ਫ਼ਾਜ਼ਿਲਕਾ: ਪਿੰਡ ਕਟੈਹੜਾ ਵਿੱਚ ਜ਼ਮੀਨੀ ਵਿਵਾਦ ਨੂੰ ਲੈਕੇ ਪੁੱਤ ਨੇ ਪਿਓ ਨੂੰ ਗੋਲੀ ਮਾਰ ਦਿੱਤੀ। ਜਿਸ ਦੌਰਾਨ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਅਮਰ ਵਜੋਂ ਤੇ ਮੁਲਜ਼ਮ ਦੀ ਪ੍ਰਵੇਜ ਕੁਮਾਰ ਵਜੋਂ ਪਛਾਣ ਹੋਈ ਹੈ। ਮੁਲਜ਼ਮ ਨੇ ਆਪਣੇ ਪਿਤਾ ਨੂੰ 3 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ।
ਮ੍ਰਿਤਕ ਦੇ ਭਰਾ ਦਾ ਕਹਿਣਾ ਹੈ, ਕਿ ਇਨ੍ਹਾਂ ਦੋਵਾਂ ਦਾ ਕਾਫ਼ੀ ਸਮੇਂ ਤੋਂ ਜ਼ਮੀਨੀ ਨੂੰ ਲੈਕੇ ਝਗੜਾ ਚੱਲ ਰਿਹਾ ਸੀ। ਜਿਸੇ ਦੇ ਚਲਦਿਆ ਅੱਜ ਖੇਤਾਂ ਵਿੱਚ ਦੋਵੇ ਪਿਓ ਪੁੱਤ ਵਿੱਚ ਝਗੜਾ ਹੋਇਆ ਅਤੇ ਝਗੜੇ ਦੌਰਾਨ ਪ੍ਰਵੇਸ਼ ਕੁਮਾਰ ਨੇ ਆਪਣੇ ‘ਤੇ ਫਾਇਰਿੰਗ ਕਰ ਦਿੱਤੀ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਜਾਂਚ ਅਫ਼ਸਰ ਨੇ ਕਿਹਾ, ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਤੇ ਬਣਦੀ ਕਾਨੂੰਨੀ ਕਾਰਵਾਈ ਦੇ ਤਹਿਤ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਵੇਗੀ।
ਪਰ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ, ਕਿ ਜ਼ਮੀਨ ਦੇ ਟੁੱਕੜੇ ਲਈ ਕੋਈ ਕਿਸੇ ਦਾ ਨਹੀਂ, ਜੇਕਰ ਕਿਸੇ ਨਾਲ ਵਿਅਕਤੀ ਦਾ ਰਿਸ਼ਤਾ ਹੈ, ਤਾਂ ਉਹ ਹੈ ਪੈਸਾ ਤੇ ਜ਼ਮੀਨ ਜੋ ਮਨੁੱਖ ਨੂੰ ਆਪਣੇ ਖੂਨ ਦੇ ਰਿਸ਼ਤਿਆ ਨਾਲੋਂ ਵੀ ਵੱਧ ਪਿਆਰੇ ਹਨ।
ਇਹ ਵੀ ਪੜ੍ਹੋ:ਪੁਲਿਸ ਮੁਲਾਜ਼ਮ ਨੇ ਆਪਣੇ ਨਿੱਜੀ ਵਾਹਨ ਨਾਲ ਕੁਚਲੀ ਮਾਸੂਮ ਬੱਚੀ