ ਬਲਵੀਰ ਸਿੱਧੂ ਨੇ ਕਿਹਾ ਕਿ ਫਤਿਹਵੀਰ ਦੇ ਮਾਂ-ਬਾਪ ਦੀ ਗ਼ਲਤੀ ਹੈ, ਜਿਨ੍ਹਾਂ ਨੇ ਬੋਰਵੇਲ ਨੂੰ ਉੱਚਾ ਨਹੀਂ ਕੀਤਾ ਅਤੇ ਪਹਿਲਾਂ ਹਰਿਆਣਾ ਵਿੱਚ ਡਿੱਗੇ ਬੱਚੇ ਦੀ ਖ਼ਬਰ ਤੋਂ ਸਬਕ ਨਹੀਂ ਸਿੱਖਿਆ। ਉਨ੍ਹਾਂ ਨੇ ਫਤਿਹਵੀਰ ਉੱਤੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਾਂ-ਬਾਪ ਨੂੰ ਧਿਆਨ ਰੱਖਣਾ ਚਾਹੀਦਾ ਸੀ। ਸਿਹਤ ਮੰਤਰੀ ਨੇ ਕਿਹਾ ਕਿ ਸਾਡੀਆਂ ਟੀਮਾਂ ਤਾਂ ਉੱਥੇ ਤੈਨਾਤ ਹਨ ਪਰ ਗ਼ਲਤੀ ਤਾਂ ਮਾਂ ਬਾਪ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਨਸ਼ੇ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਹਨ ਉਹ ਵੀ ਮਾਂ-ਬਾਪ ਦੀ ਗ਼ਲਤੀ ਦੇ ਕਾਰਨ ਕਰਦੇ ਹਨ।

News Download link -  

*****SCRIPT*****

ਹ   /  ਲ   :   -  ਫਾਜਿਲਕਾ ਆਏ ਸੇਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਫਤੇਹ ਵੀਰ ਨੂੰ ਲੈ ਕੇ ਸ਼ਰਮਨਾਕ ਬਿਆਨ ਬੋਲੇ ਮਾਂ - ਬਾਪ ਦੀ ਗਲਤੀ ਉਹਨਾਂ ਨੇ ਧਿਆਨ ਨਹੀਂ ਦਿੱਤਾ

ਵ  /  ਓ  :   -  ਬਲਬੀਰ ਸਿੰਘ  ਸਿੱਦੂ ਜੋ ਨਵੇਂ - ਨਵੇਂ ਸੇਹਤ ਮੰਤਰੀ  ਬਣੇ ਹਨ ਅਤੇ ਜਿਨ੍ਹਾਂ ਨੂੰ ਜਿਲਾ ਫਾਜਿਲਕਾ ਦਾ ਕਾਰਜਭਾਰ ਵੀ ਸੰਭਾਲਿਆ ਗਿਆ ਸੀ ਅੱਜ ਉਨ੍ਹਾਂਨੇ ਫਾਜਿਲਕਾ ਵਿੱਚ ਆਪਣੇ ਵਰਕਰਾਂ  ਦੇ ਨਾਲ ਮੀਟਿੰਗ ਕੀਤੀ ਅਤੇ ਪ੍ਰੈਸ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂਨੇ ਸੰਗਰੂਰ  ਦੇ ਭਗਵਾਨਪੁਰਾ ਪਿੰਡ ਵਿੱਚ ਪਿਛਲੇ 4 ਦਿਨਾਂ ਤੋਂ ਬੋਰਵੇਲ ਵਿੱਚ ਡਿੱਗੇ 2 ਸਾਲਾਂ ਮਾਸੂਮ ਬੱਚੇ ਫਤੇਹ ਵੀਰ ਸਿੰਘ ਦੇ ਬਾਰੇ ਵਿੱਚ ਪੁੱਛੇ ਗਏ ਸਵਾਲ ਦੇ ਦੌਰਾਨ ਕਿਹਾ ਕਿ ਇਹ ਫਤੇਹ ਵੀਰ ਦੇ ਮਾਂ - ਬਾਪ ਦੀ ਗਲਤੀ ਹੈ ਜਿਨ੍ਹਾਂ ਨੇ ਬੋਰਵੇਲ ਨੂੰ ਉੱਚਾ ਨਹੀਂ ਕੀਤਾ ਅਤੇ ਪਹਿਲਾਂ ਵੀ ਹਰਿਆਣਾ ਵਿੱਚ ਡਿੱਗੇ ਬੱਚੇ ਦੀ ਖਬਰ ਨੂੰ ਲੈ ਕੇ ਸਬਕ ਨਹੀਂ ਸਿੱਖਿਆ ਉਨ੍ਹਾਂਨੇ ਫਤੇਹ ਵੀਰ ਉੱਤੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਾਂ - ਬਾਪ ਨੂੰ ਧਿਆਨ ਰੱਖਣਾ ਚਾਹੀਦਾ ਸੀ ਸਾਡੀ ਟੀਮਾਂ ਤਾਂ ਉੱਥੇ ਤੈਨਾਤ ਹਨ ਲੇਕਿਨ ਗਲਤੀ ਤਾਂ ਮਾਂ ਬਾਪ ਨੇ ਕੀਤੀ ਹੈ ਅਸੀ ਆਪਣੀ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਉਥੇ ਹੀ ਉਨ੍ਹਾਂਨੇ ਨਸ਼ੇ ਦੀ ਮਿਸਾਲ ਦਿੰਦੇ ਹੋਏ ਵੀ ਕਿਹਾ ਕਿ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਹਨ ਉਹ ਵੀ ਮਾਂ ਬਾਪ ਦੀ ਗਲਤੀ ਦੇ ਕਾਰਨ ਕਰਦੇ ਹਨ 

ਬਾਈਟ  :  -  ਬਲਵੀਰ ਸਿੰਘ  ਸਿੱਧੂ  ( ਕੈਬੀਨਟ ਮਿਨਿਸਟਰ  , ਪੰਜਾਬ ) 

ਐਂਡ  :  - 
 ਜਿੱਥੇ ਸਾਰਾ ਦੇਸ਼ ਫਤੇਹ ਵੀਰ ਦੀ ਜਾਨ ਬਚਾਉਣ ਲਈ ਵਾਹਿਗੁਰੂ ਅੱਗੇ ਅਰਦਾਸ ਕਰ ਰਿਹਾ ਹੈ ਉਥੇ ਹੀ ਸਰਕਾਰ ਹੱਥ ਉੱਤੇ ਹੱਥ ਧਰੇ ਬੈਠੀ ਹੈ ਅਤੇ ਬਜਾਏ ਕੁੱਝ ਕੰਮ ਕਰਣ ਦੇ ਉਨ੍ਹਾਂ  ਦੇ  ਮਾਂ - ਬਾਪ ਦੀਆਂ ਗਲਤੀਆਂ ਹੀ ਕੱਢਦੀ ਨਜ਼ਰ ਆ ਰਹੀ ਹੈ 

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ  ।

INDERJIT SINGH JOURNALIST 
            DISTT. FAZILKA PB
                97812-22833 
.
ETV Bharat Logo

Copyright © 2024 Ushodaya Enterprises Pvt. Ltd., All Rights Reserved.